v>PMUY : ਨਵੀਂ ਦਿੱਲੀ, ਨਈ ਦੁਨੀਆ : ਪ੍ਰਧਾਨ ਮੰਤਰੀ ਉਜਵਲਾ ਗੈਸ ਯੋਜਨਾ (Pradhan Mantri Ujjwala Yojana) ਤਹਿਤ ਮੁਫਤ ਗੈਸ ਸਿਲੰਡਰ ਸਿਰਫ਼ 30 ਸਤੰਬਰ ਤਕ ਹੀ ਪ੍ਰਾਪਤ ਕੀਤੇ ਜਾ ਸਕਣਗੇ। ਇਸ ਤੋਂ ਬਾਅਦ ਮੁਫ਼ਤ ਗੈਸ ਸਿਲੰਡਰ ਦਾ ਲਾਭ ਨਹੀਂ ਮਿਲੇਗਾ। ਇਸ ਯੋਜਨਾ 'ਚ ਸਰਕਾਰ ਜਨਤਾ ਨੂੰ ਮੁਫ਼ਤ ਗੈਸ ਸਿਲੰਡਰ ਮੁਹੱਈਆ ਕਰਵਾਉਂਦੀ ਹੈ। ਕੋਰੋਨਾ ਸੰਕਟ ਕਾਰਨ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (Pradhan Mantri Garib Kalyan Yojana) ਤਹਿਤ ਕੇਂਦਰ ਸਰਕਾਰ ਨੇ ਇਸ ਸਹੂਲਤ ਦਾ ਲਾਭ ਲੈਣ ਦੀ ਮਿਆਦ ਸਤੰਬਰ-2020 ਤਕ ਵਧਾ ਦਿੱਤੀ ਸੀ। ਹੁਣ ਨਵੀਂ ਮਿਆਦ ਵਧਾਉਣ ਸਬੰਧੀ ਫਿਲਹਾਲ ਕੁਝ ਆਦੇਸ਼ ਜਾਰੀ ਨਹੀਂ ਕੀਤਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਯੋਜਨਾ ਦਾ ਲਾਭ ਲੈਣ ਦਾ ਆਖ਼ਿਰੀ ਮੌਕਾ ਹੁਣ ਇਸੇ ਮਹੀਨੇ ਤਕ ਹੈ। ਕੋਰੋਨਾ ਸੰਕਟ 'ਚ PMUY ਤਹਿਤ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ LPG Cylinder ਵੰਡੇ ਜਾ ਰਹੇ ਹਨ। PMGKY ਪ੍ਰਧਾਨ ਮੰਤਰੀ ਗ਼ਰੀਬ ਕਲਿਆਣਾ ਪੈਕੇਜ ਤਹਿਤ ਅਪ੍ਰੈਲ 2020 ਤੋਂ ਜੂਨ 2020 ਤਕ ਤਿੰਨ Free LPG Cylinder ਦੇਣ ਦਾ ਐਲਾਨ ਸਰਕਾਰ ਨੇ ਕੀਤਾ ਸੀ। ਤੁਹਾਡੇ ਕੋਲ ਸਤੰਬਰ ਤਕ ਦਾ ਸਮਾਂ ਹੈ। ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਕੇਂਦਰ ਸਰਕਾਰ ਨੇ ਸਾਲ 2016 'ਚ ਉਜਵਲਾ ਯੋਜਨਾ ਸ਼ੁਰੂ ਕੀਤੀ ਸੀ। ਲਾਂਚ ਹੋਣ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ (PMUY) ਨਾਲ ਕਮਜ਼ੋਰ ਵਰਗ ਦੇ ਪਰਿਵਾਰਾਂ, ਖ਼ਾਸਕਰ ਔਰਤਾਂ ਨੂੰ ਕਾਫ਼ੀ ਰਾਹਤ ਮਿਲੀ ਸੀ। ਇਸ ਨੂੰ 1 ਮਈ 2016 ਨੂੰ ਯੂਪੀ ਦੇ ਬਲੀਆ 'ਚ ਲਾਂਚ ਕੀਤਾ ਗਿਆ ਸੀ। ਇਹ ਯੋਜਨਾ (PMUY) ਕੇਂਦਰ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਂਸ ਮੰਤਰਾਲੇ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।

Posted By: Seema Anand