ਲਖਨਊ (ਆਈਏਐੱਨਐੱਸ) : ਉੁੱਤਰ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਵਿਚ ਤੇੇਜ਼ ਹਵਾਵਾਂ ਤੇ ਆਸਮਾਨੀ ਬਿਜਲੀ ਡਿੱਗਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ। ਚਾਰ ਲੋਕਾਂ ਦੀ ਮੌਤ ਚੰਦੌਲੀ ਜ਼ਿਲ੍ਹੇ ਵਿਚ ਹੋਈ ਜਦਕਿ ਸੋਨਭੱਦਰਾ ਜ਼ਿਲ੍ਹੇ 'ਚ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਅਤੇ ਦਰੱਖਤ ਡਿੱਗਣ ਕਾਰਨ ਇਕ ਬਜ਼ੁਰਗ ਤੇ ਦੋ ਨੌਜਵਾਨਾਂ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। ਫੇਨੀ ਤੂਫ਼ਾਨ ਦੇ ਅਸਰ ਕਾਰਨ ਯੂਪੀ 'ਚ ਤੇਜ਼ ਹਵਾਵਾਂ ਚੱਲਣ ਕਾਰਨ ਭਾਰੀ ਨੁਕਸਾਨ ਹੋਇਆ ਹੈ।