ਜੇਐੱਨਐੱਨ, ਨਵੀਂ ਦਿੱਲੀ : ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਿਹਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ ਵੀਰਵਾਰ ਨੂੰ 92ਵੇਂ ਦਿਨ ਪਹੁੰਚ ਗਿਆ। ਇਸ ਵਿਚਕਾਰ 26 ਜਨਵਰੀ ਨੂੰ ਲਾਲ ਕਿਲ੍ਹਾ ਹੁੱਲੜਬਾਜ਼ੀ ਮਾਮਲੇ 'ਚ ਇਕ ਲੱਖ ਦੇ ਇਨਾਮੀਂ ਪੰਜਾਬੀ ਗੈਂਗਸਟਰ ਲੱਖਾ ਸਿੰਘ ਸਿਧਾਣਾ ਨੇ ਦਿੱਲੀ ਪੁਲਿਸ ਨੂੰ ਮੁੜ ਚੁਣੌਤੀ ਦਿੱਤੀ ਹੈ। ਇੰਟਰਨੈੱਟ ਮੀਡੀਆ 'ਤੇ ਫਿਰ ਇਕ ਵੀਡੀਓ ਅਪਲੋਡ ਕਰ ਲੱਖਾ ਸਿਧਾਣਾ ਨੇ ਕਿਹਾ ਕਿ ਬਠਿੰਡਾ 'ਚ ਉਸ ਦੀ ਰੈਲੀ ਸਫ਼ਲ ਹੋ ਗਈ ਤੇ ਹੁਣ ਦਿੱਲੀ 'ਚ ਰੈਲੀ ਕਰਨੀ ਹੈ। ਉੱਧਰ, ਦਿੱਲ਼ੀ ਦੀ ਤਿਹਾੜ ਜੇਲ੍ਹ 'ਚ ਬੰਦ ਲਾਲ ਕਿਲ੍ਹਾ ਹਿੰਸਾ ਦੇ ਮੁਲਜ਼ਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਫੇਸਬੁੱਕ 'ਤੇ ਫਿਰ ਇਕ ਵੀਡੀਓ ਅਪਲੋਡ ਕਰ ਸੱਤ ਕਿਸਾਨ ਆਗੂਆਂ 'ਤੇ ਹੁੱਲੜਬਾਜ਼ੀ ਕਰਵਾਉਣ ਦਾ ਦੋਸ਼ ਲਾਇਆ ਹੈ।

ਲੱਖਾ ਸਿਧਾਣਾ 'ਤੇ ਹੈ ਗੰਭੀਰ ਦੋਸ਼

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ 'ਤੇ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਦੋਸ਼ੀ ਲੱਖਾ ਸਿਧਾਣਾ 'ਤੇ ਇਕ ਲੱਖ ਦਾ ਇਨਾਮ ਐਲਾਨ ਕੀਤਾ ਹੋਇਆ ਹੈ। ਇੰਨਾ ਹੀ ਨਹੀਂ, ਲੱਖਾ ਸਿਧਾਣਾ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਮੁੱਖ ਦੋਸ਼ੀ ਵੀ ਹੈ।

ਗੌਰਤਲਬ ਹੈ ਕਿ 23 ਫਰਵਰੀ ਨੂੰ ਪੰਜਾਬ ਦੇ ਬਠਿੰਡਾ 'ਚ ਆਯੋਜਜਿਤ ਕਿਸਾਨ ਮਹਾਰੈਲੀ 'ਚ ਪਹੁੰਚੇ ਕਿਸਾਨ ਹਿੰਸਾ ਦੇ ਮੁਲਜ਼ਮ ਲੱਖਾ ਸਿਧਾਣਾ ਨੇ ਪੁਲਿਸ ਨੂੰ ਚਕਮਾ ਦਿੱਤਾ ਤੇ ਫਰਾਰ ਵੀ ਹੋ ਗਿਆ। ਬਠਿੰਡਾ ਦੇ ਪਿੰਡ ਮਹਾਰਾਜ਼ 'ਚ ਆਯੋਜਿਤ ਰੈਲੀ 'ਚ ਵੱਡੀ ਗਿਣਤੀ 'ਚ ਪੰਜਾਬ ਪੁਲਿਸ ਮੌਜੂਦ ਸੀ, ਬਾਵਜੂਦ ਇਸ ਦੇ ਲੱਖਾ ਸਿਧਾਣਾ ਮੰਚ ਤੋਂ ਫਰਾਰ ਹੋਣ 'ਚ ਸਫ਼ਲ ਹੋ ਗਿਆ।

Posted By: Amita Verma