ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਫਿਲਹਾਲ 700 ਤੋਂ ਉੱਪਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਫਿਲਹਾਲ ਹੁਣ ਤਕ ਕੋਰੋਨਾ ਦੇ ਕੁੱਲ 724 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 640 ਮਰੀਜ਼ਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ,ਉੱਥੇ 66 ਮਰੀਜ਼ ਹਸਪਤਾਲ ਤੋਂ ਠੀਕ ਹੋ ਕੇ ਘਰ ਜਾ ਚੁੱਕੇ ਹਨ। 17 ਵਿਅਕਤੀਆਂ ਦੀ ਹੁਣ ਤਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਚੁੱਕੀ ਹੈ। ਦੁਨੀਆ 'ਚ ਹੁਣ ਅਮਰੀਕਾ ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਸਕ੍ਰਮਿਤ ਦੇਸ਼ ਬਣ ਗਿਆ ਹੈ। ਅਮਰੀਕਾ ਨੇ ਚੀਨ ਨੂੰ ਇਸ ਮਾਮਲੇ 'ਚ ਪਛਾੜ ਦਿੱਤਾ ਹੈ।

ਅਮਰੀਕਾ 'ਚ 85 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ 'ਚ ਕੋਰੋਨਾ ਸਕ੍ਰਮਣ ਪਾਇਆ ਗਿਆ। ਇਟਲੀ 'ਚ ਵੀ 80 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਲਪੇਟ 'ਚ ਆਏ ਹਨ, ਉਥੇ 8 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

LIVE Coronavirus Updates :

3:30 PM


ਮਜ਼ਦੂਰਾਂ ਨੂੰ ਮਿਲੇ ਪੂਰੀ ਮਦਦ

ਕੇਂਦਰੀ ਗ੍ਰਹਿ ਸਕੱਤਰ ਨੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੰਮ ਕਰਨ ਲਈ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਦੀ ਪੂਰੀ ਮਦਦ ਕੀਤੀ ਜਾਵੇ ਤੇ ਉਨ੍ਹਾਂ ਦੇ ਰਹਿਣ ਦੀ ਵਿਵਸਥਾ ਕੀਤੀ ਜਾਵੇ।

====

2:53 PM

ਹੈਦਰਾਬਾਦ ਦਾ ਮੱਕਾ ਮਸਜਿਦ ਸ਼ਰਧਾਲੂਆਂ ਲਈ ਬੰਦ

ਤੇਲੰਗਾਨਾ : ਕੋਰੋਨਾ ਵਾਇਰਸ ਦੇ ਕਾਰਨ ਹੈਦਰਾਬਾਦ ਦਾ ਮੱਕਾ ਮਸਜਿਦ ਸ਼ਰਧਾਲੂਆਂ ਲÂਂ ਬੰਦ ਕਰ ਦਿੱਤਾ ਗਿਆ ਹੈ। ਮੁਸਲਿਮ ਧਰਮ ਗੁਰੂਆਂ ਨੇ ਵੀ ਸਾਰੇ ਲੋਕਾਂ ਨੂੰ ਆਪਣੇ ਘਰਾਂ 'ਚ ਨਮਾਜ ਅਤਾ ਕਰਨ ਦੀ ਅਪੀਲ ਕੀਤੀ ਹੈ।

====

2:48 PM

ਲਾਕਡਾਊਨ 'ਚ ਫਸੇ ਲੋਕਾਂ ਲਈ 50 ਲੱਖ ਦਾ ਫੰਡ ਜਾਰੀ

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਿਸੰਘ ਰਾਵਤ ਨੇ ਦਿੱਲੀ 'ਚ ਫਸੇ ਉਨ੍ਹਾਂ ਦੇ ਸੂਬੇ ਦੇ ਲੋਕਾਂ ਦੇ ਸਹਿਯੋਗ ਲਈ 50 ਲੱਖ ਰੁਪਏ ਦਾ ਫੰਡ ਦੇਣ ਦਾ ਐਲਾਨ ਕੀਤਾ ਹੈ।


02:20 PM

ਸਾਊਥ ਦਿੱਲੀ ਹੰਗਰ ਹੈਲਪਲਾਈਨ ਨੰਬਰ-98185-23225

ਸਾਊਥ ਦਿੱਲੀ ਦੇ ਡੀਐੱਮ ਬ੍ਰਜਮੋਹਨ ਮਿਸ਼ਰਾ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਸੰਤੁਲਿਤ ਭੋਜਨ ਮੁਹੱਈਆ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕੋਲ ਆਹਾਰ ਮਾਹਰ ਹਨ ਜੋ ਭੋਜਨ ਦੀ ਨਿਗਰਾਨੀ ਕਰਦੇ ਹਨ। ਸਾਡਾ ਹੰਗਰ ਹੈਲਪਲਾਈਨ ਨੰਬਰ 98185-23225

01:48 PM

ਹੰਗਰੀ ਦੇ ਪ੍ਰਧਾਨ ਮੰਤਰੀ ਨੇ ਲਗਾਇਆ ਲਾਕਡਾਊਨ

ਹੰਗਰੀ 'ਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਦੋ ਹਫ਼ਤੇ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ, ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਹ ਮਹਾਮਾਰੀ ਜੂਨ ਜਾਂ ਜੁਲਾਈ ਤਕ ਦੇਸ਼ 'ਚ ਸਿਖਰ 'ਤੇ ਹੋਣ ਦੀ ਉਮੀਦ ਹੈ।

01:39 PM

ਇਜ਼ਰਾਈਲ 'ਚ ਲਾਕਡਾਊਨ ਲਾਗੂ ਕਰਨ 'ਚ ਮਦਦ ਕਰੇਗੀ ਸੈਨਾ

ਇਜ਼ਰਾਈਲ 'ਚ ਸੈਨਾ ਦੇ ਅੰਦਰ ਕੋਰੋਨਾ ਵਾਇਰਸ ਦੇ ਕਾਰਨ ਲਾਗੂ ਲਾਕਡਾਊਨ ਨੂੰ ਲਾਗੂ ਕਰਨ 'ਚ ਮਦਦ ਕਰੇਗੀ। ਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਇਜ਼ਰਾਇਲ ਲਾਕਡਾਊਨ ਲਾਗੂ ਕਰਨ ਲਈ ਪੈਟਰੋਲਿੰਗ 'ਤੇ ਪੁਲਿਸ ਦੀ ਸਹਾਇਤਾ ਲਈ ਆਪਣੀ ਸੈਨਾ ਤੈਨਾਤ ਕਰਨਗੇ।

01:34 PM

14 ਜਾਪਾਨੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਬੱਸ ਰੋਕੀ

ਦਿੱਲੀ 'ਚ ਅੱਜ 14 ਜਾਪਾਨੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਨੂੰ ਦਿੱਲੀ-ਗਾਜਿਆਬਾਦ ਸੀਮਾ 'ਤੇ ਪੁਲਿਸ ਨੇ ਰੋਕ ਦਿੱਤਾ। ਬੱਸ ਦੇ ਡ੍ਰਾਈਵਰ ਦੇਵਿੰਦਰ ਨੇਗੀ ਨੇ ਦੱਸਿਆ ਕਿ ਮੈਂ ਰੀਸ਼ੀਕੇਸ਼ 'ਚ ਇਕ ਯੋਗਾ ਕੇਂਦਰ ਤੋਂ ਚੁੱਕਿਆ ਤੇ ਪਹਾੜਗੰਜ 'ਚ ਉਨ੍ਹਾਂ ਨੂੰ ਛੱਡਣ ਲਈ ਕਿਹਾ ਗਿਆ। ਮੈਨੂੰ ਨਹੀਂ ਪਤਾ ਸੀ ਕੀ ਉਨ੍ਹਾਂ ਦਾ ਰੋਕ ਕੇ ਟੈਸਟ ਕੀਤਾ ਗਿਆ ਹੈ।

01:30 PM

ਰੂਸ 'ਚ ਸ਼ਨਿਚਰਵਾਰ ਨੂੰ ਕੈਫੇ, ਰੈਸਟੋਰੈਂਟ ਹੋਣਗੇ ਬੰਦ

ਸਮਾਚਾਰ ਏਜੰਸੀ ਏਐੱਫਪੀ ਦੇ ਅਨੁਸਾਰ ਰੂਸ ਦੀ ਸਰਕਾਰ ਨੇ ਕੋਰੋਨਾ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਸ਼ਨਿਚਰਵਾਰ ਤੋਂ ਕੈਫੇ ਤੇ ਰੈਸਟੋਰੈਂਟਾਂ ਨੂੰ ਇਕ ਹਫ਼ਤੇ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ।

01:26 PM

ਲਾਕਡਾਊਨ ਦੇ ਚੱਲਦੇ ਗੱਡੀਆਂ ਦੀ ਅਵਾਜਾਈ 'ਤੇ ਰੋਕ

ਦਿੱਲੀ 'ਚ ਟੋਟਲ ਲਾਕਡਾਊਨ ਦੇ ਚੱਲਦੇ ਦਿੱਲੀ-ਯੂਪੀ ਸੀਮਾ ਦੇ ਕੋਲ ਗਾਜੀਪੁਰ 'ਚ ਨਿੱਜੀ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਈ ਗਈ ਹੈ।

12:57 PM

ਕਰਨਾਟਕ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ ਦੀ ਮੌਤ

ਕਰਨਾਟਕ 'ਚ ਕੋਰੋਨਾ ਵਾਇਰਸ ਨਾਲ ਇਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਤੁਮਕੁਰੁ ਡਿਪਟੀ ਕਮਿਸ਼ਨਰ ਦਫ਼ਤਰ ਡਾ ਕੇ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਕ 65 ਸਾਲ ਦਾ ਵਿਅਕਤੀ ਜੋ ਕੋਰੋਨਾ ਤੋਂ ਪ੍ਰਭਾਵਿਤ ਸੀ, ਉਸ ਦੀ ਮੌਤ ਹੋ ਗਈ ਹੈ। 5 ਤਾਰੀਕ ਨੂੰ ਟਰੇਨ ਤੋਂ ਦਿੱਲੀ ਆਇਆ ਸੀ ਤੇ 11 ਮਾਰਚ ਨੂੰ ਵਾਪਸ ਆਇਆ ਸੀ। ਟਰੇਨ 'ਚ ਉਸ ਦੇ ਨਾਲ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਪੀਐੱਮ ਮੋਦੀ ਬੋਲੇ-RBI ਦੇ ਚੁੱਕੇ ਕਦਮ ਨਾਲ ਅਰਥਵਿਵਸਥਾ ਸੁਧਰੇਗੀ

ਆਰਬੀਆਈ ਦੇ ਵੱਲੋਂ ਅੱਜ ਚੁੱਕੇ ਗਏ ਕਦਮਾਂ 'ਤੇ ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅੱਜ RBI ਨੇ ਸਾਡੀ ਅਰਥਵਿਵਸਥਾ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਵੱਡੇ ਕਦਮ ਚੁੱਕੇ ਹਨ ਇਸ ਨਾਲ ਕਾਫ਼ੀ ਮਦਦ ਮਿਲੇਗੀ।

12:27 PM

ਘਰ ਤੋਂ ਨਮਾਜ ਅਦਾ ਕਰਨ ਦੀ ਅਪੀਲ

ਆਖੀਰ ਭਾਰਤੀ ਇਮਾਮ ਸੰਗਠਨ ਦੇ ਪ੍ਰਮੁੱਖ ਇਮਾਮ ਡਾ. ਇਮਾਮ ਓਮਰ ਅਹਿਮਦ ਈਲਿਆਸੀ ਨੇ ਕਿਹਾ ਕਿ ਮੈਂ ਭਾਰਤ 'ਚ ਸਾਰੇ ਮੁਸਲਮਾਨਾਂ ਤੇ ਇਮਾਮਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਰੋਨਾ ਵਾਇਰਸ 'ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ ਦਾ ਸਖ਼ਤੀ ਨਾਲ ਪਾਲਨ ਕਰੋ। ਮੈਂ ਸਾਰੇ ਮੁਸਲਮਾਨਾਂ ਨਾਲ ਅਪੀਲ ਕਰਦਾ ਹਾਂ, ਕਿ ਉਹ ਆਪਣੇ ਹੀ ਘਰਾਂ 'ਚ ਨਮਾਜ ਅਦਾ ਕਰੋ।

11:20 AM

EMI ਦੇ ਭੁਗਤਾਨ 'ਚ ਤਿੰਨ ਮਹੀਨੇ ਦੀ ਰਾਹਤ

ਆਰਬੀਆਈ ਦੇ ਗਵਰਨਰ ਨੇ ਜਾਣਕਾਰੀ ਦਿੱਤੀ ਹੈ ਕਿ ਖੇਤਰੀ ਰੂਰਲ ਬੈਂਕਾਂ, ਸਹਿਕਾਰੀ ਬੈਂਕਾਂ, NBFC ਤੇ ਉਧਾਰ ਦੇਣ ਵਾਲੀਆਂ ਸੰਸਥਾਵਾਂ ਸਮੇਤ ਸਾਰੇ ਵਪਾਰਕ ਬੈਂਕਾਂ ਨੂੰ ਸਾਰੇ ਬਕਾਇਆ ਕਰਜ਼ਿਆਂ ਦੇ ਸਬੰਧ 'ਚ ਕਿਸ਼ਤਾਂ ਦੀ ਅਦਾਇਗੀ 'ਤੇ 3 ਮਹੀਨਿਆਂ ਦੀ ਮਨਜ਼ੂਰੀ ਦਿੱਤੀ ਗਈ ਹੈ।

11:05 AM

ਅੱਜ 12 ਵਜੇ ਲੋਕਾਂ ਨੂੰ ਸੰਬੋਧਿਤ ਕਰਨਗੇ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਵਾਇਰਸ ਤੇ ਇਸ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਦੇ ਬਾਰੇ 'ਚ ਅੱਜ ਦੁਪਹਿਰੇ 12 ਵਜੇ ਰਾਸ਼ਟਰੀ ਦਿੱਲੀ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ।

10:46 AM

ਨਾਗਾਪੁਰ 'ਚ ਪੰਜ ਹੋਰ ਮਾਮਲੇ

ਨਾਗਾਪੁਰ 'ਚ ਪੰਜ ਹੋਰ ਲੋਕ ਪੌਜ਼ਿਟਿਵ ਪਾਏ ਗਏ ਹਨ, ਨਾਗਾਪੁਰ 4 ਤੇ ਗੇਂਦਿਆ 'ਚ ਇਕ ਮਰੀਜ਼ ਸਾਹਮਣੇ ਆਇਆ ਹੈ।

10:30 AM

RBI ਨੇ ਘਟਾਈ ਰੈਪੋ ਤੇ ਰਿਵਰਸ ਰੈਪੋ ਰੇਟ

ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਰੈਪੋ ਰੇਟ 75 ਬੇਸਿਸ ਪਵਾਇੰਟ ਘਟਾ ਕੇ 4.4ਫ਼ੀਸਦੀ ਕਰ ਦਿੱਤਾ ਹੈ। ਰਿਵਰਸ ਰੈਪੋ-ਰੇਟ 90 ਬੇਸਿਸ ਪਾਵਇੰਟ ਤੋਂ ਘਟਾ ਕੇ 4 ਫ਼ੀਸਦੀ ਕਰ ਦਿੱਤਾ ਗਿਆ ਹੈ।

ਆਂਧਰਾ ਪ੍ਰਦੇਸ਼ 'ਚ ਕਵਾਰੰਟਾਇਨ ਤੋਂ ਗ਼ਾਇਬ ਹੋਏ ਦੋ NRI

ਆਂਧਰਾ ਪ੍ਰਦੇਸ਼ 'ਚ ਦੋ ਐੱਨਆਰਆਈ ਦੇ ਖ਼ਿਲਾਫ਼ ਕ੍ਰਿਸ਼ਨ ਜ਼ਿਲ੍ਹੇ ਦੇ ਮਾਇਲਾਰਾਮ 'ਚ ਹੋਮ ਕਵਾਰੰਟਾਇਨ ਨੂੰ ਤੋੜਨ ਲਈ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ 14 ਮਾਰਚ ਨੂੰ ਅਮਰੀਕਾ ਤੋਂ ਵਾਪਸ ਆਏ ਸੀ ਤੇ ਉਨ੍ਹਾਂ ਨੂੰ ਹੋਮ ਕਵਾਰੰਟਾਇਨ ਤਹਿਤ ਰੱਖਿਆ ਗਿਆ ਸੀ। ਅੱਜ ਉਹ ਆਪਣੇ ਘਰਾਂ 'ਚੋਂ ਗ਼ਾਇਬ ਪਾਏ ਗਏ।

09:38 AM

ਬਿਹਾਰ 'ਚ ਕੋਰੋਨਾ ਦੇ ਦੋ ਪੌਜ਼ਿਟਿਵ ਮਾਮਲੇ

ਬਿਹਾਰ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਆਰਐੱਮਆਰਆਈ ਦੇ ਅਧਿਕਾਰੀ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਇਕ ਪ੍ਰਭਾਵਿਤ ਵਿਅਕਤੀ ਸਿਵਾਨ ਦਾ ਰਹਿਣ ਵਾਲਾ ਹੈ ਤੇ ਉਹ ਹਾਲ ਹੀ 'ਚ ਦੁਬਈ ਤੋਂ ਵਾਪਸ ਆਇਆ ਸੀ। ਕੋਰੋਨਾ ਦੇ ਕੁਲ ਮਾਮਲੇ 9 ਸਾਹਮਣੇ ਆਏ ਹਨ।

09:17 AM

ਤੇਲੰਗਾਨਾ 'ਚ ਕੋਰੋਨਾ ਦਾ ਇਕ ਪੌਜ਼ਿਟਿਵ ਮਾਮਲਾ

ਤੇਲੰਗਾਨਾ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਪੌਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ 45 ਸਾਲ ਦਾ ਹੈ ਤੇ ਉਹ ਹਾਲ ਹੀ 'ਚ ਦਿੱਲੀ 'ਚ ਵਾਪਸ ਆਇਆ ਹੈ। ਤੇਲੰਗਾਨਾ ਸਿਹਤ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਗੀ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਇਸ ਨੂੰ ਮਿਲਾ ਕੇ ਸੂਬਿਆਂ 'ਚ 27 ਮਾਰਚ ਨੂੰ ਸਵੇਰੇ 8 ਵਜੇ ਤਕ ਕੋਰੋਨਾ ਵਾਇਰਸ ਦੇ ਕੁਲ 45 ਪੌਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

09:03 AM

ਪੰਜਾਬ : ਪੁਲਿਸ ਨੇ ਜ਼ਰੂਰਤਮੰਦਾਂ ਨੂੰ ਵਿਚਕਾਰ ਭੋਜਣ ਵੰਡਿਆ

ਪੰਜਾਬ ਦੇ ਲੁਧਿਆਣਾ 'ਚ 21 ਦਿਨਾਂ ਦੇ ਲਾਕਡਾਊਨ ਦੇ ਵਿਚਕਾਰ ਪੁਲਿਸ ਨੇ ਜ਼ਰੂਰਤਮੰਦਾਂ ਨੂੰ ਭੋਜਣ ਵੰਡਿਆ।

08:44 AM

ਹਾਈਡ੍ਰੋਕਸੀਕਲੋਰੋਕਵੀਨ ਦੀ ਵਿਕਰੀ ਨੂੰ ਲੈ ਕੇ ਸਰਕਾਰੀ ਹੁਕਮ

ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਦੁਆਰਾ ਇਹ ਹੁਕਮ ਦਿੱਤਾ ਗਿਆ ਹੈ ਕਿ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਯੁਕਤ ਕਿਸੇ ਵੀ ਵਿਕਰੀ ਡਰੱਗ ਐਂਡ ਕਾਸਮੈਟਿਕ ਰੂਲਸ, 1945 ਦੀ ਅਨੁਸੂਚੀ H1 'ਚ ਵਿਕਰੀ ਸ਼ਰਤਾਂ ਅਨੁਸਾਰ ਹੋਵੇਗੀ।

08:35 AM

ਪੁਣੇ 'ਚ ਤਿੰਨ ਮਰੀਜ਼ ਕੋਰੋਨਾ ਵਾਇਰਸ ਨੈਗੇਟਿਵ ਨਿਕਲੇ

ਪੁਣੇ ਦੇ ਪਿੰਪਰੀ- ਚਿੰਚਵਾੜ (ਮਹਾਰਾਸ਼ਟਰ) ਦੇ 3 ਕੋਰੋਨਾ ਮਰੀਜ਼ਾਂ ਦੀ ਦੁਬਾਰਾ ਰਿਪੋਰਟ ਨੈਗਟਿਵ ਆਈ ਹੈ। ਸਮਾਚਾਰ ਏਜੰਸੀ ਏਐੱਨਆਈ ਦੇ ਅਨੁਸਾਰ ਪੂਣੇ 'ਚ ਕੁਲ ਕੋਰੋਨਾ ਵਾਇਰਸ ਪੌਜ਼ਿਟਿਵ ਮਾਮਲੇ ਹੁਣ 32 ਹੈ, ਜਿਸ 'ਚ 5 ਪਹਿਲਾ ਹੀ ਠੀਕ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ।

08:31 AM

ਜੰਮੂ ਕਸ਼ਮੀਰ 'ਚ ਲਾਕਡਾਊਨ ਦੇ ਵਿਚਕਾਰ ਰਾਹਤ

ਜੰਮੂ ਕਸ਼ਮੀਰ 'ਚ ਲਾਕਡਾਊਨ ਦੇ ਵਿਚਕਾਰ ਡੀਸੀ ਰਿਆਸੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ 'ਚ ਗ਼ਰੀਬਾਂ ਦੇ ਵਿਚਕਾਰ ਮੁਫ਼ਤ ਸੁੱਕਾ ਰਾਸ਼ਨ ਦਿੱਤਾ ਜਾਵੇਗਾ। ਅੱਜ ਤੋਂ ਸਾਰੀਆਂ ਕੈਮਿਸਟ ਸ਼ਾਪ ਖੁੱਲ੍ਹ ਜਾਣਗੀਆਂ। ਦੁੱਧ ਦੀ ਸਪਲਾਈ ਸਵੇਰੇ 8 ਤੋਂ 11 ਵਜੇ ਤਕ ਤੇ 27 ਮਾਰਚ ਨੂੰ ਸਿਰਫ਼ 4 ਸਾਮਾਨ ਦੀਆਂ ਦੁਕਾਨਾਂ ਸਵੇਰੇ 10 ਵਜੇ ਤੋਂ 4 ਵਜੇ ਤਕ ਖੁੱਲ੍ਹਣਗੀਆਂ

07:36 AM

ਭੀਲਵਾੜਾ 'ਚ ਇਕ ਕੋਰੋਨਾ ਪੌਜ਼ਿਟਿਵ ਵਿਅਕਤੀ ਦੀ ਮੌਤ

ਰਾਜਸਥਾਨ ਦੇ ਭੀਲਵਾੜਾ 'ਚ ਇਕ ਕੋਰੋਨਾ ਵਾਇਰਸ ਪੌਜ਼ਿਟਿਵ ਵਿਅਕਤੀ ਦੀ ਮੌਤ ਹੋ ਗਈ ਹੈ। ਮਹਾਤਮਾ ਗਾਂਧੀ ਹਸਪਤਾਲ ਦੇ ਪ੍ਰਿੰਸੀਪਲ ਰਾਜਨ ਨੰਦਾ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਮਰੀਜ਼ ਦੇ ਗੁਰਦਿਆਂ ਸੰਬੰਧੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਸੀ।

07:44 AM

ਅਮਰੀਕਾ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ

ਸਮਾਚਾਰ ਏਜੰਸੀ ਨੇ ਦ ਨਿਊਯਾਰਕ ਟਾਈਮਜ਼ ਨੇ ਦੱਸਿਆ ਹੈ ਕਿ ਅਮਰੀਕਾ 'ਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ ਹੁਣ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ।

07:32 AM

ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ਾਂ ਦਾ ਟੈਸਟ ਨੈਗੇਟਿਵ

ਪੰਜਾਬ ਦੇ ਅਮ੍ਰਿਤਸਰ 'ਚ ਪਹਿਲਾ COVID19 ਪੌਜ਼ਿਟਿਵ ਕੇਸ, ਜਿਸ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਆਈਸੋਲੇਸ਼ਨ 'ਚ ਰੱਖਿਆ ਗਿਆ ਸੀ, ਉਸ ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ ਹੈ ਤੇ ਉਸ ਨੂੰ ਅੱਜ ਛੁੱਟੀ ਦੇ ਦਿੱਤੀ ਜਾਵੇਗੀ।

Posted By: Sarabjeet Kaur