ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੌਰਾਨ ਭਾਰੀ ਬਾਰਿਸ਼ ਨਾਲ ਕਈ ਸੂਬਿਆਂ 'ਚ ਹੜ੍ਹ ਤੇ ਜ਼ਮੀਨ ਧਸਣ ਜਿਹੇ ਹਾਲਾਤ ਬਣੇ ਹੋਏ ਹਨ। ਇਸੇ ਵਜ੍ਹਾ ਕਰਕੇ ਲੋਕਾਂ ਦਾ ਮਾੜਾ ਹਾਲ ਹੋ ਗਿਆ ਹੈ। ਕੋਰੋਨਾ ਤੋਂ ਪਰੇਸ਼ਾਨ ਲੋਕਾਂ ਨੂੰ ਹੁਣ ਹੜ੍ਹਾਂ ਤੋਂ ਵੀ ਬਚਾਅ ਕਰਨਾ ਪੈ ਰਿਹਾ ਹੈ। ਆਸਾਮ, ਬਿਹਾਰ ਤੋਂ ਇਲਾਵਾ ਹੋਰ ਸੂਬਿਆਂ 'ਚ ਵੀ ਹੜ੍ਹ ਨਾਲ ਹਾਲਾਤ ਨਾਜ਼ੁਕ ਬਣ ਗਏ ਹਨ। ਤਸਵੀਰਾਂ 'ਚ ਦੇਖੋ ਕੁਝ ਸੂਬਿਆਂ 'ਚ ਬਾਰਿਸ਼ ਤੋਂ ਬਾਅਦ ਦੇ ਹਾਲਾਤ।


- ਉੱਤਰ ਬਿਹਾਰ 'ਚ ਐਤਵਾਰ ਨੂੰ ਹੋਈ ਬਾਰਿਸ਼ ਕਾਰਨ ਨਦੀਆਂ 'ਚ ਪਾਣੀ ਦੇ ਪੱਧਰ 'ਚ ਵਾਧਾ ਜਾਰੀ ਰਿਹਾ। ਦਰਭੰਗਾ ਜ਼ਿਲ੍ਹੇ ਦੇ ਕੇਵਟੀ ਪ੍ਰਖੰਡ ਦੇ ਗੋਪਾਲਪੁਰ ਪਿੰਡ 'ਚ ਫਿਰ ਜਮੀਂਦਾਰੀ ਬੰਨ੍ਹ ਟੁੱਟ ਗਿਆ। ਦਰਭੰਗਾ ਜ਼ਿਲ੍ਹੇ ਦੇ ਗੋਪਾਲਪੁਰ ਪਿੰਡ 'ਚ ਹੜ੍ਹ ਦੇ ਪਾਣੀ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਵਿਅਕਤੀ।


- ਕਮਾਊਂ ਦੇ ਪਿਥੌਰਗੜ੍ਹ 'ਚ ਬਾਰਿਸ਼ ਤੇ ਜ਼ਮੀਨ ਖਿਸਕਣ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਜ਼ਿਲ੍ਹੇ 'ਚ ਚੀਨ ਸਰਹੱਦ ਨੂੰ ਜੋੜਨ ਵਾਲੀਆਂ ਤਿੰਨ ਸੜਕਾਂ ਸਮੇਤ 19 ਮਾਰਗਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ।


- ਮੌਨਸੂਨ ਦੀ ਬਾਰਿਸ਼ ਦੀ ਵਜ੍ਹਾ ਨਾਲ ਰਾਪਤੀ ਨਦੀ 'ਚ ਤੂਫ਼ਾਨ ਆ ਗਿਆ। ਨਦੀ ਦੇ ਆਸ-ਪਾਸ ਦੇ ਪਿੰਡ ਹੜ੍ਹ ਦੀ ਲਪੇਟ 'ਚ ਆ ਗਏ। ਇਸ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।


- ਸ਼ਿਮਲਾ ਸ਼ਹਿਰ 'ਚ ਬਰਸਾਤ ਦੌਰਾਨ ਜ਼ਮੀਨ ਖਿਸਕਣ ਨਾਲ ਹੋਣ ਵਾਲਾ ਨੁਕਸਾਨ ਰੁਰਣ ਦਾ ਨਾਂ ਹੀ ਨਹੀਂ ਲੈ ਰਿਹਾ। ਉਥੇ ਜ਼ਮੀਨ ਖਿਸਕਣ ਨਾਲ ਹੋਇਆ ਨੁਕਸਾਨ।


- ਬਾਰਿਸ਼ ਨੂੰ ਤਰਸ ਰਹੀ ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਮੀਂਹ ਆਫ਼ਤ ਲੈ ਕੇ ਆਇਆ। ਦਿੱਲੀ 'ਚ ਐਤਵਾਰ ਨੂੰ ਹੋਈ ਬਾਰਿਸ਼ ਕਾਰਨ ਮਿੰਟੋ ਰੋਡ ਰੇਲਵੇ ਅੰਡਰਬ੍ਰਿਜ ਥੱਲੇ ਭਰੇ ਪਾਣੀ 'ਚ ਡੁੱਬੀ ਡੀਟੀਸੀ ਬੱਸ।


ਹੜ੍ਹ 'ਚ ਜ਼ਿੰਦਗੀ : ਭਾਰੀ ਬਾਰਿਸ਼ ਤੇ ਹੜ੍ਹ ਨੋ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜ਼ਿੰਦਗੀ ਲਈ ਲੋਕਾਂ ਨੂੰ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਇਹ ਤਸਵੀਰ ਬਿਹਾਰ ਦੇ ਮੁਜ਼ੱਫਰਪੁਰ ਦੀ ਹੈ, ਜਿੱਥੇ ਐਤਵਾਰ ਨੂੰ ਇਕ ਵਿਅਕਤੀ ਮੋਢੇ 'ਤੇ ਇਕ ਰਸੋਈ ਗੈਸ ਸਿੰਲਡਰ ਲੈ ਕੇ ਜਾ ਰਿਹਾ ਹੈ ਤਾਂ ਜੋ ਪਰਿਵਾਰ ਲਈ ਭੋਜਨ ਦਾ ਇੰਤਜ਼ਾਮ ਹੋ ਸਕੇ।

Posted By: Harjinder Sodhi