ਕੋਲਕਾਤਾ, ਜੇਐੱਨਐੱਨ : ਬੰਗਾਲ ਵਿਧਾਨ ਸਭਾ ਚੋਣਾਂ ’ਚ ਜਿੱਤ ਲਈ ਆਪਣੀ ਪੂਰੀ ਤਾਕਤ ਲਗਾਉਣ ਦੇ ਬਾਵਜੂਦ ਭਾਜਪਾ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐੱਮਲੀ ਨੂੰ ਸੱਤਾ ਤੋਂ ਹਟਾਉਣ ਦਾ ਟੀਚਾ ਹਾਸਿਲ ਨਾ ਕਰ ਸਕੀ। ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਮਮਤਾ ਬੈਨਰਜੀ ਦੀ ਤੇਜ਼ਤਰਾਰ ਵਾਲਾ ਅਕਸ, ਬੰਗਾਲੀ ਪਛਾਣ, ਔਰਤਾਂ ਤੇ ਘੱਟ ਗਿਣਤੀਆਂ ਦਾ ਟੀਐੱਮਸੀ ਵੱਲੋ ਵੱਡੇ ਝੁਕਾਅ ਦਾ ਸਿੱਧਾ ਫਾਇਦਾ ਤਿ੍ਰਣਮੂਲ ਨੂੰ ਮਿਲਿਆ।


ਦਰਅਸਲ, ਤ੍ਰਿਣਮੂਲ ਨੇ ਭਾਜਪਾ ਦੀਆਂ ਹਿੰਦੂ ਵੋਟਾਂ ਦੀ ਧਰੁਵੀਕਰਨ ਦੀ ਕੋਸ਼ਿਸ਼ ਨੂੰ ਘੱਟ ਕਰਨ ਲਈ ਬੰਗਾਲ ਨੂੰ ਚਾਹੀਦੀ ਹੈ ਆਪਣੀ ਬੇਟੀ ਦਾ ਨਾਅਰਾ ਦੇ ਕੇ ਔਰਤ ਵੋਟਰਾਂ ਨੂੰ ਵੱਡੇ ਪੈਮਾਨੇ ’ਤੇ ਆਪਣੇ ਵੱਲ ਖਿੱਚਿਆ। ਮਮਤਾ ਨੇ 50 ਔਰਤ ਉਮੀਦਵਾਰਾਂ ਨੂੰ ਸਿਆਸਤ ਦੇ ਤਹਿਤ ਇਸ ਵਾਰ ਮੈਦਾਨ ’ਚ ਵੀ ਉਤਾਰਿਆ ਸੀ। ਇਸ ਨਾਲ ਹੀ ਦੂਜੇ ਸੂਬਿਆਂ ਤੋਂ ਆਉਣ ਵਾਲੇ ਭਾਜਪਾ ਆਗੂਆਂ ਦੇ ਮਮਤਾ ਬੈਨਰਜੀ ’ਤੇ ਸਿੱਧੇ ਹਮਲੇ ਦੇ ਮੁੱਦੇ ਕਾਰਨ ਟੀਐੱਮਸੀ ਨੇ ਸਥਾਨਕ ਬਨਾਮ ਬਾਹਰੀ ਦਾ ਦਾਅਵਾ ਖੇਡ ਕੇ ਬੰਗਲਾ ਸੰਸਕ੍ਰਿਤੀ, ਬੰਗਲਾ ਭਾਸ਼ਾ ਤੇ ਬੰਗਾਲੀ ਅਸਮੀਤਾ ਦੇ ਫੈਕਟਰ ਨੂੰ ਹਰ ਥਾਂ ਉਭਾਰਿਆ।


ਪੂਰੇ ਚੋਣਾਂ ਅਭਿਆਨ ’ਚ ਬੰਗਾਲ ਦੀ ਬੇਟੀ ਤੇ ਬਾਹਰੀ ਦਾ ਮੁੱਦਾ ਤ੍ਰਿਣਮੂਲ ਨੇ ਜ਼ੋਰ-ਸ਼ੋਰ ਨਾਲ ਚੁੱਕਿਆ ਤੇ ਇਹ ਦਾਅਵਾ ਉਸ ਦੀ ਜਿੱਤ ’ਚ ਕਾਫੀ ਕੰਮ ਆਇਆ। ਮਮਤਾ ਲਗਾਤਾਰ ਆਪਣੀਆਂ ਚੋਣ ਰੈਲੀਆਂ ’ਚ ਕਹਿੰਦੀ ਦਿਖਾਈ ਦਿੱਤੀ ਕਿ ਉਹ ਗੁਜਰਾਤ ਦੇ ਲੋਕਾਂ ਨੂੰ ਬੰਗਾਲ ’ਤੇ ਰਾਜ ਨਹੀਂ ਕਰਨ ਦੇਵੇਗੀ। ਉਨ੍ਹਾਂ ਦਾ ਇਸ਼ਾਰਾ ਮੋਦੀ ਤੇ ਸ਼ਾਹ ’ਤੇ ਸੀ। ਨਾਲ ਹੀ ਦੂਜੇ ਸੂਬਿਆਂ ਨੂੰ ਇੱਥੇ ਭਾਜਪਾ ਦੇ ਪ੍ਰਚਾਰ ਲਈ ਆਏ ਆਗੂਆਂ ਨੂੰ ਉਹ ਲਗਾਤਾਰ ਬਾਹਰੀ ਗੁੰਡਾ ਕਹਿ ਕੇ ਸੰਬੋਧਿਤ ਕਰਦੀ ਰਹੀ। ਇਸ ਰਾਹੀਂ ਉਨ੍ਹਾਂ ਨੇ ਜੰਮ ਕੇ ਬੰਗਾਲੀ ਕਾਰਡ ਖੇਡਿਆ। ਇਸ ਨਾਲ ਖਾਸ ਕਰ ਕੇ ਔਰਤਾਂ ਦੇ ਨਾਲ ਬੰਗਾਲੀ ਜੰਮ ਮਾਨਸ ਦਾ ਭਰੋਸਾ ਜਿੱਤਣ ’ਚ ਮਮਤਾ ਕਾਮਯਾਬ ਰਹੀ।


ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ’ਤੇ ਪੀਐੱਮ ਮੋਦੀ, ਅਮਿਤ ਸ਼ਾਹ ਜਿਹੇ ਵੱਡੇ ਕੇਂਦਰੀ ਆਗੂਆਂ ਦਾ ਸਿੱਧਾ ਹਮਲਾ ਵੀ ਉਨ੍ਹਾਂ ਲਈ ਹਮਦਰਦੀ ਦਾ ਕੰਮ ਕਰ ਗਿਆ। ਦੀਦੀ ਓ ਦੀਦੀ, ਦੋ ਮਈ-ਦੀਦੀ ਆ ਗਈ, ਦੀਦੀ ਦੀ ਸਕੂਟੀ ਨੰਦੀਗ੍ਰਾਮ ’ਚ ਡਿੱਗ ਗਈ ਜਿਹੇ ਬਿਆਨ ਭਾਜਪਾ ’ਤੇ ਉਲਟੇ ਪੈ ਗਏ। ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਦਾ ਮਮਤਾ ਲਈ ਵਿਵਾਦ ਵਾਲਾ ਬਿਆਨ ਵੀ ਔਰਤਾਂ ਲਈ ਚੰਗਾ ਸੰਦੇਸ਼ ਨਹੀਂ ਸੀ। ਇਸ ਦਾ ਨਤੀਜਾ ਹੈ ਕਿ ਲਗਾਤਾਰ ਤੀਜੀ ਵਾਰ ਮਮਤਾ ਬੰਗਾਲ ਦੀ ਸੱਤਾ ’ਤੇ ਜਿੱਤ ਹਾਸਿਲ ਕਰਨ ’ਚ ਕਾਮਯਾਬੀ ਹਾਸਿਲ ਕੀਤੀ ਹੈ।

Posted By: Rajnish Kaur