ਨਵੀਂ ਦਿੱਲੀ : ਕੋਰੋਨਾ ਸੰਕਟ 'ਚ ਹੈਲੀਕਾਪਟਰ ਮਨੀ ਮਦਦਗਾਰ ਹੋ ਸਕਦੀ ਹੈ।ਕਲਪਨਾ ਕਰੋ ਕਿ ਇਕ ਦਿਨ ਸਵੇਰੇ ਤੁਸੀਂ ਸੌ ਕੇ ਉਠਦੇ ਹੋ ਤਾਂ ਮੋਬਾਈਲ 'ਤੇ ਮੈਸੇਜ ਵੇਖਦੇ ਹੋ ਕਿ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਖਾਤੇ 'ਚ ਵਾਧੂ ਪੈਸੇ ਜਮ੍ਹਾ ਹੋਏ ਹਨ। ਹਾਲਾਂਕਿ ਇਹ ਇਕ ਕਲਪਨਾ ਹੈ ਪਰ ਅਜਿਹਾ ਹੋਣਾ ਸੰਭਵ ਵੀ ਹੋ ਸਕਦਾ ਹੈ ਕਿ ਉਹ ਵੀ 'ਹੈਲੀਕਾਪਟਰ ਮਨੀ ਦੇ ਰਾਹੀਂ ' ਦਰਅਸਲ ਹੈਲੀਕਾਪਟਰ ਮਨੀ ਸਰਕਾਰ ਸਿੱਧੇ ਖ਼ਪਤਕਾਰਾਂ ਨੂੰ ਦਿੰਦੀ ਹੈ। ਇਸ ਤੋਂ ਪਿੱਛੇ ਦਾ ਉਦੇਸ਼ ਹੁੰਦਾ ਹੈ ਕਿ ਲੋਕ ਜ਼ਿਆਦਾ ਤੋਂ ਜਿਆਦਾ ਖ਼ਰਚ ਕਰੋ ਜਿਸ ਨਾਲ ਅਰਥ ਵਿਵਸਥਾ 'ਚ ਮਜ਼ਬੂਤੀ ਆਵੇ। ਜਿਵੇਂ ਜਿਵੇਂ ਮੰਗ ਵਧੇਗੀ ਤਿਵੇਂ ਤਿਵੇਂ ਕੀਮਤਾਂ 'ਚ ਵੀ ਵਾਧਾ ਹੋਵੇਗਾ ਤੇ ਇਕਾਨਮੀ ਮਜ਼ਬੂਤ ਹੋਵੇਗੀ।

ਕੀ ਹੈ ਹੈਲੀਕਾਪਟਰ ਮਨੀ

'ਹੈਲੀਕਾਪਟਰ ਮਨੀ' ਦਾ ਪਹਿਲੀ ਵਾਰ ਪ੍ਰਯੋਗ 1969 'ਚ ਨੋਬੋਲ ਪੁਰਸਕਾਰ ਨਾਲ ਸਨਮਾਨਿਤ ਅਰਥ ਸ਼ਾਸਤਰੀ ਮਿਲਟਨ ਫ੍ਰੀਡਮੈਨ ਨੇ ਕੀਤਾ ਸੀ। ਨਾਂ ਤੋਂ ਅਜਿਹਾ ਲਗਦਾ ਹੈ ਕਿ ਜਿਵੇਂ ਆਕਾਸ਼ ਤੋਂ ਹੈਲੀਕਾਪਟਰ ਵੱਲੋਂ ਪੈਸੇ ਬਰਸਾਏ ਜਾਣ।

ਪਰ ਅਰਥਵਿਵਸਥਾ ਦੇ ਸੰਦਰਭ 'ਚ ਇਸ ਦਾ ਅਰਥ ਰਵਾਇਤੀ ਤੌਰ 'ਤੇ ਆਰਥਿਕ ਨੀਤੀ 'ਚ ਵੱਡਾ ਬਦਲਾਅ ਕਰਨਾ ਤੇ ਵੱਡੇ ਪੈਮਾਨੇ 'ਤੇ ਨੋਟਾਂ ਨੂੰ ਛਾਪਣਾ ਤੇ ਉਸ ਨੂੰ ਗ੍ਰੋਥ ਲਈ ਬਾਜ਼ਾਰ 'ਚ ਲਗਾਉਣਾ ਹੈ। ਅਜਿਹੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਤੈਅ ਕੀਤਾ ਜਾਂਦਾ ਹੈ ਕਿ ਜਦੋਂ ਦੇਸ਼ 'ਚ ਮੰਦੀ ਛਾਈ ਹੋਵੇ।

ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਫਿਰ ਸ਼ੁਰੂ ਹੋਈ ਚਰਚਾ

ਜਿਸ ਤਰ੍ਹਾਂ ਕੋਰੋਨਾ ਸੰਕਟ ਦੀ ਵਜ੍ਹਾ ਨਾਲ ਅਰਥਵਿਵਸਥਾਵਾਂ ਦੀ ਹਾਲਤ ਖ਼ਸਤਾ ਹੋ ਗਈ ਹੈ। ਉਸ ਤੋਂ ਬਾਅਦ ਇਕ ਵਾਰ ਫਿਰ ਹੈਲੀਕਾਪਟਰ ਮਨੀ ਦੀ ਚਰਚਾ ਸ਼ੁਰੂ ਹੋ ਗਈ ਹੈ। ਆਰਥਿਕ ਜਗਤ 'ਚ ਇਸ ਹੈਲੀਕਾਪਟਰ ਮਨੀ ਟਰਮ ਦਾ ਪ੍ਰਯੋਗ ਕਾਫ਼ੀ ਸਮੇਂ ਤੋਂ ਕੀਤਾ ਜਾਂਦਾ ਹੈ। ਹੈਲੀਕਾਪਟਰ ਮਨੀ ਦੀ ਅਵਧਾਰਨਾ 'ਤੇ ਅਰਥ ਸ਼ਾਸ਼ਤਰੀਆਂ ਵੱਲੋਂ ਕੀਈ ਸਾਲਾਂ ਤੋਂ ਗੰਭੀਰਤਾ ਨਾਲ ਬਹਿਸ ਕੀਤੀ ਜਾ ਰਹੀ ਹੈ ਤੇ ਵਰਤਮਾਨ ਹਾਲਤਾਂ ਨੂੰ ਵੇਖਦੇ ਹੋਏ ਇਸ ਦੇ ਪ੍ਰਚਾਲਣ 'ਚ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ 2008 'ਚ ਜਦੋਂ ਆਰਥਿਕ ਮੰਦੀ ਆਈ ਸੀ ਤਾਂ ਕੇਂਦਰੀ ਬੈਂਕਾਂ ਨੇ ਟ੍ਰਿਲੀਅਨ ਡਾਲਰ, ਯੂਰੋ, ਯੇਨ, ਤੇ ਪਾਊਂਡ ਹੋਣ ਦੇ ਬਾਵਜੂਦ ਕੌਮਾਂਤਰੀ ਵਿੱਤੀ ਪ੍ਰਣਾਲੀ 'ਚ ਕਦਮ ਰੱਖਿਆ ਸੀ।


ਹਾਲ ਹੀ 'ਚ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਸੁਝਾਅ ਦਿੰਦੇ ਹੋਏ ਕਿਹਾ ਸੀ ਕਿ ਆਰਥਿਕ ਸੰਕਟ ਦਾ ਮੁਕਾਬਲਾ ਕਰਨ ਲਈ ਸਾਨੂੰ ਇਕ ਰਣਨੀਤਿਕ ਆਰਥਿਕ ਨੀਤੀ ਦੀ ਲੋੜ ਹੈ। ਆਰਬੀਆਈ ਨੂੰ ਸਹਿਜਤਾ ਦੀ ਨੀਤੀ ਲਾਗੂ ਕਰਨੀ ਚਾਹੀਦੀ ਹੈ। ਇਸ ਲਈ ਇਸ ਨੂੰ 'ਹੈਲੀਕਾਪਟਰ ਮਨੀ' ਕਿਹਾ ਜਾਂਦਾ ਹੈ। ਇਸ ਨਾਲ ਸੂਬਿਆਂ ਤੇ ਵਿੱਤੀ ਸੰਸਥਾਨਾਂ ਨੂੰ ਪੈਸਾ ਇਕੱਠਾ ਕਰਨ 'ਚ ਸਹੂਲਤ ਹੋਵੇਗੀ। ਇਸ ਵਿੱਤੀ ਸੰਕਟ ਤੋਂ ਬਾਹਰ ਆ ਸਕਦੇ ਹਨ।

Posted By: Susheel Khanna