ਮੁੰਬਈ (ਪੀਟੀਆਈ) : ਗਾਇਕਾ ਲਤਾ ਮੰਗੇਸ਼ਕਰ ਦੀ ਸਿਹਤ ’ਚ ਮਾਮੂਲੀ ਸੁਧਾਰ ਹੋਇਆ ਹੈ। ਹਾਲਾਂਕਿ ਉਹ ਅਜੇ ਵੀ ਆਈਸੀਯੂ ’ਚ ਹੀ ਹਨ। ਮੰਗੇਸ਼ਕਰ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਅਧਿਕਾਰਤ ਟਵਿਟਰ ਅਕਾਊਂਟ ਰਾਹੀਂ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।

ਟਵੀਟ ’ਚ ਲਿਖਿਆ ਹੈ, ‘ਕ੍ਰਿਪਾ ਕਰਕੇ ਲਤਾ ਦੀਦੀ ਦੀ ਸਿਹਤ ਬਾਰੇ ਗ਼ਲਤ ਅਫ਼ਵਾਹ ਫੈਲਾਉਣ ਜਾਂ ਅਜਿਹੇ ਸੰਦੇਸ਼ਾਂ ’ਤੇ ਭਰੋਸਾ ਕਰਨ ਤੋਂ ਬਚੋ। ਧੰਨਵਾਦ।’ ਕਰੀਬੀ ਪਰਿਵਾਰਕ ਦੋਸਤ ਅਨੁਸ਼ਾ ਸ੍ਰੀਨਿਵਾਸਨ ਅਈਅਰ ਨੇ ਕਿਹਾ, ‘ਰੋਜ਼ਾਨਾ ਅਪਡੇਟ ਦੇਣਾ ਸੰਭਵ ਨਹੀਂ, ਕਿਉਂਕਿ ਇਹ ਪਰਿਵਾਰ ਦੀ ਨਿੱਜਤਾ ’ਚ ਸਿੱਧਾ ਦਖ਼ਲ ਹੈ। ਅਸੀਂ ਤੁਹਾਨੂੰ ਇਸ ਮੁੱਦੇ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਬੇਨਤੀ ਕਰਦੇ ਹਾਂ।’ ਦੱਸ ਦੇਈਏ ਕਿ 92 ਸਾਲਾ ਮੰਗੇਸ਼ਕਰ ਨੂੰ ਕੋਰੋਨਾ ਹੋਣ ਪਿੱਛੋਂ ਅੱਠ ਜਨਵਰੀ ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ ਸੀ।

Posted By: Sunil Thapa