ਕੋਲਕਾਤਾ : ਪੱਛਮੀ ਬੰਗਾਲ 'ਚ ਲੋਕ ਸਭਾ ਦੌਰਾਨ ਸ਼ੁਰੂ ਹੋਈ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਬੰਗਾਲ ਦੇ ਉੱਤਰ 24 ਪਰਗਨਾ ਦੇ ਭਾਟਪਾਰ 'ਚ ਹੋਈ ਹਿੰਸਾ ਤੋਂ ਬਾਅਦ ਸੰਸਦ ਐੱਸਐੱਸ ਆਹਲੂਵਾਲੀਆ ਦੀ ਅਗਵਾਈ 'ਚ ਇਕ ਟੀਮ ਸ਼ਨਿਚਰਵਾਰ ਨੂੰ ਜਾਂਚ ਲਈ ਕੋਲਕਾਤਾ ਪਹੁੰਚੀ ਹੈ।


ਉਥੇ ਭਾਜਪਾ ਦੇ ਪ੍ਰਤੀਨਿਧਮੰਡਲ ਦੇ ਦੌਰੇ ਸਮੇਂ ਪੱਛਮੀ ਬੰਗਾਲ ਪੁਲਿਸ ਨੇ ਸਥਾਨਕ ਲੋਕਾਂ ਨੂੰ ਹਟਾਉਣ ਲਈ ਲਾਠੀਆਂ-ਡੰਡਿਆਂ ਦੀ ਵਰਤੋਂ ਕੀਤੀ। ਤਾਂਕਿ ਸਥਾਨਕ ਲੋਕ ਭਾਜਪਾ ਪ੍ਰਤੀਨਿਧਮੰਡਲ ਦੇ ਮੈਂਬਰਾਂ ਨਾਲ ਮੁਲਾਕਾਤ ਨਾ ਕਰ ਸਕਣ। ਇਸ ਦੌਰਾਨ ਲੋਕਾਂ ਨੇ ਪੁਲਿਸ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਨਾਅਰੇਬਾਜ਼ੀ ਕੀਤੀ।

ਐੱਸਐੱਸ ਆਹਲੂਵਾਲੀਆ ਨੇ ਇਸ ਦੌਰਾਨ ਕਿਹਾ ਕਿ 17 ਸਾਲ ਦੇ ਇਕ ਲੜਕੇ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਕੁਝ ਖਰੀਦਣ ਲਈ ਜਾ ਰਿਹਾ ਸੀ। ਪੁਲਿਸ ਨੇ ਪੁਆਇੰਟ ਬਲੈਕ ਰੇਂਜ ਨਾਲ ਉਸ ਦੇ ਸਿਰ 'ਚ ਗੋਲੀ ਮਾਰ ਦਿੱਤੀ। ਇਕ ਵੈਂਡਰ ਦੀ ਗੋਲੀ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਤੀਸਰਾ ਹਸਪਤਾਪ 'ਚ ਹੈ। 7 ਲੋਕਾਂ ਨੂੰ ਗੋਲੀ ਲੱਗੀ ਹੈ। ਪੁਲਿਸ ਨਿਰਦੋਸ਼ ਲੋਕਾਂ 'ਤੇ ਗੋਲੀਆਂ ਵਰ੍ਹਾ ਰਹੀ ਹੈ । ਇਸ ਦੀ ਪੁੱਛਗਿੱਛ ਹੋਣੀ ਹੀ ਚਾਹੀਦੀ ਹੈ।ਜਾਣਕਾਰੀ ਲਈ ਦੱਸ ਦਈਏ ਕਿ ਟੀਮ 'ਚ ਉਨ੍ਹਾਂ ਤੋਂ ਇਲਾਵਾ ਸੰਸਦ ਮੈਂਬਰ ਸੱਤਪਾਲ ਸਿੰਘ ਤੇ ਬੀਡੀ ਰਾਮ ਹੋਣਗੇ। ਪੱਛਮੀ ਬੰਗਾਲ 'ਚ ਹਿੰਸਾ ਕਾਰਨ ਭਾਜਪਾ ਹੁਣ ਮਮਤਾ ਸਰਕਾਰ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਹਗੈ। ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ 2019 ਤੋਂ ਹੀ ਹਿੰਸਕ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਟੀਐੱਮਸੀ ਤੇ ਭਾਜਪਾ ਇਕ-ਦੂਸਰੇ ਦੇ ਖਿਲਾਫ ਹਿੰਸਾ ਭੜਕਾਉਣ ਦੇ ਦੋਸ਼ ਲਗਾ ਰਹੇ ਹਨ।

Posted By: Jaskamal