ਨਵੀਂ ਦਿੱਲੀ : Lok Sabha Elections 2019 : ਦਿੱਲੀ ਵਿਚ 12 ਮਈ ਨੂੰ ਹੋਣ ਵਾਲੇ ਮਤਦਾਨ ਦੇ ਮੱਦੇਨਜ਼ਰ ਸਟਾਰ ਪ੍ਰਚਾਰ ਵੀ ਜੁਟਣ ਲੱਗੇ ਹਨ। ਅਗਲੇ ਕੁਝ ਦਿਨਾਂ ਦੌਰਾਨ ਭੋਜਪੁਰੀ ਅਦਾਕਾਰਾ ਨਾਲ ਬਾਲੀਵੁੱਡ ਦੇ ਕਲਾਕਾਰ ਵੀ ਆਪੋ-ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਦੇ ਨਜ਼ਰ ਆਉਣਗੇ। ਇਸੇ ਦਰਮਿਆਨ ਉੱਤਰੀ-ਪੂਰਬੀ ਦਿੱਲੀ ਲੋਕ ਸਭਾ ਸੀਟ (North East Delhi Lok Sabha Seat) ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨੋਜ ਤਿਵਾੜੀ ਦੇ ਹੱਕ ਵਿਚ ਪ੍ਰਚਾਰ ਲਈ ਆਈ ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ।

ਅਸਲ ਵਿਚ ਦਿੱਲੀ ਦੇ ਮਲਕਾਗੰਜ ਵਿਚ ਹੋਏ ਰੋਡ ਸ਼ੋਅ ਦੌਰਾਨ ਸਿੰਗਰ ਸਪਨਾ ਚੌਧਰੀ ਨੂੰ ਦੇਖਣ ਜੁਟੀ ਭੀੜ ਇਸ ਕਦਰ ਬੇਕਾਬੂ ਹੋ ਗਈ ਕਿ ਦਿੱਲੀ ਪੁਲਿਸ ਨੂੰ ਲਾਠੀਚਾਰਜ ਤਕ ਕਰਨਾ ਪਿਆ। ਪੂਰਾ ਵਾਕਿਆ ਵੀਰਵਾਰ ਦਾ ਹੈ।

ਦਰਅਸਲ ਸਪਨਾ ਚੌਧਰੀ ਅਤੇ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਇਕ ਖੁੱਲ੍ਹੀ ਗੱਡੀ ਵਿਚ ਸਵਾਰ ਹੋ ਕੇ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਸਪਨਾ ਨੂੰ ਦੇਖਣ ਲਈ ਭੀੜ ਬੇਕਾਬੂ ਹੋਣ ਲੱਗੀ। ਹਾਲਾਤ ਖ਼ਰਾਬ ਹੋਣ ਦਾ ਅੰਦੇਸ਼ਾ ਹੋਣ ਕਾਰਨ ਪੁਲਿਸ ਨੂੰ ਭੀੜ ਖਿੰਡਾਉਣ ਲਈ ਲਾਠੀਚਾਰਜ ਤਕ ਕਰਨਾ ਪਿਆ। ਇਸ ਤੋਂ ਬਾਅਦ ਸਪਨਾ ਚੌਧਰੀ ਪੁਲਿਸ ਨੇ ਆਪਣੀ ਗੱਡੀ ਵਿਚ ਬਿਠਾ ਕੇ ਸੁਰੱਖਿਅਤ ਕੱਢਿਆ।

Posted By: Seema Anand