ਜੇਐਨਐਨ, ਨਵੀਂ ਦਿੱਲੀ :ਮਹਾਰਾਸ਼ਟਰ 'ਚ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਦੇ ਸਿਹਤ ਵਿਭਾਗ ਅਨੁਸਾਰ ਇਥੇ ਮਰੀਜ਼ਾਂ ਦੀ ਕੁਲ ਗਿਣਤੀ 661 ਹੋ ਗਈ ਹੈ। ਹਰਿਆਣਾ ਦੇ ਮੇਵਾਤ 'ਚ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਦਿੱਲੀ ਦੇ ਤਬਲੀਗੀ ਮਰਕਜ਼ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਮੇਵਾਤ 'ਚ ਮਰੀਜ਼ਾਂ ਦੀ ਕੁੱਲ ਗਿਣਤੀ 7 ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਿਕ ਦੁਨੀਆ ਭਰ ਵਿਚ 208 ਦੇਸ਼ਾਂ ਵਿਚ 1056159 ਲੋਕ ਕੋਰੋਨਾ ਪੀੜਤ ਹਨ। 57206 ਲੋਕਾਂ ਦੀਆਂ ਮੌਤਾਂ ਹੋ ਗਈਆਂ ਹਨ।

4.30pm

ਦੇਸ਼ ਭਰ 'ਚ 12.5 ਲੱਖ ਲੋਕ ਰਾਹਤ ਕੈਂਪਾਂ 'ਚ ਲੈ ਰਹੇ ਸ਼ਰਨ

ਗ੍ਰਹਿ ਮੰਤਰਾਲੇ ਦੇ ਬੁਲਾਰੇ ਪੁਣਿਆ ਸਲਿਲਾ ਸ੍ਰੀਵਾਸਤਵ ਨੇ ਦੱਸਿਆ ਕਿ ਦੇਸ਼ ਭਰ ਦੇ ਸਾਰੇ ਰਾਜਾਂ 'ਚ ਹੁਣ ਤਕ 27,661 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ 'ਚ 23,924 ਸਰਕਾਰ ਵਲੋਂ ਅਤੇ 3737 ਐੱਨਜੀਓ ਵਲੋਂ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸਾਰੇ ਰਾਹਤ ਕੈਂਪਾਂ 'ਚ 12.5 ਲੱਖ ਲੋਕ ਸ਼ਰਨ ਲੈ ਰਹੇ ਹਨ। ਇਸਦੇ ਨਾਲ ਹੀ 19,460 ਖਾਦ ਕੈਂਪ ਵੀ ਲਾਏ ਗਏ ਹਨ, ਜਿਨ੍ਹਾਂ 'ਚ 9951 ਸਰਕਾਰ ਵਲੋਂ ਅਤੇ 9509 ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਦੁਆਰਾ ਲਾਏ ਗਏ ਹਨ।

4.23pm

ਸਰਕਾਰਾਂ ਲਾਕਡਾਊਨ ਦੀ ਕਰਵਾ ਰਹੀ ਹਨ ਸਖ਼ਤੀ ਨਾਲ ਪਾਲਣਾ

ਗ੍ਰਹਿ ਮੰਤਰਾਲੇ ਦੇ ਬੁਲਾਰੇ ਪੁਣਿਆ ਸਲਿਲਾ ਸ੍ਰੀਵਾਸਤਵ ਨੇ ਕਿਹਾ ਕਿ ਰਾਜ ਦੀਆਂ ਸਰਕਾਰਾਂ ਲਾਕਡਾਊਨ ਦੀ ਪਾਲਣਾ ਕਰਵਾ ਰਹੀ ਹੈ। ਜ਼ਰੂਰੀ ਸਾਮਾਨਾਂ ਦੀ ਸਪਲਾਈ ਵੀ ਸੰਤੋਸ਼ਜਨਕ ਹੈ।

4.18pm

ਦੇਸ਼ਭਰ 'ਚ ਕੋਰੋਨਾ ਦੇ 3374 ਮਾਮਲੇ

ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਹੁਣ ਤਕ ਕੋਰੋਨਾ ਦੇ ਕੁੱਲ 3374 ਮਾਮਲੇ ਦਰਜ ਕੀਤੇ ਗਏ ਗਨ। ਕੋਰੋਨਾ ਨਾਲ ਦੇਸ਼ 'ਚ ਕੁੱਲ 79 ਮੌਤਾਂ ਹੋਈਆਂ ਹਨ। ਉਥੇ ਕੱਲ੍ਹ ਤਕ ਕੋਰੋਨਾ ਨਾਲ 11 ਮੌਤਾਂ ਹੋਈਆਂ। ਕੋਰੋਨਾ ਦੇ ਇਲਾਜ ਤੋਂ ਬਾਅਦ 267 ਲੋਕਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ।

Total 3374 confirmed #COVID19 cases reported in India till now; an additional 472 new cases reported since yesterday. Total 79 deaths reported; 11 additional deaths have been reported since yesterday. 267 persons have recovered: Lav Aggarwal, Joint Secy, Health Ministry pic.twitter.com/Uk60Z8S3MI

4.10pm

ਦੇਸ਼ ਦੇ ਹੁਣ ਤਕ 274 ਜ਼ਿਲ੍ਹੇ ਕੋਰੋਨਾ ਨਾਲ ਪ੍ਰਭਾਵਿਤ

ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ਭਰ 'ਚ 274 ਜ਼ਿਲ੍ਹੇ ਹੁਣ ਤਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ।


3.21pm

ਹਿਮਾਚਲ ਪ੍ਰਦੇਸ਼ 'ਚ 13 ਮਾਮਲਿਆਂ ਦੀ ਪੁਸ਼ਟੀ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਨੁਸਾਰ ਰਾਜ 'ਚ ਹੁਣ ਤਕ ਕੁੱਲ 13 ਕੋਰੋਨਾ ਵਾਇਰਸ ਦੇ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 6 ਦਿੱਲੀ 'ਚ ਤਬਲੀਗੀ ਜਮਾਤ 'ਚ ਸ਼ਾਮਲ ਹੋਏ ਸਨ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ, ਜਿਨ੍ਹਾਂ ਨੇ ਤਬਲੀਗੀ ਜਮਾਤ 'ਚ ਹਿੱਸਾ ਲਿਆ, ਅੱਜ ਸ਼ਾਮ 5 ਵਜੇ ਤਕ ਆਪਣੀ ਪਛਾਣ ਦਾ ਖੁਲਾਸਾ ਕਰਨ ਨਹੀਂ ਤਾਂ ਸਰਕਾਰ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ।


3.07pm

ਇੰਦੌਰ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 8, ਹੁਣ ਤਕ 122 ਮਾਮਲੇ ਸਾਹਮਣੇ ਆਏ

ਇੰਦੌਰ 'ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਇਕ 50 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਜ਼ਿਲ੍ਹੇ 'ਚ ਹੁਣ ਤਕ 122 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਥੇ ਅੱਜ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਦੌਰ ਦੇ ਮੁਖ ਡਾਕਟਰ ਅਤੇ ਸਿਹਤ ਅਧਿਕਾਰੀ ਡਾ. ਪ੍ਰਵੀਣ ਜਡਿਆ ਨੇ ਇਸਦੀ ਜਾਣਕਾਰੀ ਦਿੱਤੀ ਹੈ।

2.51pm

ਕੋਰੋਨਾ ਨੂੰ ਲੈ ਕੇ ਪੀਐੱਮ ਮੋਦੀ ਨੇ ਕੀਤੀ ਦੋ ਸਾਬਕਾ ਰਾਸ਼ਟਰਪਤੀਆਂ ਨਾਲ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋ ਸਾਬਕਾ ਰਾਸ਼ਟਰਪਤੀਆਂ ਪ੍ਰਣਬ ਮੁਖਰਜੀ ਅਤੇ ਪ੍ਰਤਿਭਾ ਪਾਟਿਲ ਨਾਲ ਕੋਰੋਨਾ ਵਾਇਰਸ (ਕੋਵਿਡ 19) 'ਤੇ ਚਰਚਾ ਕੀਤੀ। ਇਸਤੋਂ ਇਲਾਵਾ ਪੀਐੱਮ ਦੋ ਸਾਬਕਾ ਪ੍ਰਧਾਨ ਮੰਤਰੀਆਂ ਮਨਮੋਹਨ ਸਿੰਘ ਅਤੇ ਐੱਚਡੀ ਦੇਵੇਗੌੜਾ ਨਾਲ ਵੀ ਇਸ 'ਤੇ ਚਰਚਾ ਕਰਨਗੇ।

1.42pm

ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰਾਂ ਨਾਲ ਯੋਗੀ ਦੀ ਗੱਲਬਾਤ

ਲਖਨਊ : ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਰਾਜ 'ਚ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਵੀਡਿਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ।

Lucknow: Chief Minister Yogi Adityanath interacted with Members of Parliament from Uttar Pradesh through video conference over #COVID19 situation in the state. pic.twitter.com/W6ZfZywYuy

1.38pm

ਮਲੇਸ਼ੀਆ ਤੋਂ 8 ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਦਿੱਲੀ ਪੁਲਿਸ ਨੂੰ ਸੌਂਪਣ ਦੀ ਪ੍ਰਕਿਰਿਆ ਜਾਰੀ

ਮਲੇਸ਼ੀਆ ਤੋਂ 8 ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਦਿੱਲੀ ਪੁਲਿਸ ਨੂੰ ਸੌਂਪਣ ਦੀ ਪ੍ਰਕਿਰਿਆ ਜਾਰੀ ਹੈ। ਨਿਯਮ ਅਨੁਸਾਰ ਸਾਰੇ ਮੈਂਬਰਾਂ ਨੂੰ ਭਾਰਤ 'ਚ ਹੀ ਕੁਆਰੰਟਾਈਨ ਕੀਤਾ ਜਾਵੇਗਾ।

1.32pm

ਯੂਪੀ ਦੇ ਜਾਗੀਪੁਰ 'ਚ ਹੁਣ ਤਕ ਕੁਲ 5 ਮਾਮਲਿਆਂ ਦੀ ਪੁਸ਼ਟੀ

ਗਾਜੀਪੁਰ : ਜ਼ਿਲ੍ਹਾ ਅਧਿਕਾਰੀ ਓਮਪ੍ਰਕਾਸ਼ ਆਰਿਆ ਅਨੁਸਾਰ ਜ਼ਿਲ੍ਹੇ 'ਚ ਹੁਣ ਤਕ ਕੁਲ 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉੱਤਰ ਪ੍ਰਦੇਸ਼ 'ਚ ਦੋ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। 19 ਲੋਕ ਠੀਕ ਹੋ ਗਏ ਹਨ। ਰਾਜ 'ਚ ਹੁਣ ਤਕ ਕੁਲ 227 ਮਾਮਲੇ ਸਾਹਮਣੇ ਆਏ ਹਨ।

1.12pm

ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਏਮਸ ਝੱਜਰ ਦਾ ਕੀਤਾ ਦੌਰਾ

ਹਰਿਆਣਾ : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਏਮਸ ਝੱਜਰ ਦਾ ਦੌਰਾ ਕੀਤਾ ਅਤੇ ਇਥੇ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ।


1.02pm

ਵਾਰਾਣਸੀ : 55 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ

ਵਾਰਾਣਸੀ ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਨਾਲ ਪੀੜਤ ਇਕ 55 ਸਾਲਾ ਵਿਅਕਤੀ ਦੀ ਕੱਲ੍ਹ ਮੌਤ ਹੋ ਗਈ ਸੀ। ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਾ ਕਿ ਵਿਅਕਤੀ ਕੋਰੋਨਾ ਨਾਲ ਸੰਕਮ੍ਰਿਤ ਸੀ।

12.31PM

ਮਲੇਸ਼ੀਆ ਦੇ 8 ਤਬਲੀਗੀ ਜਮਾਤ ਦੇ ਮੈਂਬਰ ਆਈਜੀਆਈ ਏਅਰਪੋਰਟ 'ਚ ਫੜੇ ਗਏ

ਮਲੇਸ਼ੀਆ ਦੇ 8 ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਹੁਣ ਦਿੱਲੀ ਦੇ ਆਈਜੀਆਈ ਇੰਮੀਗ੍ਰੇਸ਼ਨ ਵਿਭਾਗ ਨੇ ਮਲੇਸ਼ੀਆ ਲਈ ਮਾਲਿੰਦੋ ਏਅਰ ਰੀਲੀਫ ਫਲਾਈਟ 'ਚ ਸਵਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ। ਉਨ੍ਹਾਂ ਨੂੰ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।12.15PM

ਮੇਵਾਤ 'ਚ ਚਾਰ ਨਵੇਂ ਮਾਮਲੇ

ਹਰਿਆਣਾ ਦੇ ਮੇਵਾਤ 'ਚ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਦਿੱਲੀ ਦੇ ਤਬਲੀਗੀ ਮਰਕਜ਼ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਮੇਵਾਤ 'ਚ ਮਰੀਜ਼ਾਂ ਦੀ ਕੁੱਲ ਗਿਣਤੀ 7 ਹੋ ਗਈ ਹੈ।


12.05PM

ਬਾਜ਼ਾਰ 'ਚ ਦੀਵਿਆਂ ਦੀ ਵਿਕਰੀ ਵਧੀ

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਰਾਤ ਨੂੰ 9 ਵਜੇ 9 ਮਿੰਟ ਲਈ ਮੋਮਬੱਤੀ ਜਗਾਉਣ ਦੀ ਅਪੀਲ ਤੋਂ ਬਾਅਦ ਬਾਜ਼ਾਰ 'ਚ ਦੀਵਿਆਂ ਦੀ ਵਿਕਰੀ ਵਧੀ। ਤਸਵੀਰਾਂ ਉੱਤਮ ਨਗਰ ਤੋਂ।


11.56AM

ਪੁਣੇ 'ਚ ਦੂਸਰੀ ਮੌਤ

ਪੁਣੇ ਦੇ ਸਸੂਨ ਹਸਪਤਾਲ 'ਚ ਇਕ 52 ਸਾਲ ਦੇ ਮਰੀਜ਼ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਜ਼ਿਲ੍ਹੇ 'ਚ ਅੱਜ ਇਹ ਦੂਸਰੀ ਮੌਤ ਹੈ। ਇਥੇ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਪੁਣੇ ਸਿਹਤ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ ਹੈ।

11.42AM

ਮਹਾਰਾਸ਼ਟਰ 'ਚ 26 ਨਵੇਂ ਮਾਮਲੇ ਆਏ ਸਾਹਮਣੇ

ਮਹਾਰਾਸ਼ਟਰ 'ਚ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਦੇ ਸਿਹਤ ਵਿਭਾਗ ਅਨੁਸਾਰ ਇਥੇ ਮਰੀਜ਼ਾਂ ਦੀ ਕੁਲ ਗਿਣਤੀ 661 ਹੋ ਗਈ ਹੈ।


11.14AM

ਆਂਧਰਾ ਪ੍ਰਦੇਸ਼ 'ਚ 34 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ

ਆਂਧਰਾ ਪ੍ਰਦੇਸ਼ 'ਚ 34 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਰਾਜ ਦੇ ਮਰੀਜ਼ਾਂ ਦੀ ਗਿਣਤੀ 226 ਹੋ ਗਈ ਹੈ। ਆਂਧਰਾ ਪ੍ਰਦੇਸ਼ ਸਿਹਤ ਵਿਭਾਗ ਨੇ ਇਸਦੀ ਜਾਣਕਾਰੀ ਦਿੱਤੀ ਹੈ।


10.45AM

ਏਆਈਆਈਐੱਮਐੱਸ ਦੇ ਟ੍ਰਾਮਾ ਸੈਂਟਰ ਦੀ ਤੀਸਰੀ ਮੰਜ਼ਿਲ ਤੋਂ ਕੋਰੋਨਾ ਦੇ ਸ਼ੱਕੀ ਮਰੀਜ਼ ਨੇ ਮਾਰੀ ਛਾਲ

ਦਿੱਲੀ ਦੇ ਏਆਈਆਈਐੱਮਐੱਸ ਜੈ ਪ੍ਰਕਾਸ਼ ਨਾਰਾਇਣ ਏਪੈਕਸ ਟ੍ਰਾਮਾ ਸੈਂਟਰ ਦੀ ਤੀਸਰੀ ਮੰਜ਼ਿਲ ਤੋਂ ਇਕ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੇ ਛਾਲ ਮਾਰ ਦਿੱਤੀ ਅਤੇ ਉਸਦਾ ਪੈਰ ਫ੍ਰੈਕਚਰ ਹੋ ਗਿਆ। ਉਸਦੀ ਹਾਲਤ ਸਥਿਰ ਹੈ। ਉਸਦੇ ਕੋਰੋਨਾ ਟੈਸਟ ਰਿਪੋਰਟ ਦਾ ਇੰਤਜ਼ਾਰ ਹੈ।

9:24AM

ਭਾਰਤ ਵਿਚ ਹੁਣ ਤਕ 77 ਮੌਤਾਂ, ਕੁਲ 3374 ਮਾਮਲਿਆਂ ਦੀ ਪੁਸ਼ਟੀ

ਸਿਹਤ ਮੰਤਰਾਲਾ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 3374 ਹੋ ਗਈ ਹੈ। 3030 ਲੋਕਾਂ ਦਾ ਇਲਾਜ ਜਾਰੀ ਹੈ। ਇਸ ਤੋਂ ਇਲਾਵਾ 266 ਲੋਕ ਠੀਕ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 77 ਹੋ ਗਈ ਹੈ। ਪਿਛਲੇ 12 ਘੰਟਿਆਂ ਵਿਚ 302 ਮਾਮਲੇ ਵਧੇ ਹਨ।


9:08AM

ਲਖਨਊ ਕੈਂਟੋਨਮੈਂਟ ਇਲਾਕਾ ਸੀਲ

ਲਖਨਊ ਕੈਂਟੋਨਮੈਂਟ ਇਲਾਕੇ ਨੂੰ 48 ਘੰਟਿਆਂ ਲਈ ਸੀਲ ਕਰ ਦਿੱਤਾ ਗਿਆ ਹੈ। ਤਬਲੀਗੀ ਜਮਾਤ ਤੋਂ ਪਰਤੇ 12 ਲੋਕ ਸਦਰ ਬਾਜ਼ਾਰ ਇਲਾਕੇ ਵਿਚ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਮਿਲੇ ਹਨ। ਸਿਰਫ਼ ਕਵਿੱਕ ਰਿਸਪਾਂਸ ਟੀਮ ਅਤੇ ਮੈਡੀਕਲ ਟੀਮ ਨੂੰ ਇਲਾਕਿਆਂ ਵਿਚ ਆਉਣ ਦੀ ਇਜਾਜ਼ਤ ਹੋਵੇਗੀ।


8:19AM

ਨੋਇਡਾ ਵਿਚ 8 ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ 58 ਹੋਈ

ਨੋਇਡਾ ਵਿਚ ਕੋਰੋਨਾ ਵਾਰਿਸ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਮਰੀਜ਼ਾਂ ਦੀ ਗਿਣਤੀ 58 ਹੋ ਗਈ ਹੈ। ਗੌਤਮਬੁੱਧ ਨਗਰ ਦੇ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਦੇ ਹਵਾਲੇ ਤੋਂ ਏਐਨਆਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

8:09AM

ਦੁਨੀਆ ਭਰ ਵਿਚ 10 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ


ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਭਰ ਵਿਚ 208 ਦੇਸ਼ਾਂ ਵਿਚ 1056159 ਲੋਕ ਕੋਰੋਨਾ ਪੀੜਤ ਹਨ। 57206 ਲੋਕਾਂ ਦੀਆਂ ਮੌਤਾਂ ਹੋ ਗਈਆਂ ਹਨ।।

7:46AM

21 ਤੋਂ 40 ਸਾਲ ਦੀ ਉਮਰ ਵਾਲਿਆਂ ਦੇ ਲੋਕਾਂ ਨੂੰ ਸੰਕ੍ਰਮਣ ਦਾ ਸਭ ਤੋਂ ਜ਼ਿਆਦਾ ਖ਼ਤਰਾ

ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ 21 ਤੋਂ 40 ਸਾਲ ਦੇ ਉਮਰ ਵਰਗ ਦੇ 42 ਫੀਸਦ ਲੋਕ ਕੋਰੋਨਾ ਤੋਂ ਪੀੜਤ ਹਨ, ਭਾਵ ਇਸ ਉਮਰ ਵਰਗ ਦੇ ਲੋਕਾਂ ਨੂੰ ਸੰਕ੍ਰਮਿਤ ਹੋਣ ਦਾ ਜ਼ਿਆਦਾ ਖ਼ਤਰਾ ਹੈ। ਲੋਕ ਕੋਰੋਨਾ ਤੋਂ ਸੰਕ੍ਰਮਿਤ ਹਨ। ਉਥੇ 60 ਸਾਲ ਤੋਂ ਜ਼ਿਆਦਾ ਲੋਕ 17 ਫੀਸਦ ਪ੍ਰਭਾਵਿਤ ਹਨ।

7:40AM

ਭਾਰਤ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 3072 ਮਾਮਲੇ

ਸਿਹਤ ਮੰਤਰਾਲਾ ਮੁਤਾਬਕ ਭਾਰਤ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 3072 ਮਾਮਲੇ ਸਾਹਮਣੇ ਆਏ ਹਨ। 2784 ਲੋਕਾਂ ਦਾ ਇਲਾਜ ਜਾਰੀ ਹੈ। 212 ਲੋਕ ਠੀਕ ਹੋ ਗਏ ਹਨ ਅਤੇ 75 ਲੋਕਾਂ ਦੀ ਮੌਤ ਹੋ ਗਈ ਹੈ।

Posted By: Tejinder Thind