ਅਮਰਾਵਤੀ, ਪੀਟੀਆਈ : ਆਂਧਰ ਪ੍ਰਦੇਸ਼ ਦੇ ਹਾਈਕੋਰਟ ਨੇ ਸੋਮਵਾਰ ਨੂੰ ਵਿਸ਼ਾਖਾਪਟਨਮ ਦੇ LG Polymers ਪਲਾਂਟ ਦੇ ਕੰਪਲੈਕਸ ਨੂੰ ਜ਼ਬਤ ਕਰਨ ਅਤੇ ਇਸਦੇ ਨਿਰਦੇਸ਼ਕਾਂ ਨੂੰ ਦੇਸ਼ ਤੋਂ ਬਾਹਰ ਨਾ ਜਾਣ ਦੇ ਆਦੇਸ਼ ਦਿੱਤੇ। 22 ਮਈ ਨੂੰ ਕੋਰਟ ਨੇ ਬਿਨਾਂ ਅਦਾਲਤ ਦੀ ਇਜਾਜ਼ਤ ਦੇ ਕੰਪਨੀ ਦੇ ਡਾਇਰੈਕਟਰਾਂ ਨੂੰ ਦੇਸ਼ ਨਾ ਛੱਡਣ ਦਾ ਆਦੇਸ਼ ਦਿੱਤਾ। ਨਾਲ ਹੀ ਰਾਜ ਸਰਕਾਰ ਦੁਆਰਾ ਜਾਂਚ ਲਈ ਗਠਿਤ ਕਮੇਟੀ ਤੋਂ ਇਲਾਵਾ ਕਿਸੇ ਹੋਰ ਨੂੰ ਪਲਾਂਟ 'ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਚੀਫ ਜਸਟਿਸ ਜੇਕੇ ਮਹੇਸ਼ਵਰੀ ਅਤੇ ਜਸਟਿਸ ਲਲਿਤਾ ਕਨੇਗਾਂਟੀ ਪਟੀਸ਼ਨਾਂ ਦੀ ਸੁਣਵਾਈ ਕਰ ਰਹੀਆਂ ਹਨ।

LG Polymers ਪਲਾਂਟ ਤੋਂ 7 ਮਈ ਨੂੰ ਲੀਕ ਹੋਏ ਸਟਾਈਰੀਨ ਗੈਸ ਕਾਰਨ ਇਕ ਬੱਚੇ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਗੈਸ ਲੀਕ ਹੋਣ ਦੇ ਪ੍ਰਭਾਵ ਕਾਰਨ ਕਈ ਲੋਕ ਬਿਮਾਰ ਹੋ ਗਏ ਸਨ। ਮਾਮਲੇ ਦੀ ਸੁਣਵਾਈ ਕਰਨ ਵਾਲੇ ਬੈਚ ਨੇ ਆਪਣਾ ਅੰਤਰਿਮ ਆਦੇਸ਼ ਦਿੱਤਾ ਕਿ ਬਿਨਾਂ ਕੋਰਟ ਦੀ ਆਗਿਆ ਦੇ ਪਲਾਂਟ ਦੀਆਂ ਸੰਪਤੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਲੈ ਕੇ ਜਾਇਆ ਜਾ ਸਕਦਾ। ਕੰਪਨੀ ਦੇ ਸਾਰੇ ਡਾਇਰੈਕਟਰਾਂ ਨੇ ਆਪਣੇ ਪਾਸਪੋਰਟ ਜਮ੍ਹਾਂ ਕਰਾ ਦਿੱਤੇ ਹਨ ਅਤੇ ਇਹ ਸਾਰੇ ਹਾਲੇ ਭਾਰਤ 'ਚ ਮੌਜੂਦ ਹਨ। ਉਥੇ ਮਾਮਲੇ ਦੀ ਜਾਂਚ ਲਈ ਗਠਿਤ ਕਮੇਟੀ ਨੂੰ ਕੰਪਲੈਕਸ 'ਚ ਐਂਟਰੀ ਦੀ ਆਗਿਆ ਹੈ। ਹਾਲਾਂਕਿ ਕੋਰਟ ਦੇ ਅਦੇਸ਼ ਅਨੁਸਾਰ, ਕੰਪਲੈਕਸ 'ਚ ਐਂਟਰੀ ਤੋਂ ਪਹਿਲਾਂ ਗੇਟ 'ਤੇ ਇਨ੍ਹਾਂ ਨੂੰ ਆਪਣੀ ਐਂਟਰੀ ਅਤੇ ਨਿਕਲਣ 'ਤੇ ਐਗਜ਼ਿਟ ਦਰਜ ਕਰਵਾਉਣੀ ਹੋਵੇਗੀ। ਇਸ 'ਤੇ ਕੋਰਟ ਨੇ ਰਾਜ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਹੁਣ ਇਸ ਮਾਮਲੇ 'ਤੇ 28 ਮਈ ਨੂੰ ਸੁਣਵਾਈ ਕੀਤੀ ਜਾਵੇਗੀ।

Posted By: Susheel Khanna