ਨਵੀਂ ਦਿੱਲੀ, ਆਨਲਾਈਨ ਡੈਸਕ : ਇਨੀਂ ਦਿਨੀਂ ਨਿਊਜ਼ੀਲੈਂਡ 'ਚ ਯੁਧੇਨੇਸਿਆ ਨੂੰ ਲੈ ਕੇ ਕਾਫੀ ਜ਼ੋਰ 'ਤੇ ਚੱਲ ਰਹੀ ਹੈ। ਕੁਝ ਦਿਨ ਪਹਿਲੇ ਲੋਕਾਂ ਨੇ ਇਸ ਲੀ ਵੋਟ ਵੀ ਕੀਤਾ। ਲੋਕਾਂ ਤੋਂ ਮਿਲੇ ਵੋਟ ਤੇ ਉਨ੍ਹਾਂ ਦੀ ਸਹਿਮਤੀ ਦੇ ਆਧਾਰ 'ਤੇ ਹੁਣ ਸਰਕਾਰ ਇਸ ਲਈ ਕਾਨੂੰਨ ਵੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਜਨਮਤ ਸੰਗ੍ਰਹਿ 'ਚ ਲੋਕਾਂ ਨੇ ਆਪਣੇ ਵਿਚਾਰ ਖੁੱਲ੍ਹ ਕੇ ਰੱਖੇ ਹਨ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੀ ਹੈ ਯੁਧੇਨੇਸਿਆ ਜਿਸ ਨੂੰ ਲੈ ਕੇ ਨਿਊਜ਼ੀਲੈਂਡ 'ਚ ਬੀਤੇ 5 ਸਾਲਾਂ ਤੋਂ ਜਾਰੀ ਬਹਿਸ ਹੁਣ ਆਮ ਚੋਣ ਦੌਰਾਨ ਇਸ ਲਈ ਜਨਮਾਤ ਸੰਗ੍ਰਹਿ ਵੀ ਕਰਵਾਇਆ ਗਿਆ ਜਿਸ 'ਚ ਇਹ ਗੱਲ ਕੱਢ ਕੇ ਸਾਹਮਣੇ ਆਈ ਹੈ ਕਿ ਫਿਲਹਾਲ 65 ਫੀਸਦੀ ਲੋਕ ਇਸ ਦੇ ਪੱਖ 'ਚ ਹਨ।

ਕੀ ਹੈ ਯੁਧੇਨੇਸੀਆ?

ਦਰਅਸਲ ਨਿਊਜ਼ੀਲੈਂਡ 'ਚ ਆਤਮਹੱਤਿਆ ਨੂੰ ਯੁਧੇਨੇਸਿਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨਿਊਜ਼ੀਲੈਂਡ ਦੇ ਲੋਕਾਂ ਨੇ ਯੁਧੇਨੇਸਿਆ ਭਾਵ ਆਤਮ-ਹੱਤਿਆ ਨੂੰ ਵੈਲਿਡ ਬਣਾਉਣ ਲਈ ਭਾਰੀ ਸਮਰਥਨ ਦਿੱਤਾ ਹੈ। ਇਸ ਮੁੱਦੇ 'ਤੇ 17 ਅਕਤੂਬਰ ਨੂੰ ਹੋਏ ਮਤਦਾਨ ਦੇ ਸ਼ੁਰੂਆਤੀ ਨਤੀਜੇ ਦੱਸ ਰਹੇ ਹਨ ਕਿ 65 ਫੀਸਦੀ ਤੋਂ ਜ਼ਿਆਦਾ ਲੋਕ ਆਤਮ-ਹੱਤਿਆ ਦਾ ਅਧਿਕਾਰ ਚਾਹੁੰਦੇ ਹਨ। ਆਤਮਹੱਤਿਆ 'ਤੇ ਜਨਮਤ ਸੰਗ੍ਰਹਿ ਦੇਸ਼ ਦੇ ਆਮ ਚੋਣ ਨਾਲ ਹੀ ਕਰਵਾ ਲਿਆ। ਇਨ੍ਹਾਂ ਚੋਣਾਂ 'ਚ ਪ੍ਰਧਾਨਮੰਤਰੀ ਜੋਸਿੰਡਾ ਆਰਡਨ ਨੂੰ ਭਾਰੀ ਜਿੱਤੀ ਮਿਲੀ। ਸ਼ੁੱਕਰਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਪਤਾ ਚੱਲਿਆ ਕਿ 65.2 ਫੀਸਦੀ ਲੋਕ ਯੁਧੇਨੇਸਿਆ ਦੇ ਪੱਖ 'ਚ ਹੈ ਜਦਕਿ 33.8 ਫੀਸਦੀ ਲੋਕ ਇਸ ਦਾ ਵਿਰੋਧ ਕਰ ਰਹੇ ਹਨ।

ਹਾਲਾਂਕਿ ਨਿਊਜ਼ੀਲੈਂਡ 'ਚ ਚਰਚਾ ਦੇ ਸੰਗਠਨ ਸਾਲਵੇਸ਼ਨ ਆਰਮੀ ਦਾ ਕਹਿਣਾ ਹੈ ਕਿ ਕਾਨੂੰਨ 'ਚ ਸੁਰੱਖਿਆ ਦੇ ਚੰਗੇ ਉਪਾਅ ਨਹੀਂ ਹੈ ਤੇ ਇਸ ਦੇ ਨਤੀਜੇ 'ਚ ਲੋਕਾਂ ਨੂੰ ਆਪਣੀ ਜੀਵਨ ਲੀਲ੍ਹਾ ਖਤਮ ਕਰਵਾਉਣ ਲਈ ਰੋਕਿਆ ਨਹੀਂ ਜਾ ਸਕਦਾ। ਸਾਲਵੇਸ਼ਨ ਆਰਮੀ ਨੇ ਕਿਹਾ ਕਿ ਕਮਜ਼ੋਰ ਲੋਕ ਜਿਵੇਂ ਕਿ ਬਜ਼ੁਰਗ ਤੇ ਅਜਿਹੇ ਲੋਕ ਜੋ ਮਾਨਸਿਕ ਬੀਮਾਰੀ ਨਾਲ ਜੂਝ ਰਹੇ ਹਨ ਇਸ ਕਾਨੂੰਨ ਕਾਰਨ ਖਾਸ ਤੌਰ 'ਤੇ ਜ਼ੋਖ਼ਮ 'ਚ ਰਹਿਣਗੇ।

ਯੁਧੇਨੇਸੀਆ ਨੂੰ ਲੈ ਕੇ ਪੁਰਤਗਾਲ ਦੀ ਸੰਸਦ 'ਚ ਵੀ ਬਹਿਸ ਚੱਲ ਰਹੀ ਹੈ ਹਾਲਾਂਕਿ ਇਸ ਹਫਤੇ ਜਨਮਤ ਸੰਗ੍ਰਹਿ ਕਰਵਾਉਣ ਦੀ ਮੰਗ ਪਿਛਲੇ ਹਫ਼ਤੇ ਸੰਸਦ ਨੇ ਠੁਕਰਾ ਦਿੱਤੀ ਸੀ। ਇਸ ਮਹੀਨੇ ਨੀਦਰਲੈਂਡ 'ਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਆਤਮ-ਹੱਤਿਆ ਦਾ ਅਧਿਕਾਰ ਦੇ ਦਿੱਤਾ ਗਿਆ ਹੈ। ਹੁਣ ਤਕ ਉੱਥੇ ਨਾਬਾਲਗਾਂ ਦੇ ਮਾਮਲੇ 'ਚ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਜਾਂ ਫਿਰ ਮਾਤਾ ਪਿਤਾ ਦੀ ਸਹਿਮਤੀ ਨਾਲ ਨਵਜਾਤ ਸ਼ਿਸ਼ੂ ਨੂੰ ਯੁਧੇਨੇਸਿਆ ਦਾ ਅਧਿਕਾਰ ਸੀ।

ਸਾਲ 2021 'ਚ ਹੋ ਜਾਵੇਗਾ ਲਾਗੂ

ਇਹ ਕਾਨੂੰਨ 2021 ਤੋਂ ਲਾਗੂ ਹੋ ਜਾਵੇਗਾ। ਇਸ ਤਹਿਤ ਮਾਨਸਿਕ ਰੂਪ ਨਾਲ ਸਿਹਤ ਦੀਆਂ ਗੰਭੀਰ ਬੀਮਾਰੀ ਨਾਲ ਪੀੜਤ ਹੈ ਜਿਸ 'ਚ ਛੇ ਮਹੀਨੇ ਦੇ ਅੰਦਰ ਉਸ ਦੀ ਮੌਤ ਹੋਣ ਦੀ ਖਦਸ਼ਾ ਹੈ ਤੇ ਉਹ ਜੇਕਰ ਅਸਹਿਣ ਪੀੜ ਝੱਲ ਰਿਹਾ ਹੈ ਤਾਂ ਉਸ ਨੂੰ ਜ਼ਹਿਰੀਲੀ ਦਵਾਈ ਦਿੱਤੀ ਜਾ ਸਕਦੀ ਹੈ। ਜੇਕਰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਬੀਮਾਰੀ ਦਾ ਸ਼ੱਕ ਹੋਵੇ ਤਾਂ ਇਕ ਮਾਨਸਿਕ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੋਵੇਗੀ। ਨਿਊਜ਼ੀਲੈਂਡ ਦੇ ਮੌਜੂਦਾ ਕਾਨੂੰਨ ਮੁਤਾਬਕ ਜੇਕਰ ਕਿਸੇ ਨੂੰ ਮਰਨ 'ਚ ਮਦਦ ਦਿੰਦਾ ਹੈ ਤਾਂ ਉਸ 'ਤੇ ਆਤਮ ਹੱਤਿਆ 'ਚ ਮਦਦ ਜਾਂ ਮਜਬੂਰ ਕਰਨ ਦਾ ਦੋਸ਼ ਲੱਗੇਗਾ। ਇਸ ਲਈ ਇਸ ਨੂੰ ਜ਼ਿਆਦਾਤਰ 14 ਸਾਲ ਦੀ ਜੇਲ੍ਹ ਜਾਂ ਫਿਰ ਹੱਤਿਆ ਦਾ ਦੋਸ਼ ਲੱਗ ਸਕਦਾ ਹੈ ਜਿਸ 'ਚ ਉਮਰਕੈਦ ਦੀ ਸਜ਼ਾ ਹੋਵੇਗੀ।

Posted By: Ravneet Kaur