ਨਵੀਂ ਦਿੱਲੀ : ਕੋਵਿਡ19 ਕੇਸਾਂ ਵਿਚ ਦੇਸ਼ ਭਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਅੰਕਡ਼ਾ 4 ਲੱਖ ਪਾਰ ਗਿਆ ਹੈ। ਕੇਂਦਰ ਅਤੇ ਸੂੁਬਾ ਸਰਕਾਰਾਂ ਆਕਸੀਜਨ ਦੀ ਸਪਲਾਈ ਅਤੇ ਵੈਕਸੀਨੇਸ਼ਨ ਵਧਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀਆਂ ਹਨ।

ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ 18 ਸਾਲ ਤੋਂ ਉਪਰ ਉਮਰ ਵਾਲੇ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹ ਕੀਤਾ ਜਾ ਰਿਹਾ ਹੈ। ਹਾਲਾਂਕਿ ਟੀਕੇ ਦੀ ਸਪਲਾਈ ਵਿਚ ਕਮੀ ਕਾਰਨ ਕਈ ਥਾਂ ਰੁਕਾਵਟ ਵੀ ਆਈ ਹੈ। ਲੋਕਾਂ ਨੂੰ ਟੀਕਾ ਲਗਵਾਉਣ ਲਈ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ।

ਖੁਸ਼ਕਿਸਮਤੀ ਹੈ ਕਿ ਤਰਨੀਕੀ ਉਪਕਰਨਾਂ ਅਤੇ ਐਪਸ ਜ਼ਰੀਏ ਘਰ ਬੈਠੇ ਇਸ ਦਾ ਹੱਲ ਆਸਾਨੀ ਨਾਲ ਨਿਕਲ ਰਿਹਾ ਹੈ। ਤੁਸੀਂ ਇਨ੍ਹਾਂ ਜ਼ਰੀਏ ਜਾਣ ਸਕਦੇ ਹੋ ਕਿ ਤੁਹਾਡੇ ਨੇੜੇ ਵੈਕਸੀਨੇਸ਼ਨ ਕੇਂਦਰ ਕਿਥੇ ਹੈ ਅਤੇ ਉਥੇ ਤੁਹਾਡੀ ਸਹੂਲਤ ਮੁਤਾਬਕ ਵੈਕਸੀਨ ਦਾ ਸਲਾਟ ਉਪਲਬਧ ਹਨ।

ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਤੀਜੀ ਧਿਰ ਦੇ ਪਲੇਟਫਾਰਮ ਬਾਰੇ ਦੱਸੀਏ ਵੈਕਸੀਨੇਸ਼ਨ ਸੈਂਟਰ ਅਤੇ ਉਪਲਬਧ ਸਲਾਟ ਬਾਰੇ ਕੋਵਿਨ ਪੋਰਟਲ ’ਤੇ ਬੁਕਿੰਗ ਜਾਰੀ ਹੈ। ਤੁਸੀਂ ਆਪਣੇ ਐਂਡਰਾਇਡ ਅਤੇ ਆਈਓਐਸ ਫੋਨ ’ਤੇ ਐਪ ਡਾਊਨਲੋਡ ਕਰਕੇ ਇਹ ਸੇਵਾ ਲੈ ਸਕਦੇ ਹੋ। ਇਹ ਸਰਵਿਸ ਅਰੋਗਿਆ ਸੇਤੂ ਐਪ ’ਤੇ ਵੀ ਮਿਲਦੀ ਹੈ।

Paytm Vaccine Finder : ਡਿਜੀਟਲ ਪੇਮੈਂਟ ਪਲੇਟਫਾਰਮ ਪੇਟੀਐਮ ਨੇ ਹਾਲ ਹੀ ਵਿਚ ਕੋਵਿਡ ਵੈਕਸੀਨ ਫਾਈਂਡਰ ਲਾਂਚ ਕੀਤਾ ਹੈ। ਐਪ ਦੇ ਅੰਦਰੂਨੀ ਐਪ ਸਟੋਰ ’ਤੇ ਜਾ ਕੇ ਵੈਕਸੀਨੇਸ਼ਨ ਸਲਾਟ ਬਾਰੇ ਜਾਣਕਾਰੀ ਲੈ ਸਕਦੇ ਹੋ। ਪੇਟੀਐਮ ਜ਼ਰੀਏ ਕੋਵਿਡ 19 ਵੈਕਸੀਨ ਸਲਾਟ ਲੱਭਣ ਲਈ ਐਪ ਨੂੰ ਖੋਲ੍ਹ ਕੇ ਮਿੰਨੀ ਐਪ ਸਟੋਰ ’ਤੇ ਜਾਓ। ਵੈਕਸੀਨ ਫਾਈਂਡਰ ਆਪਸ਼ਨ ’ਤੇ ਜਾ ਕੇ ਆਪਣਾ ਪਿੰਨ ਕੋਡ, ਜ਼ਿਲ੍ਹਾ ਅਤੇ ਉਮਰ ਵਰਗ ਚੁਣੋ। ਜੇ ਉਪਲਬਧਤਾ ਨਹੀਂ ਹੈ ਤਾਂ ਨੋਟੀਫਾਈ ਮੀ ਵੈਨ ਸਲਾਟ ਆਰ ਐਵਲੇਬਲ ’ਤੇ ਕਲਿੱਕ ਕਰੋ। ਰੀਲ ਟਾਈਟ ਅਲਰਟ ਦੀ ਆਪਸ਼ਨ ਆ ਜਾਵੇਗੀ।

VaccinateMe : ਫਿਟਨੈਸ ਐਪ ਹੈਲਥੀਫਾਈ ਮੀ ਦਾ ਵੈਕਸੀਨੇਟ ਮੀ ਇਕ ਵਧੀਆ ਟੂਲ ਹੈ। ਇਸ ਨੂੰ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਸ ਵਿਚ ਤੁਸੀਂ ਆਪਣਾ ਪਿਨਕੋਡ ਜਾਂ ਜ਼ਿਲ੍ਹਾ ਭਰ ਕੇ ਵੈਕਸੀਨ ਸੈਂਟਰਾਂ ਵਿਚ ਉਪਲਬਧ ਸਲਾਟ ਚੁਣ ਸਕਦੇ ਹੋ। ਇਸ ਟੂਲ ਜ਼ਰੀਏ ਨੋਟੀਫਾਈ ਮੀ ਦੀ ਆਪਸ਼ਨ ਵੀ ਚੁਣ ਸਕਦੇ ਹੋ। ਸਲਾਟ ਉਪਬਲਧ ਹੋਣ ਸਮੇਂ ਤੁਹਾਨੂੰ ਐਸਐਮਐਸ, ਈਮੇਲ ਜਾਂ ਵਟ੍ਹਸਐਪ ਜ਼ਰੀਏ ਸੂਚਿਤ ਕਰ ਦਿੱਤਾ ਜਾਵੇਗਾ।

ਸਿਟੀਜ਼ਨ ਵੈਕਸੀਨ ਦਾ ਨਾਂ, ਉਮਰ ਅਤੇ ਹੋਰ ਜਾਣਕਾਰੀ ਭਰ ਕੇ ਵੀ ਸਲਾਟ ਬਾਰੇ ਜਾਣਕਾਰੀ ਲੈ ਸਕਦੇ ਹਨ।

Getjab.in: ਪੇਟੀਐਮ ਵੈਕਸੀਨ ਫਾਈਂਡਰ ਅਤੇ ਵੈਕਸੀਨੇਟ ਮੀ ਵਾਂਗ ਇਹ ਵੀ ਇਕ ਦਿਲਚਸਪ ਪਲੇਟਫਾਰਮ ਹੈ। ਇਸ ਪਲੇਟਫਾਰਮ ’ਤੇ ਵੀ ਕੋਵਿਡ ਵੈਕਸੀਨ ਦੇ ਸਲਾਟ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਸਾਈਟ ਨੂੰ ਆਈਐਸਬੀ ਐਲੂਮਨੀ ਸ਼ਿਆਮ ਸੁੰਦਰ ਅਤੇ ਉਨ੍ਹਾਂ ਦੇ ਸਾਥੀ ਚਲਾ ਰਹੇ ਹਨ। ਤੁਸੀਂ ਇਥੇ ਆਪਣਾ ਨਾਂ, ਈਮੇਲ, ਲੋਕੇਸ਼ਨ ਅਤੇ ਫੋਨ ਨੰਬਰ ਭਰ ਕੇ ਸਲਾਟ ਦੀ ਜਾਣਕਾਰੀ ਲੈ ਸਕਦੇ ਹੋ।

WhatsApp MyGov Corona Helpdesk: ਜੇ ਤੁਸੀਂ ਅਜੇ ਤਕ ਵੈਕਸੀਨ ਨਹੀਂ ਲਗਵਾਈ ਅਤੇ ਲਗਵਾਉਣ ਲਈ ਆਪਣੇ ਘਰ ਦੇ ਨੇੜਲੇ ਵੈਕਸੀਨ ਸੈਂਟਰ ਦੀ ਤਲਾਸ਼ ਕਰ ਰਹੇ ਹੋ ਤਾਂ ਤੁਸੀਂ ਬਹੁਤ ਹੀ ਆਸਾਨੀ ਨਾਲ ਘਰ ਬੈਠੇ ਵਟ੍ਹਸਐਪ ਜ਼ਰੀਏ ਪਤਾ ਲਗਾ ਸਕਦੇ ਹੋ। Mygovਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਵਟ੍ਹਸਐਪ ’ਤੇ MyGovWhatsapp ਜ਼ਰੀਏ ਲੋਕਾਂ ਨੂੰ ਆਪਣੇ ਨੇੜਲੇ ਵੈਕਸੀਨੇਸ਼ਨ ਸੈਂਟਰ ਬਾਰੇ ਪਤਾ ਲੱਗ ਜਾਵੇਗਾ। ਇਸ ਲਈ ਤੁਹਾਨੂੰ ਇਹ ਆਸਾਨ ਸਟੈੱਪਸ ਅਪਨਾਉਣੇ ਪੈਣਗੇ।

ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫੋਨ ਵਿਚ 9013151515 ਨੰਬਰ ਨੂੰ ਸੇਵ ਕਰਨਾ ਪਵੇਗਾ। ਨੰਬਰ ਸੇਵ ਕਰਨ ਤੋਂ ਬਾਅਦ ਵਟ੍ਹਸਐਪ ਖੋਲ੍ਹ ਕੇ ਸੇਵ ਕੀਤੇ ਨੰਬਰ ਦੇ ਚੈਟ ਬਾਕਸ ਵਿਚ ਜਾਓ।

CoWIN: ਵੈਕਸੀਨੇਸ਼ਨ ਲਈ ਤੁਹਾਨੂੰ ਕੋਵਿਨ ਐਪ 'ਤੇ ਹੀ ਰਜਿਸਟ੍ਰਸ਼ੇਨ ਕਰਵਾਉਣੀ ਹੋਵੇਗੀ। ਇਸ ਜ਼ਰੀਏ ਅਗਲਾ ਬੁਕਿੰਗ ਸਲਾਟ ਕਦੋਂ ਉਪਲਬੱਧ ਹੈ ਤੇ ਨਜ਼ਦੀਕੀ ਵੈਕਸੀਨ ਸੈਂਟਰ ਕਿੱਥੇ ਮੌਜੂਦ ਹੈ। ਅਮਿਤ ਅਗਰਵਾਲ ਨੇ ਇਕ ਟ੍ਰੈਕਰ ਤਿਆਰ ਕੀਤਾ ਹੈ। ਇਸ ਓਪਨ ਸੋਰਸ ਵੈਕਸੀਨ ਟ੍ਰੈਕਰ ਰਾਹੀਂ ਲੋਕ ਆਪਣੇ ਘਰਾਂ ਦੇ ਨਜ਼ਦੀਕੀ ਵੈਕਸੀਨ ਅਪਾਇੰਟਮੈਂਟ ਚੈੱਕ ਕਰ ਸਕਦੇ ਹਨ।

Posted By: Tejinder Thind