ਨਵੀਂ ਦਿੱਲੀ, ਏਜੰਸੀਆਂ : ਕੇਂਦਰੀ ਕਿਸਾਨ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਤੇ ਹਰਿਆਣਾ ਦੇ ਕਿਸਾਨ ਅੱਜ ਤੇ ਕੱਲ੍ਹ ਰਾਜਧਾਨੀ ਦਿੱਲੀ 'ਚ ਪ੍ਰਦਰਸ਼ਨ ਕਰਨ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਹਜ਼ਾਰਾਂ ਕਿਸਾਨ ਅੱਜ ਦਿੱਲੀ 'ਚ ਪ੍ਰਦਰਸ਼ਨ ਕਰਨਗੇ। ਇਸ ਦੇ ਮੱਦੇਨਜ਼ਰ ਫਰੀਦਾਬਾਦ ਤੇ ਸਿੰਧੂ ਪਿੰਡ ਕੋਲ ਦਿੱਲੀ-ਹਰਿਆਣਾ ਸਰਹੱਦ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।


ਦਿੱਲੀ-ਫਰੀਦਾਬਾਦ ਸਰਹੱਦ 'ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਬਟਾਲੀਅਨ ਤੋਂ ਇਲਾਵਾ ਘੱਟ ਤੋਂ ਘੱਟ ਦੋ ਪੁਲਿਸ ਸਟੇਸ਼ਨਾਂ ਨਾਲ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਸਥਿਤੀ 'ਤੇ ਨਜ਼ਰ ਰੱਖਣ ਲਈ ਪੁਲਿਸ ਡਰੋਨ ਦਾ ਵੀ ਇਸਤੇਮਾਲ ਕਰ ਰਹੀ ਹੈ।


LIVE Bharat Bandh and Farmers Protest

- ਖੇਤੀ ਸੁਧਾਰ ਕਾਨੂੰਨ ਨੂੰ ਲੈ ਕੇ ਹਰਿਆਣਾ ਦੇ ਕਰਨਾਲ 'ਚ ਖਾਸਾ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸੜਕ 'ਚ ਉਤਰੇ ਕਿਸਾਨਾਂ ਨੂੰ ਤਿਤਰ-ਬਿਤਰ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਹਨ। ਇਹ ਸਾਰੇ ਕਿਸਾਨ ਦਿੱਲੀ ਵੱਲ਼ ਅੱਗੇ ਵੱਧ ਰਹੇ ਹਨ।

-ਕਿਸਾਨ ਸੁਧਾਰ ਕਾਨੂੰਨ ਨੂੰ ਲੈ ਕੇ ਹਰਿਆਣਾ ਦੇ ਕਰਨਾਲ 'ਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਸੜਕ 'ਤੇ ਉੱਤਰੇ ਕਿਸਾਨਾਂ 'ਤੇ ਪੁਲਿਸ ਪ੍ਰਸ਼ਾਸਨ ਨੇ ਪਾਣੀ ਦੀ ਬੁਛਾਰ ਕੀਤੀ ਹੈ। ਇਹ ਸਾਰੇ ਕਿਸਾਨ ਦਿੱਲੀ ਵੱਲ ਅੱਗੇ ਵਧ ਰਹੇ ਹਨ।

- ਕਿਸਾਨ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, 'ਨਵੇਂ ਕਿਸਾਨ ਕਾਨੂੰਨ ਸਮੇਂ ਦੀ ਮੰਗ ਹੈ। ਆਉਣ ਵਾਲੇ ਸਮੇਂ 'ਚ ਕਰਾਂਤੀਕਾਰੀ ਬਦਲਾਅ ਲਾਉਣ ਵਾਲਾ ਹੈ। ਅਸੀਂ ਪੰਜਾਬ 'ਚ ਸਕੱਤਰ ਪੱਧਰ 'ਤੇ ਆਪਣੇ ਕਿਸਾਨ ਭਾਈਆਂ ਨਾਲ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਗੱਲ ਕੀਤੀ ਹੈ। ਅਸੀਂ 3 ਦਸੰਬਰ ਨੂੰ ਗੱਲ ਕਰਾਂਗੇ। ਮੈਂ ਆਪਣੇ ਕਿਸਾਨ ਭਾਈਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਅੰਦੋਲਨ ਨਾ ਕਰਨ। ਅਸੀਂ ਇਸ ਮੁੱਦੇ 'ਤੇ ਗੱਲ ਕਰਾਂਗੇ ਤੇ ਭੇਦ-ਭਾਵ ਨੂੰ ਦੂਰ ਕਰਾਂਗੇ। ਮੈਨੂੰ ਯਕੀਨ ਹੈ ਕਿ ਸਾਡੀ ਅਪੀਲ ਦਾ ਸਕਾਰਾਤਮਕ ਨਤੀਜਾ ਹੋਵੇਗਾ।'


- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਦੇ ਚੱਲਦੇ ਦਿੱਲੀ, ਨੋਇਡਾ ਬਾਰਡਰ ਕੋਲ ਕਾਲਿੰਦੀ ਕੁੰਜ 'ਚ ਜਾਮ ਲੱਗ ਗਿਆ ਹੈ। ਐੱਸਐੱਚਓ ਸਰਿਤਾ ਵਿਹਾਰ ਨੇ ਦੱਸਿਆ, 'ਕਈ ਪ੍ਰਦਰਸ਼ਨਕਾਰੀ ਦਿੱਲੀ 'ਚ ਦਾਖਲ ਨਾ ਹੋ ਸਕੇ ਇਸ ਲਈ ਪੁਲਿਸ ਦੀਆਂ ਸਾਰੀਆਂ ਟੀਮਾਂ ਉੱਚ ਅਧਿਕਾਰੀਆਂ ਨਾਲ ਹਰ ਜਗ੍ਹਾ ਅਲਰਟ 'ਤੇ ਹਨ।'

- ਮਿਲ ਰਹੀ ਜਾਣਕਾਰੀ ਅਨੁਸਾਰ ਮੇਵਾਤ 'ਚ ਕਿਸਾਨ ਆਗੂ ਯੋਗੇਂਦਰ ਯਾਦਵ ਨੂੰ ਉਨ੍ਹਾਂ ਦੇ ਸਾਥੀਆਂ ਨਾਲ ਗੁਰੂਗ੍ਰਾਮ ਪੁਲਿਸ ਨੇ ਹਿਰਾਸਤ 'ਚ ਲਿਆ ਹੈ।

- ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰ ਕੇ ਕਿਹਾ, ਕਿਸਾਨਾਂ ਨਾਲ ਸਮਰਥਨ ਮੁੱਲ ਖੋਹਣ ਵਾਲੇ ਕਾਨੂੰਨ ਦੇ ਵਿਰੋਧ 'ਚ ਕਿਸਾਨ ਦੀ ਆਵਾਜ ਸੁਣਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ 'ਤੇ ਭਾਰੀ ਠੰਢ 'ਚ ਪਾਣੀ ਦੀ ਬੁਛਾੜਾਂ ਮਾਰਦੀ ਹੈ। ਕਿਸਾਨਾਂ ਨੂੰ ਸਭ ਕੁਝ ਖੋਹਣ ਜਾ ਰਹੇ ਹਨ ਤੇ ਪੂੰਜੀਪਤੀਆਂ ਨੂੰ ਥਾਲ 'ਚ ਸਜ਼ਾ ਕਰ ਕੇ ਬੈਂਕ ਕਰਜਮਾਫੀ, ਏਅਰ ਪੋਰਟ, ਰੇਲਵੇ ਸਟੇਸ਼ਨ ਵੰਡੇ ਜਾ ਰਹੇ ਹਨ।

- ਪ੍ਰਦਰਸ਼ਨਕਾਰੀਆਂ ਨੇ ਪੰਜਾਬ-ਹਰਿਆਣਾ ਬਾਰਡਰ 'ਤੇ ਹੰਗਾਮਾ ਕਰ ਦਿੱਤਾ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਇਕ ਵੀਡੀਓ ਟਵੀਟ ਕੀਤਾ ਹੈ। ਜਿਸ 'ਚ ਸੰਭੂ ਬਾਰਡਰ 'ਤੇ ਪ੍ਰਦਰਸ਼ਨਕਾਰੀ ਪਥਰਾਅ ਕਰਦੇ ਦਿਖਾਈ ਦੇ ਰਹੇ ਹਨ।

- ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਕਿਸਾਨ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਵੱਲ ਆ ਰਹੇ ਹਨ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਅਸੀਂ ਦਿੱਲੀ ਨੂੰ ਕੂਲ ਕਰ ਰਹੇ ਹਾਂ, ਉੱਥੇ ਰੋਕਿਆ ਜਾਵੇਗਾ ਤਾਂ ਸਾਰਿਆਂ ਸੜਕਾਂ 'ਤੇ ਜਾਮ ਲਾ ਦਿੱਤਾ ਜਾਵੇਗਾ। ਸਾਡੇ ਕੋਲ 4-5 ਮਹੀਨੇ ਦਾ ਸਾਮਾਨ ਹੈ। ਹਜ਼ਾਰ ਤੋਂ ਜ਼ਿਆਦਾ ਟਰਾਲੀਆਂ ਜਾ ਰਹੀਆਂ ਹਨ।

- ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਅੰਬਾਲਾ ਦੇ ਆਸ-ਪਾਸ ਸ਼ੰਭੂ ਬਾਰਡਰ 'ਤੇ Water canon ਦਾ ਇਸਤੇਮਾਲ ਕੀਤਾ। ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਆ ਰਹੇ ਹਨ।


- ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਕਿਸਾਨ ਦਿੱਲੀ ਵੱਲ ਵੱਧ ਰਹੇ ਹਨ।- ਸਮਾਚਾਰ ਏਜੰਸੀ ਏਐੱਨਆਈ ਅਨੁਸਾਰ ਕਿਰਤ ਸੁਧਾਰਾਂ ਖ਼ਿਲਾਫ਼ ਦੇਸ਼ ਬੰਦ ਦੇ ਚੱਲਦੇ ਕੇਰਲ ਦੇ ਕੋਚੀ ਸ਼ਹਿਰ 'ਚ ਬੱਸ ਸੇਵਾ ਬੰਦ ਹੈ। ਇੱਥੇ ਬਾਜ਼ਾਰ ਵੀ ਬੰਦ ਹਨ।- ਭੁਵਨੇਸ਼ਵਰ ਤੇ ਓਡੀਸ਼ਾ ਨਿਰਵਾਣਾ ਵਰਕਰਜ਼ ਫੈਡਰੇਸ਼ਨ ਦੇ ਮੈਂਬਰ, ਆਲ ਇੰਡੀਆ ਸੈਂਟਰਲ ਕਾਊਂਸਿਲ ਆਫ ਟਰੇਡ ਯੂਨੀਅਨ ਤੇ ਆਲ ਉਡੀਸ਼ਾ ਪੈਟਰੋਲ ਤੇ ਡੀਜ਼ਲ ਪੰਪ ਐਸੋਸੀਏਸ਼ਨ ਨੇ ਧਰਨਾ ਪ੍ਰਦਰਸ਼ਨ ਕੀਤਾ।- ਭਾਰਤੀ ਕਮਿਊਨਿਟੀ ਪਾਰਟੀ ਦੇ ਮੈਂਬਰਾਂ ਨੇ (Marxist-Leninist) ਲਿਬਰੇਸ਼ਨ, ਸੀਪੀਆਈ (ਐੱਮ) ਤੇ ਕਾਂਗਰਸ ਬਲਾਕ ਜਾਦਵਪੁਰ 'ਚ ਰੇਲਵੇ ਬਲਾਕ ਕਰ ਦਿੱਤਾ ਹੈ।


ਕਿਸਾਨਾਂ ਦੇ 'ਦਿੱਲੀ ਚੱਲੋ' ਪ੍ਰਦਰਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਰੀਦਾਬਾਦ-ਦਿੱਲੀ ਬਾਰਡਰ 'ਤੇ ਪੁਲਿਸ ਮੁਲਾਜਮਾਂ ਦੀ ਤੈਨਾਤੀ ਹੈ। ਫਰੀਦਾਬਾਦ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਹਰ ਬਾਰਡਰ 'ਤੇ ਤੈਨਾਤ ਹੈ। ਉਨ੍ਹਾਂ ਨੇ ਸਰਕਾਰ ਤੇ ਵਿਭਾਗ ਵੱਲੋਂ ਹੁਕਮ ਮਿਲਿਆ ਹੈ ਕਿ ਕਿਸਾਨਾਂ ਨੂੰ 26-27 ਨਵੰਬਰ ਨੂੰ ਦਿੱਲੀ 'ਚ ਪ੍ਰਵੇਸ਼ ਨਾ ਕਰਨ ਦਿੱਤਾ ਜਾਵੇ।- ਕੋਲਕਾਤਾ 'ਚ ਟਰੇਡ ਯੂਨੀਅਨ ਭਾਈਚਾਰੇ ਦਾ ਵਿਰੋਧ ਪ੍ਰਦਰਸ਼ਨ।

Posted By: Rajnish Kaur