ਨਵੀਂ ਦਿੱਲੀ : ਦਿੱਲੀ ਦੇ ਮਾਇਆਪੁਰੀ ਇਲਾਕੇ ਤੋਂ ਮੰਗਲਵਾਰ ਸ਼ਾਮ ਦਿੱਲੀ ਟ੍ਰੈਫਿਕ ਪੁਲਿਸ 'ਚ ਤਾਇਨਾਤ ਇਕ ਏਐੱਸਆਈ ਨਾਲ ਬਦਸਲੂਕੀ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਦਿਸ ਰਿਹਾ ਹੈ ਕਿ ਕਿਵੇਂ ਸਕੂਟੀ ਸਵਾਰ ਇਕ ਔਰਤ ਤੇ ਪੁਰਸ਼ ਸਾਹਮਣੇ ਖੜ੍ਹੇ ਦਿੱਲੀ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰ ਰਹੇ ਹਨ।

Good News : ਹੜ੍ਹ ਆਉਣ ਤੋਂ ਪਹਿਲਾਂ ਹੀ ਮਿਲ ਜਾਵੇਗੀ ਸਟੀਕ ਚਿਤਾਵਨੀ, ਵਿਕਸਤ ਹੋਈ ਨਵੀਂ ਤਕਨੀਕ

ਸਕੂਟੀ 'ਤੇ ਸਵਾਰ ਔਰਤ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਧੱਕਾ-ਮੁੱਕੀ ਤੇ ਉਸ ਨੂੰ ਗਾਲ੍ਹਾਂ ਕੱਢ ਰਹੀ ਹੈ। ਇੱਥੋਂ ਤਕ ਕਿ ਜਦੋਂ ਕੋਲੋਂ ਲੰਘ ਰਹੇ ਲੋਕਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਔਰਤ ਉਨ੍ਹਾਂ ਨੂੰ ਵੀ ਗਾਲ੍ਹਾਂ ਕੱਢਣ ਲੱਗੀ।

ਉੱਥੇ, ਦਿੱਲੀ ਪੁਲਿਸ ਨੇ ਟ੍ਰੈਫਿਕ ਪੁਲਿਸ 'ਚ ਤਾਇਨਾਤ ਏਐੱਸਆਈ ਸੁਰਿੰਦਰ ਦੀ ਸ਼ਿਕਾਇਤ 'ਤੇ ਸਕੂਟੀ ਸਵਾਰ ਔਰਤ ਮਾਧੁਰੀ ਤੇ ਅਨਿਲ ਕੁਮਾਰ ਪਾਂਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੁਬਈ ਸਮੇਤ UAE ਜਾਣ ਵਾਲੇ ਭਾਰਤੀਆਂ ਲਈ ਖ਼ੁਸ਼ਖਬਰੀ, ਇੰਡੀਅਨ ਪਾਸਪੋਰਟ 'ਤੇ ਮਿਲੇਗਾ ਵੀਜ਼ਾ ਆਨ ਅਰਾਈਵਲ

ਜਾਣਕਾਰੀ ਮੁਤਾਬਿਕ ਮੰਗਲਵਾਰ ਸ਼ਾਮ ਕਰੀਬ 7 ਵਜੇ ਦੇ ਆਸ-ਪਾਸ ਦਿੱਲੀ ਟ੍ਰੈਫਿਕ ਪੁਲਿਸ ਨੇ ਸਕੂਟੀ ਸਵਾਰ ਮਾਧੁਰੀ ਤੇ ਅਨਿਲ ਪਾਂਡੇ ਨੂੰ ਬਿਨਾਂ ਹੈਲਮਟ ਸਕੂਟੀ ਚਲਾਉਣ ਤੇ ਰੈੱਡ ਲਾਈਟ 'ਤੇ ਜ਼ੈਬਰਾ ਕ੍ਰਾਸਿੰਗ ਤੋਂ ਵੀ ਅੱਗੇ ਖੜ੍ਹੇ ਹੋਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਲਾਇਸੈਂਸ ਦਿਖਾਉਣ ਨੂੰ ਕਿਹਾ।

ਸੋਨਭੱਦਰ 'ਚ ਜ਼ਮੀਨੀ ਝਗੜੇ ਦੌਰਾਨ ਗੋਲ਼ੀ ਮਾਰ ਕੇ 9 ਲੋਕਾਂ ਦੀ ਹੱਤਿਆ, ਲਾਠੀਆਂ-ਗੰਡਾਸੇ ਵੀ ਚੱਲੇ

ਇਸ ਵਾਰੀ ਸਕੂਟੀ 'ਤੇ ਪਿੱਛੇ ਬੈਠੀ ਮਾਧੁਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਬਾਵਜੂਦ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਨ ਲੱਗੀ। ਦਿੱਲੀ ਪੁਲਿਸ ਮੁਤਾਬਿਕ, ਦੋਨੋਂ ਨਸ਼ੇ 'ਚ ਸਨ। ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਸਕੂਟੀ ਸਵਾਰ ਅਨਿਲ ਸਾਬਕਾ ਫ਼ੌਜੀ ਹੈ।

Posted By: Seema Anand