ਜੇਐਨਐਨ, ਨਵੀਂ ਦਿੱਲੀ :ਮੁੰਬਈ ਦੇ ਧਾਰਾਵੀ ਵਿਚ ਕੋਰੋਨਾ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਕ 52 ਸਾਲ ਦਾ ਬੀਐਮਸੀ ਦਾ ਸਫਾਈ ਕਰਮਚਾਰੀ ਵਾਇਰਸ ਤੋਂ ਪੀੜਤ ਹੈ। ਹਾਲਾਂਕਿ ਉਹ ਵਰਲੀ ਖੇਤਰ ਦਾ ਰਹਿਣ ਵਾਲਾ ਹੈ ਪਰ ਉਹ ਧਾਰਾਵੀ ਵਿਚ ਤਾਇਨਾਤ ਸੀ। ਸਿਹਤ ਮੰਤਰਾਲਾ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 1834 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 1649 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 143 ਲੋਕ ਡਿਸਚਾਰਜ ਹੋ ਗਏ ਹਨ। 41 ਲੋਕਾਂ ਦੀ ਮੌਤ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ 206 ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ 827419 ਮਾਮਲੇ ਸਾਹਮਣੇ ਆ ਗਏ ਹਨ। 40777 ਲੋਕਾਂ ਦੀ ਮੌਤ ਹੋ ਗਈ ਹੈ।

4.47pm

ਨੌ ਹਜ਼ਾਰ ਤਬਲੀਗੀਆਂ ਦੀ ਹੋਈ ਪਛਾਣ, ਰੱਖਿਆ ਗਿਆ ਕੁਆਰੰਟਾਇਨ 'ਚ : ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਨਿਆ ਸਲਿਲਾ ਸ੍ਰੀਵਾਸਤਵ ਨੇ ਦੱਸਿਆ ਕਿ ਸਰਕਾਰ ਨੇ 9000 ਤਬਲੀਗੀ ਜਮਾਤ ਦੇ ਕਾਰਕੁੰਨਾਂ ਅਤੇ ਉਨ੍ਹਾਂ ਦੇ ਸੰਪਰਕਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਕੁਆਰੰਟਾਇਨ 'ਚ ਰੱਖਿਆ ਗਿਆ ਹੈ। ਇਨ੍ਹਾਂ 9000 ਲੋਕਾਂ ਵਿਚੋਂ 1306 ਵਿਦੇਸ਼ੀ ਹਨ ਤੇ ਬਾਕੀ ਭਾਰਤੀ।

Home Ministry has identified 9000 Tablighi Jamat workers& their contacts, and placed them in quarantine. Out of these 9000 people, 1306 are foreigners and the rest are Indians: Punya Salila Srivastava, Joint Secy, Home Ministry pic.twitter.com/F7hzaT2gLf

— ANI (@ANI) April 2, 2020

4.43pm

ਇਕ ਕਰੋੜ ਤੋਂ ਵੱਧ ਪੀਪੀਈ ਲਈ ਆਰਡਰ ਦਿੱਤੇ ਗਏ : ਸਿਹਤ ਮੰਤਰਾਲਾ

ਦਿੱਲੀ ਦੇ ਹਿੰਦੂ ਰਾਵ ਹਸਪਤਾਲ ਦੇ ਡਾਕਟਰਾਂ ਵਲੋਂ ਵਿਅਕਤੀਗਤ ਸੁਰੱਖਿਆ ਉਪਕਰਣਾਂ ਦੀ ਮੰਗ ਨੂੰ ਲੈ ਕੇ ਅਸਤੀਫ਼ਾ ਦੇਣ 'ਤੇ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਅਸੀਂ ਡੇਢ ਕਰੋੜ ਤੋਂ ਵੱਧ ਪੀਪੀਈ ਦੇ ਲਈ ਆਰਡਰ ਦਿੱਤੇ ਹਨ ਅਤੇ ਸਪਲਾਈ ਵੀ ਸ਼ੁਰੂ ਹੋ ਗਈ ਹੈ। ਪੀਪੀਈ ਨੂੰ ਰਾਜਾਂ 'ਚ ਵੀ ਭੇਜਿਆ ਗਿਆ ਹੈ। ਇਸਦੇ ਨਾਲ ਹੀ ਇਕ ਕਰੋੜ ਐੱਨ95 ਮਾਸਕ ਲਈ ਵੀ ਆਦੇਸ਼ ਦਿੱਤੇ ਗਏ ਹਨ।

"We've placed orders for more than 1.5cr PPEs&supply has started. PPEs also been sent to the States.Also placed orders for more than 1 Cr N95 masks," Jt Secy, Health Ministry on reports of Delhi's Hindu Rao hospital doctors resigning over demand for personal protection equipment pic.twitter.com/ZFTedWyBt6

— ANI (@ANI) April 2, 2020

4.32pm

ਮੁੰਬਈ ਦੇ ਧਾਰਾਵੀ 'ਚ ਕੋਰੋਨਾ ਕੇਸ ਮਿਲਣ ਤੋਂ ਬਾਅਦ ਕਾਲੋਨੀ ਨੂੰ ਕੀਤਾ ਗਿਆ ਸੀਲ

ਮੁੰਬਈ ਦੇ ਧਾਰਾਵੀ 'ਚ ਮਿਲੇ ਕੋਰੋਨਾ ਪੌਜ਼ਿਟਿਵ ਕੇਸ ਨੂੰ ਲੈ ਕੇ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਇਕ ਵਿਸ਼ੇਸ਼ ਕਾਲੋਨੀ ਅਤੇ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬਿਲਡਿੰਗ ਦੇ ਸਾਰੇ ਨਿਵਾਸੀਆਂ ਦਾ ਸੈਂਪਲ ਲਿਆ ਜਾ ਰਿਹਾ ਹੈ। ਪ੍ਰੋਟੋਕੋਲ ਅਨੁਸਾਰ ਆਸ-ਪਾਸ ਦੇ ਲੋਕਾਂ ਨਾਲ ਸੰਪਰਕ ਦਾ ਕੰਮ ਚੱਲ ਰਿਹਾ ਹੈ।

4.25pm

1804 ਤਬਲੀਗੀਆਂ ਨੂੰ ਕੀਤਾ ਗਿਆ ਕੁਆਰੰਟਾਇਨ

ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਦਿੱਲੀ 'ਚ ਲਗਪਗ 2000 ਤਬਲੀਗੀ ਜਮਾਤ ਦੇ ਮੈਂਬਰਾਂ 'ਚੋਂ 1804 ਨੂੰ ਕੁਆਰੰਟਾਇਨ ਕੀਤਾ ਗਿਆ ਅਤੇ 334 ਤਬਲੀਗੀਆਂ ਨੂੰ ਹਸਪਤਲਾ 'ਚ ਭਰਤੀ ਕੀਤਾ ਗਿਆ ਹੈ।4.19pm

24 ਘੰਟਿਆਂ 'ਚ ਦੇਸ਼ ਭਰ 'ਚ ਨਵੇਂ ਮਰੀਜ਼ਾਂ ਦੀ ਗਿਣਤੀ 328

ਸਿਹਤ ਮੰਤਰਾਲੇ ਵਲੋਂ ਨਿਜ਼ਾਮੁਦੀਨ ਦੇ ਤਬਲੀਗੀ ਮਰਕਰਜ਼ ਪ੍ਰੋਗਰਾਮ 'ਚ ਸ਼ਾਮਲ 1804 ਲੋਕਾਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ। ਦੇਸ਼ ਭਰ 'ਚ ਕੋਰੋਨਾ ਨਾਲ 151 ਲੋਕ ਠੀਕ ਹੋ ਗਏ ਹਨ। 24 ਘੰਟਿਆਂ 'ਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ 328 ਹੋ ਗਈ ਅਤੇ ਲੋਕਾਂ ਦੀ ਮੌਤ ਹੋ ਗਈ ਹੈ।


3.52pm

ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਲ ਮਹਾਰਾਸ਼ਟਰ ਦੇ 1300 ਲੋਕਾਂ ਦਾ ਲੱਗਾ ਪਤਾ

ਮਹਾਰਾਸ਼ਟਰ 'ਚ ਵੱਧਦੇ ਕੋਰੋਨਾ ਮਾਮਲੇ ਨੂੰ ਲੈ ਕੇ ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਅਸੀਂ ਇਥੇ ਰਾਜ ਦੇ ਸਾਰੇ ਪਰਵਾਸੀ ਲੋਕਾਂ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਅਸੀਂ ਉਨ੍ਹਾਂ ਨੂੰ ਭੋਜਨ ਤੇ ਮੈਡੀਕਲ ਦੀਆਂ ਸੁਵਿਧਾਵਾਂ ਸਮੇਤ ਸਾਰੇ ਸੁਵਿਧਾਵਾਂ ਪ੍ਰਦਾਨ ਕਰਾਂਗੇ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਦਿੱਲੀ 'ਚ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਮਹਾਰਾਸ਼ਟਰ ਦੇ 1400 ਤੋਂ ਵੱਧ ਲੋਕ ਸ਼ਾਮਲ ਹੋਏ ਸਨ। ਜਿਨ੍ਹਾਂ 'ਚੋਂ ਹੁਣ ਤਕ ਲਗਪਗ 1300 ਦਾ ਪਤਾ ਲੱਗਾ ਹੈ ਅਤੇ ਜਲਦੀ ਹੀ ਉਨ੍ਹਾਂ ਦੇ ਕੋਰੋਨਾ ਦੇ ਟੈਸਟ ਇਕੱਠੇ ਕੀਤੇ ਜਾਣਗੇ।

3.18 pm

ਗਵਰਨਰ, ਲੈਫਟੀਨੈਂਟ ਗਵਰਨਰ ਅਤੇ ਪ੍ਰਬੰਧਕਾਂ ਨਾਲ ਕੱਲ੍ਹ ਗੱਲਬਾਤ ਕਰਨਗੇ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ

ਕੇਂਦਰੀ ਸਕੱਤਰੇਤ ਅਨੁਸਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਰਾਸ਼ਟਰਪਤੀ, ਗਵਰਨਰ ਲੈਫਟੀਨੈਂਟ ਅਤੇ ਪ੍ਰਬੰਧਕਾਂ ਨਾਲ ਕੱਲ੍ਹ ਰਾਸ਼ਟਰਪਤੀ ਭਵਨ 'ਚ ਇਕ ਵੀਡਿਓ-ਕਾਨਫਰੰਸਿੰਗ ਕਰਨਗੇ, ਜਿਸ 'ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲਾ ਕੇ ਚਰਚਾ ਹੋਵੇਗੀ।

3.03pm

ਤਬਲੀਗੀ ਮਰਕਜ਼ 'ਚ ਸ਼ਾਮਲ 391 ਲੋਕ ਕੁਆਰੰਟਾਇਨ

ਨਿਜ਼ਾਮੁਦੀਨ ਤਬਲੀਗੀ ਮਰਕਜ਼ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਵਾਲੇ ਕਰਨਾਟਕ ਦੇ 391 ਵਿਅਕਤੀਆਂ ਦਾ ਪਤਾ ਲੱਗ ਗਿਆ ਹੈ ਅਤੇ ਉਨ੍ਹਾਂ ਨੂੰ ਕੁਆਰੰਟਾਇਨ ਕਰ ਦਿੱਤਾ ਗਿਆ ਹੈ। ਬੀਦਰ 'ਚ 91 ਵਿਅਕਤੀਆਂ ਦਾ ਟੈਸਟ ਕੀਤਾ ਗਿਆ ਸੀ, ਉਨ੍ਹਾਂ 'ਚੋਂ 11 ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ। ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦਿਯੁਰੱਪਾ ਨੇ ਇਸਦੀ ਜਾਣਕਾਰੀ ਦਿੱਤੀ।

2.26pm

ਏਮਜ਼ ਦਿੱਲੀ ਦਾ ਇਕ ਡਾਕਟਰ ਕੋਰੋਨਾ ਤੋਂ ਸੰਕ੍ਰਮਿਤ

ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ ਦਿੱਲੀ ਦਾ ਇਕ ਡਾਕਟਰ ਕੋਰੋਨਾ ਤੋਂ ਪ੍ਰਭਾਵਿਤ ਹੋ ਗਿਆ ਹੈ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਉਸ ਨੂੰ ਅਗਲੇਰੀ ਜਾਂਚ ਅਤੇ ਹੋਰ ਟੈਸਟਾਂ ਲਈ ਨਵੇਂ ਨਿੱਜੀ ਵਾਰਡਾਂ 'ਚ ਭਰਤੀ ਕਰਵਾਇਆ ਗਿਆ ਹੈ। ਉਸਦੇ ਪਰਿਵਾਰ ਦੀ ਵੀ ਜਾਂਚ ਹੋਵੇਗੀ।

1:49PM

ਪੀਐੱਮ ਮੋਦੀ ਦੇ ਨਾਲ ਮੀਟਿੰਗ ਤੋਂ ਬਾਅਦ ਪੇਮਾ ਖਾਂਡੂ

ਪੀਐੱਮ ਮੋਦੀ ਦੇ ਨਾਲ ਮੀਟਿੰਗ ਤੋਂ ਬਾਅਦ ਪੇਮਾ ਖਾਂਡੂ ਨੇ ਕਿਹਾ ਕਿ ਲਾਕਡਾਊਨ 15 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ ਪਰ ਇਸ ਦਾ ਇਹ ਮਤਲਬ ਹੈ ਕਿ ਲੋਕ ਖੁੱਲ੍ਆਮ ਸੜਕਾਂ 'ਤੇ ਘੁੰਮੇ। ਸਾਨੂੰ ਜ਼ਿੰਮੇਵਾਰੀ ਨਾਲ ਕੋਰੋਨਾ ਖਿਲਾਫ਼ ਲੜਾਈ ਵਿਚ ਲੋਕਡਾਊਨ ਅਤੇ ਸਰੀਰਕ ਦੂਰੀ 'ਤੇ ਧਿਆਨ ਦੇਣਾ ਹੋਵੇਗਾ।1.27PM

ਨਿਜ਼ਾਮੁਦੀਨ ਵਿਚ ਸੈਨੇਟਾਈਜੇਸ਼ਨ ਦਾ ਕੰਮ ਕਰ ਰਹੇ ਹਨ ਪੁਲਿਸ ਮੁਲਾਜ਼ਮ

ਦਿੱਲੀ : ਨਿਜ਼ਾਮੂਦੀਨ ਵਿਚ ਪੁਲਿਸਕਰਮੀ ਸੈਨੇਟਾਈਜੇਸ਼ਨ ਦਾ ਕੰਮ ਕਰ ਰਹੇ ਹਨ। ਇੇਕ ਤਬਲੀਗੀ ਜ਼ਮਾਤ ਨੇ ਇਕ ਧਾਰਮਕ ਸਮਾਗਮ ਕੀਤਾ ਸੀ, ਜਿਸ ਵਿਚ ਕੁਝ ਲੋਕ ਕੋਰੋਨਾ ਪੌਜ਼ਿਟਿਵ ਮਿਲੇ।


1:21PM

ਗੁਜਰਾਤ ਵਿਚ ਅੱਜ ਤਕ ਕੋਈ ਕੇਸ ਨਹੀਂ ਆਇਆ

ਗੁਜਰਾਤ ਸਿਹਤ ਵਿਭਾਗ ਦੀ ਪ੍ਰਧਾਨ ਸਕੱਤਰ ਜੈਅੰਤੀ ਰਵੀ ਅਨੁਸਾਰ ਅੱਜ ਹੁਣ ਤਕ ਕੋਈ ਪੌਜ਼ਿਟਿਵ ਕੇਸ ਨਹੀਂ ਆਇਆ ਹੈ। ਹਾਲਾਂਕਿ ਸ੍ਰੀਲੰਕਾ ਤੋਂ ਪਰਤੇ ਇਕ 52 ਸਾਲ ਦੇ ਪੀੜਤ ਵਿਅਕਤੀ ਦੀ ਮੌਤ ਹੋ ਗਈ ਹੈ।

12:59PM

ਆਈਆਰਸੀਟੀਸੀ ਦੇ ਮੁਲਾਜ਼ਮ ਲੋੜਵੰਦ ਲੋਕਾਂ ਲਈ ਖਾਣਾ ਕਰ ਰਹੇ ਹਨ ਤਿਆਰ

ਲਾਕਡਾਊਨ ਦੌਰਾਨ ਆਈਆਰਸੀਟੀਸੀ ਦੇ ਮੁਲਾਜ਼ਮ ਲੋੜਵੰਦਾਂ ਲਈ ਖਾਣਾ ਤਿਆਰ ਕਰ ਰਹੇ ਹਨ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਥੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਥੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ, ਮੁਲਾਜ਼ਮ ਰਸੋਈ ਘਰ ਵਿਚ ਆਉਣ ਤੋਂ ਪਹਿਲਾ ਆਪਣੇ ਹੱਥਾਂ ਨੂੰ ਸਾਫ਼ ਕਰਨ ਲਈ ਸਮਾਰਟ ਹੈਂਡ ਸੈਨੇਟਾਈਜ਼ਰਿੰਗ ਮਸ਼ੀਨ ਦੀ ਵਰਤੋਂ ਕਰ ਰਹੇ ਹਨ।

12:45PM

ਬੀਐਮਸੀ ਸਫਾਈ ਮੁਲਾਜ਼ਮ ਦੇ ਰਿਸ਼ਤੇਦਾਰਾਂ ਅਤੇ 23 ਸਹਿਕਰਮੀਆਂ ਨੂੰ ਕੁਆਰੰਟਾਈਨ ਹੋਣ ਦੀ ਸਲਾਹ ਦਿੱਤੀ ਗਈ

52 ਸਾਲ ਕੋਰੋਨਾ ਪੌਜ਼ਿਟਿਵ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਪੈਦਾ ਹੋਏ ਸਨ ਅਤੇ ਉਸ ਨੂੰ ਬੀਐੱਮਸੀ ਦੇ ਅਧਿਕਾਰੀਆਂ ਨੇ ਇਲਾਜ ਕਰਾਉਣ ਦੀ ਸਲਾਹ ਦਿੱਤੀ ਸੀ। ਉਸ ਦੀ ਹਾਲਤ ਸਥਿਰ ਹੈ। ਉਸ ਦੇ ਰਿਸ਼ਤੇਦਾਰਾਂ ਅਤੇ 23 ਸਹਿਕਰਮੀਆਂ ਨੂੰ ਕੁਆਰੰਟਾਈਨ ਹੋਣ ਦਾ ਸਲਾਹ ਦਿੱਤੀ ਗਈ ਹੈ।


12:32PM

ਧਾਰਾਵੀ ਵਿਚ ਦੂਜਾ ਮਾਮਲਾ

ਮੁੰਬਈ ਦੇ ਧਾਰਾਵੀ ਵਿਚ ਕੋਰੋਨਾ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਕ 52 ਸਾਲ ਦਾ ਬੀਐਮਸੀ ਦਾ ਸਫਾਈ ਕਰਮਚਾਰੀ ਵਾਇਰਸ ਤੋਂ ਪੀੜਤ ਹੈ। ਹਾਲਾਂਕਿ ਉਹ ਵਰਲੀ ਖੇਤਰ ਦਾ ਰਹਿਣ ਵਾਲਾ ਹੈ ਪਰ ਉਹ ਧਾਰਾਵੀ ਵਿਚ ਤਾਇਨਾਤ ਸੀ।

10:50AM

ਆਂਧਰਾ ਪ੍ਦੇਸ਼ 'ਚ 21 ਨਵੇਂ ਮਾਮਲੇ,ਰਾਜ ਵਿਚ ਮਰੀਜ਼ਾਂ ਦੀ ਕੁਲ ਗਿਣਤੀ 132 ਹੋਈ

ਆਂਧਰਾ ਪ੍ਰਦੇਸ਼ 'ਚ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿਚ ਇਸ ਦੇ ਨਾਲ ਹੀ ਮਰੀਜ਼ਾਂ ਦੀ ਕੁਲ ਗਿਣਤੀ 132 ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਰਾਜ ਦੇ ਨੋਡਲ ਅਧਿਕਾਰੀ ਅਰਜ ਸ੍ਰੀਕਾਂਤ ਨੇ ਇਸ ਦੀ ਜਾਣਕਾਰੀ ਦਿੱਤੀ।

10:29AM

ਭਾਰਤ ਵਿਚ ਮਰੀਜ਼ਾਂ ਦੀ ਗਿਣਤੀ 1965 ਹੋਈ : ਸਿਹਤ ਮੰਤਰਾਲਾ

ਸਿਹਤ ਮੰਤਰਾਲਾ ਮੁਤਾਬਕ ਭਾਰਤ ਵਿਚ ਮਰੀਜ਼ਾਂ ਦੀ ਗਿਣਤੀ 1965 ਹੋ ਗਈ ਹੈ। 1764 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 150 ਲੋਕ ਠੀਕ ਹੋਏ ਹਨ ਅਤੇ 50 ਲੋਕਾਂ ਦੀ ਮੌਤ ਹੋ ਗਈ ਹੈ।

10:20AM

ਜਰਮਨੀ ਵਿਚ ਮਰੀਜ਼ਾਂ ਦੀ ਗਿਣਤੀ 73522 ਹੋਈ, 872 ਲੋਕਾਂ ਦੀ ਮੌਤ

ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਜਰਮਨੀ ਵਿਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 73522 ਹੋ ਗਈ ਹੈ ਜਦਕਿ 872 ਲੋਕਾਂ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ।

9:48AM

ਵਡੋਦਰਾ 'ਚ ਇਕ 52 ਸਾਲਾ ਵਿਅਕਤੀ ਦੀ ਮੌਤ

ਡੋਦਰਾ ਵਿਚ ਇਕ 52 ਸਾਲ ਦੇ ਵਿਅਕਤੀ ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਇਸ ਵਿਅਕਤੀ ਨੇ ਹਾਲ ਹੀ ਵਿਚ ਸ੍ਰੀਲੰਕਾ ਦਾ ਦੌਰਾ ਕੀਤਾ ਸੀ। ਉਸ ਨੂੰ 19 ਮਾਰਚ ਨੂੰ ਵਡੋਦਰਾ ਦੇ ਐਸਐਸਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਮਰਨ ਵਾਲੇ ਵਿਅਕਤੀ ਦੇ ਪਰਿਵਾਰ ਦੇ ਚਾਰ ਹੋਰ ਲੋਕ ਵੀ ਕੋਰੋਨਾ ਵਾਇਰਸ ਪ੍ਰਭਾਵਿਤ ਹਨ। ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੀ ਜਾਣਕਾਰੀ ਵਡੋਦਰਾ ਦੇ ਕਲੈਕਟਰ ਐਸ ਅਗਰਵਾਲ ਨੇ ਦਿੱਤੀ।


9:38AM

ਅਸਮ ਵਿਚ 3 ਨਵੇਂ ਮਾਮਲੇ ਵਧੇ,ਮਰੀਜ਼ਾਂ ਦੀ ਗਿਣਤੀ ਹੋਈ 16

ਅਸਮ ਦੇ ਸਿਹਤ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਲੋਕ ਅਸਮ ਦੇ ਗੋਲਪਾਰਾ ਜ਼ਿਲ੍ਹੇ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ। ਰਾਜ ਵਿਚ ਇਸ ਨਾਲ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ।


9:26AM

ਮਹਾਰਾਸ਼ਟਰ ਵਿਚ 3 ਨਵੇਂ ਮਾਮਲੇ, ਰਾਜ ਵਿਚ ਕੁਲ ਮਾਮਲਿਆਂ ਦੀ ਗਿਣਤੀ ਹੋਈ 338

ਮਹਾਰਾਸ਼ਟਰ ਵਿਚ 3 ਕੋਰੋਨਾ ਵਾਇਰਸ ਤੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਰਾਜ ਵਿਚ ਹੁਣ ਤਕ ਮਾਮਲਿਆਂ ਦੀ ਗਿਣਤੀ 338 ਹੋ ਗਈ ਹੈ। ਮਹਾਰਾਸ਼ਟਰ ਸਿਹਤ ਵਿਭਾਗ ਨੇ ਇਸਦੀ ਜਾਣਕਾਰੀ ਦਿੱਤੀ ਹੈ।

9:22AM

ਰਾਮਗੰਜ ਇਕ ਸਾਹਮਣੇ ਆਏ 7 ਲੋਕ, ਇਕੋ ਮਰੀਜ਼ ਤੋਂ ਹੋਏ ਸੰਕ੍ਰਮਿਤ

ਰਾਜਸਥਾਨ ਸਿਹਤ ਵਿਭਾਗ ਮੁਤਾਬਕ ਰਾਮਗੰਜ ਵਿਚ ਸਾਹਮਣੇ ਆਏ 7 ਨਵੇਂ ਮਰੀਜ਼ ਪਹਿਲਾ ਤੋਂ ਕੋਰੋਨਾ ਨਾਲ ਸੰਕ੍ਰਮਿਤ ਇਕ ਮਰੀਜ਼ ਦੇ ਸੰਪਰਕ ਵਿਚ ਸਨ। ਇਸ ਵਿਅਕਤੀ ਨੇ 17 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ। ਝੁੰਝੁਨੂ ਵਿਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਿਲਿਆ ਮਰੀਜ਼ ਤਬਲੀਗੀ ਜਮਾਤ ਤੋਂ ਹੈ।


9.08AM

ਅੰਬਾਲਾ 'ਚ 67 ਸਾਲ ਦੇ ਮਰੀਜ਼ ਦੀ ਮੌਤ

ਹਰਿਆਣਾ ਦੇ ਅੰਬਾਲਾ ਵਿਚ 67 ਸਾਲ ਦੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। ਇਹ ਮਰੀਜ਼ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵਿਚ ਭਰਤੀ ਸੀ। ਅੰਬਾਲਾ ਦੇ ਸੀਐਮਓ ਡਾ. ਕੁਲਦੀਪ ਸਿੰਘ ਨੇ ਇਸਦੀ ਜਾਣਕਾਰੀ ਦਿੱਤੀ ਹੈ। ਰਾਜ ਵਿਚ ਮਰੀਜ਼ਾਂ ਦੀ ਗਿਣਤੀ 43 ਹੋ ਗਈ ਹੈ।

8:46AM

ਇੰਦੌਰ ਵਿਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ

ਇੰਦੌਰ ਵਿਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਨਿਊਜ਼ ਪੀਟੀਆਈ ਮੁਤਾਬਕ ਮੱਧ ਪ੍ਰਦੇਸ਼ ਵਿਚ ਇਸ ਨਾਲ ਮਰੀਜ਼ਾਂ ਦੀ ਗਿਣਤੀ 98 ਹੋ ਗਈ ਹੈ।


8:19AM

ਰਾਜਸਥਾਨ 'ਚ 9 ਅਤੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ

ਰਾਜਸਥਾਨ 'ਚ 9 ਅਤੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਰਾਜ ਵਿਚ ਕੋਰੋਨਾ ਪੌਜ਼ਿਟਿਵ ਮਾਮਲਿਆਂ ਦੀ ਕੁਲ ਸੰਖਿਆ 129 ਹੋ ਗਈ ਹੈ। ਰਾਜਸਥਾਨ ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

7:54AM

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮੌਤ

ਉੱਘੇ ਕੀਰਤਨੀਏ ਅਤੇ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਨੇ ਅੱਜ ਅੰਮ੍ਰਿਤ ਵੇਲੇ 4.30 ਵਜੇ ਆਖਰੀ ਸਾਹ ਲਿਆ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐੱਸ. ਸਿੱਧੂ ਨੇ ਟਵੀਟ ਕਰਕੇ ਦਿੱਤੀ। ਦੱਸਣਯੋਗ ਹੈ ਕਿ ਕੱਲ੍ਹ ਸ਼ਾਮ ਉਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪੌਜ਼ਿਟਿਵ ਆਇਆ ਸੀ। ਖਾਲਸਾ ਦੇ ਪਰਿਵਾਰ ਦੇ 5 ਮੈਂਬਰ ਅਤੇ 2 ਰਾਗੀ ਸਾਥੀ ਵੀ ਆਈਸੋਲੇਸ਼ਨ ਵਾਰਡ ਵਿਚ ਦਾਖਲ ਹਨ। ਇਸ ਨਾਲ ਪੰਜਾਬ ਵਿਚ ਕੋਰੋਨਾ ਨਾਲ ਇਹ ਪੰਜਵੀਂ ਮੌਤ ਹੈ।

7:48AM

206 ਦੇਸ਼ਾਂ ਵਿਚ 40777 ਲੋਕਾਂ ਦੀ ਮੌਤ


ਵਿਸ਼ਵ ਸਿਹਤ ਸੰਗਠਨ ਮੁਤਾਬਕ 206 ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ 827419 ਮਾਮਲੇ ਸਾਹਮਣੇ ਆ ਗਏ ਹਨ। 40777 ਲੋਕਾਂ ਦੀ ਮੌਤ ਹੋ ਗਈ ਹੈ।

7:47AM

ਭਾਰਤ ਵਿਚ ਕੋਵਿਡ 19 ਦੇ ਹੁਣ ਤਕ 1834 ਮਾਮਲਿਆਂ ਦੀ ਪੁਸ਼ਟੀ


ਸਿਹਤ ਮੰਤਰਾਲਾ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 1834 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 1649 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 143 ਲੋਕ ਡਿਸਚਾਰਜ ਹੋ ਗਏ ਹਨ। 41 ਲੋਕਾਂ ਦੀ ਮੌਤ ਹੋ ਗਈ ਹੈ।

Posted By: Tejinder Thind