ਨਵੀਂ ਦਿੱਲੀ (ਏਜੰਸੀ) : ਅਮਰੀਕੀ ਪੌਪ ਸਟਾਰ ਲੇਡੀ ਗਾਗਾ ਲਾਸ ਵੇਗਾਸ ਦੇ ਕਨਸਰਟ 'ਚ ਹੋਏ ਹਾਦਸੇ ਤੋਂ ਹੌਲੀ-ਹੌਲੀ ਉਭਰ ਰਹੀ ਹੈ। ਉਹ ਇਸ ਕਨਸਰਟ 'ਚ ਇਕ ਉੱਚੇ ਮੰਚ ਤੋਂ ਹੇਠਾਂ ਉਤਰ ਆਈ ਸੀ। ਉਨ੍ਹਾਂ ਨੇ ਐਤਵਾਰ ਨੂੰ ਸੰਸਕ੍ਰਿਤ ਦਾ ਇਕ ਸ਼ਲੋਕ ਟਵੀਟ ਕਰ ਕੇ ਆਪਣੇ ਭਾਰਤੀ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਮੰਤਰ 'ਲੋਕ: ਸਮਸਤ: ਸੁਖਿਨੋ ਭਵੰਤੁ' ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਲੇਡੀ ਗਾਗਾ ਦੇ ਟਵੀਟ ਕੀਤੇ ਗਏ ਇਸ ਸੰਸਕ੍ਰਿਤ ਮੰਤਰ ਦਾ ਅਰਥ ਹੈ-ਸਾਰਾ ਸੰਸਾਰ ਪ੍ਰਰੇਮ ਅਤੇ ਸੁਖ ਦੇ ਭਾਵ ਨਾਲ ਭਰ ਜਾਵੇ। ਇਸ ਮੰਤਰ ਦੇ ਨਾਲ ਹੀ ਉਨ੍ਹਾਂ ਨੇ ਇਸ ਦਾ ਅਰਥ ਦੱਸਦਿਆਂ ਲਿਖਿਆ ਹਰ ਥਾਂ ਮੌਜੂਦ ਲੋਕ ਸੁਤੰਤਰ ਤੇ ਪ੍ਰਸੰਨ ਹੋਣ। ਪੌਪ ਗਾਇਕਾ ਤੇ ਗੀਤਕਾਰਾ ਲੇਡੀ ਗਾਗਾ ਦੀ ਇਸ ਪੋਸਟ ਨੂੰ ਟਵਿਟਰ ਯੂਜ਼ਰਸ ਨੇ ਹੱਥੋਂ ਹੱਥ ਲਿਆ ਹੈ। ਉਨ੍ਹਾਂ ਦੇ ਕੁਝ ਪ੍ਰਸ਼ੰਸਕਾਂ ਨੇ ਪੁੱਛਿਆ ਹੈ ਕਿ ਕੀ ਇਹ ਉਨ੍ਹਾਂ ਦੇ ਨਵੇਂ ਮਿਊਜ਼ਿਕ ਐਲਬਮ ਬਾਰੇ ਹੈ। ਜਦਕਿ ਕੁਝ ਪ੍ਰਸੰਸਕਾਂ ਨੇ ਉਨ੍ਹਾਂ ਦਾ ਹਿੰਦੂ ਧਰਮ 'ਚ ਸਵਾਗਤ ਕੀਤਾ ਹੈ। ਜਦਕਿ ਕੁਝ ਪ੍ਰਸੰਸਕਾਂ ਨੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।