ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਤੋਂ ਬਾਅਦ ਪੱਛਮੀ ਬੰਗਾਲ 'ਚ ਟੀਐੱਮਸੀ ਤੇ ਸੀਪੀਐੱਮ ਨੂੰ ਵੱਡਾ ਝਟਕਾ ਲੱਗਾ ਹੈ। ਪੱਛਮੀ ਬੰਗਾਲ ਦੇ ਦੋ ਟੀਐੱਮਸੀ ਵਿਧਾਇਕ ਤੇ ਇਕ ਸੀਪੀਐੱਮ ਵਿਧਾਇਕ ਦਿੱਲੀ 'ਚ ਮੰਗਲਵਾਰ ਨੂੰ ਪਾਰਟੀ ਦੇ ਹੈੱਡਕੁਆਰਟਰ ਵਿਖੇ ਭਾਜਪਾ 'ਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ 50 ਤੋਂ ਜ਼ਿਅਦਾ ਕੌਂਸਲਰ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ।

ਕੈਲਾਸ਼ ਵਿਜੈਵਰਗੀਯ ਮੁਤਾਬਿਕ, ਤਿੰਨ ਵਿਧਾਇਕ ਤੇ 50 ਤੋਂ ਜ਼ਿਆਦਾ ਕੌਂਸਲਰ ਭਾਜਪਾ 'ਚ ਸ਼ਾਮਲ ਹੋਏ ਹਨ। ਪੱਛਮੀ ਬੰਗਾਲ 'ਚ ਚੋਣਾਂ ਦੇ ਸੱਤ ਗੇੜ ਹੋਏ ਸਨ, ਭਾਜਪਾ 'ਚ ਸ਼ਾਮਲ ਹੋਣ ਦੇ ਵੀ ਸੱਤ ਗੇੜ ਹੋਣਗੇ । ਅੱਜ ਸਿਰਫ਼ ਪਹਿਲਾ ਗੇੜ ਹੈ।


ਭਾਜਪਾ ਆਗੂ ਮੁਕੁਲ ਰਾਏ ਦੇ ਪੁੱਤਰ ਸ਼ੁਭਾਂਸ਼ੂ ਰਾਏ ਭਾਜਪਾ 'ਚ ਸ਼ਾਮਲ ਹੋ ਗਏ ਹਨ। ਦਿੱਲੀ ਜਾਂਦੇ ਸਮੇਂ ਮੁਕੁਲ ਨੇ ਕਿਹਾ ਸੀ ਕਿ ਬੰਗਾਲ 'ਚ ਜੋ ਹਿੰਸਾ ਹੋ ਰਹੀ, ਉਸ ਲਈ ਭਾਜਪਾ ਨਹੀਂ ਬਲਕਿ ਤ੍ਰਿਣਮੂਲ ਕਾਂਗਰਸ ਜ਼ਿੰਮੇਵਾਰ ਹੈ।

ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੀਐੱਮ ਨਰਿੰਦਰ ਮੋਦੀ ਨੇ ਕਿਹਾ ਸੀ ਕਿ 40 ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ। ਉੱਥੇ ਹੀ ਮੁਕੁਲ ਰਾਏ ਸਬੰਧੀ ਅਰਜੁਨ ਸਿੰਘ ਤਕ ਨੇ ਦਾਅਵਾ ਕੀਤਾ ਸੀ ਕਿ ਤ੍ਰਿਣਮੂਲ ਦੇ 100 ਵਿਧਾਇਕ ਭਾਜਪਾ 'ਚ ਆ ਜਾਣਗੇ।

ਤ੍ਰਿਣਮੂਲ ਦਾ ਕਹਿਣਾ ਹੈ ਕਿ ਸ਼ੁਭਾਂਸ਼ੂ ਲਗਾਤਾਰ ਪਾਰਟੀ ਵਿਰੋਧੀ ਬਿਆਨ ਦੇ ਰਹੇ ਹਨ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਦਰਅਸਲ ਪੱਛਮੀ ਬੰਗਾਲ 'ਚ ਭਾਜਪਾ ਦੀ ਵੱਡੀ ਜਿੱਤ 'ਤੇ ਸ਼ੁਭਾਂਸ਼ੂ ਰਾਏ ਨੇ ਆਪਣੇ ਪਿਤਾ ਨੂੰ ਬੰਗਾਲ ਦੀ ਰਾਜਨੀਤੀ ਦਾ ਅਸਲੀ ਚਾਣਕਿਆ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਹਾਰ ਹੋਈ ਹੈ ਤੇ ਜਨਤਾ ਨੇ ਉਨ੍ਹਾਂ ਖ਼ਿਲਾਫ਼ ਮਤਦਾਨ ਕੀਤਾ ਹੈ, ਇਸ ਗੱਲ ਨੂੰ ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

Posted By: Akash Deep