ਨਵੀਂ ਦਿੱਲੀ : ਅੱਜ-ਕੱਲ੍ਹ ਜ਼ਿਆਦਾਤਰ ਲੋਕ ਰੇਲ ਟਿਕਟ ਆਨਲਾਈਨ ਬੁਕ ਕਰਨਾ ਪਸੰਦ ਕਰਦੇ ਹਨ ਪਰ ਕਈ ਵਾਰ ਮੰਨ ਦਾ ਸਵਾਲ ਰਹਿੰਦਾ ਹੈ ਕਿ ਟਿਕਟ ਬੁਕ ਤਾਂ ਕਰ ਲਈ ਹੈ ਹੁਣ ਜੇਕਰ ਇਸ ਨੂੰ ਰੱਦ ਕਰਵਾਉਣ ਪਿਆ ਤਾਂ ਕਿਵੇਂ ਕੀਤੀ ਜਾਵੇ। ਚਲੋ ਅੱਜ ਅਸੀਂ ਤੁਹਾਨੂੰ ਆਨਲਾਈਨ ਟਿਕਟ ਰਿਜ਼ਰਵੇਸ਼ਨ ਤੇ ਰੱਦ ਕਰਨ ਦੇ ਨਿਯਮ-ਕਾਏਦੇ ਦੱਸਣ ਜਾ ਰਹੇ ਹਾਂ। IRCTC ਦੀ ਵੈੱਬਸਾਈਟ irctc.co.in ਅਨੁਸਾਰ ਯਾਤਰੀ ਸਾਰੀਆਂ ਕਲਾਸ ਤੇ ਟਰੇਨਾਂ ਲਈ 120 ਦਿਨ ਪਹਿਲਾਂ ਟਿਕਟ ਬੁਕ ਕਰ ਸਕਦੇ ਹਨ। IRCTC ਸੀਨੀਅਰ ਲੋਕਾਂ, ਪੱਤਰਕਾਰਾਂ ਤੇ ਵਿਕਲਾਂਗਾ ਨੂੰ ਰਿਆਇਤੀ ਟਿਕਟ ਬੁਕ ਕਰਨ ਦੀ ਮਨਜ਼ੂਰੀ ਦਿੰਦੀ ਹੈ।

ਟਿਕਟ ਰੱਦ ਕਰਨ ਦੌਰਾਨ ਆਈਆਰਸੀਟੀਸੀ ਲਾਗੂ ਟੈਕਸ ਕੱਟਣ ਤੋਂ ਬਾਅਦ ਬਾਕੀ ਪੈਸੇ ਤੁਹਾਡੇ ਉਸੇ ਖਾਤੇ 'ਚ ਵਾਪਸ ਕਰ ਦਵੇਗਾ, ਜਿਸ 'ਚ ਟਿਕਟ ਬੁਕ ਕਰਨ ਸਮੇਂ ਪੈਸਿਆਂ ਦੀ ਭੁਗਤਾਣ ਕੀਤਾ ਹੋਵੇ।

  • ਇਹ ਹਨ ਟਿਕਟ ਬੁਕ ਤੇ ਰੱਦ ਕਰਨ ਦੇ ਨਿਯਮ

  • IRCTC ਦੀ ਵੈੱਬਸਾਈਟ ਅਨੁਸਾਰ, ਇਕ ਵਿਅਕਤੀ ਮਹਿਜ਼ 6 ਲੋਕਾਂ ਲਈ ਟਿਕਟ ਬੁਕ ਕਰ ਸਕਦਾ ਹੈ। ਇਸ ਲਈ ਵੀ ਸਾਰੇ ਟਿਕਟ ਇਹ ਹੀ ਜਗ੍ਹਾ ਤੇ ਇਕ ਹੀ ਟਰੇਨ ਲਈ ਹੋਣੀ ਚਾਹੀਦੀ ਹੈ।
  • ਵੱਖ-ਵੱਖ ਬੁਕਿੰਗ ਵਰਗਾਂ ਲਈ ਰਿਜ਼ਰਵੇਸ਼ਨ ਟੈਕਸ ਵੱਖ-ਵੱਖ ਹਨ। ਭਾਰਤੀ ਰੇਲਵੇ ਦੀ ਵੈੱਬਸਾਈਟ indianrailways.gov.in ਦੇ ਅਨੁਸਾਰ, ਰਿਜ਼ਰਵੇਸ਼ਨ ਟੈਕਸ, ਸੁਪਰ ਫਾਸਟ ਚਾਰਜ, ਕੈਟਰਿੰਗ ਚਾਰਜ ਤੇ ਜੀਐੱਸਟੀ ਜਿਹੇ ਵੱਖ-ਵੱਖ ਟੈਕਸ,ਲਾਗੂ ਹੁੰਦੇ ਹਨ, ਆਧਾਰ ਕਿਰਾਏ ਲਈ ਵਾਗੂ ਲਗਾਏ ਜਾਂਦੇ ਹਨ।
  • ਕਨਫਰਮ ਰਿਜ਼ਰਵੇਸ਼ਨ ਵਾਲੇ ਯਾਤਰੀਆਂ ਨੂੰ ਬੁਕਿੰਗ ਸਮੇਂ ਬਰਥ ਦਿੱਤੀ ਜਾਂਦੀ ਹੈ ਤੇ ਟਿਕਟ 'ਤੇ ਕੋਟ ਤੇ ਬਰਥ ਨੰਬਰ ਲਿਖਿਆ ਹੁੰਦਾ ਹੈ।
  • ਆਈਆਰਸੀਟੀਸੀ ਦੀ ਵੈੱਬਸਾਈਟ ਮੁਤਾਬਿਕ ਸੀਨੀਅਰ ਸਿਟੀਜ਼ਨ ਨੂੰ ਟਿਕਟ 'ਤੇ ਵਿਸ਼ੇਸ਼ ਰਿਆਇਤ ਦਿੱਤੀ ਜਾਂਦੀ ਹੈ, ਜਿਸ 'ਚ ਪੁਰਸ਼ਾਂ ਨੂੰ 40 ਫੀਸਦੀ ਤੇ ਔਰਤਾਂ ਨੂੰ 50 ਫੀਸਦੀ ਤਕ ਦੀ ਛੋਟ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਲਈ ਪੁਰਸ਼ ਤੇ ਔਰਤਾਂ ਲਈ ਉਮਰ ਹੱਦ ਤੈਅ ਕੀਤੀ ਗਈ ਹੈ। ਇਸ ਲਈ ਉਮਰ 58 ਤੋਂ 60 ਸਾਲ ਹੋਣੀ ਚਾਹੀਦੀ ਹੈ।
  • ਯਾਤਰੀ ਦਿਵਿਆਂਗ ਤੇ ਪੱਤਰਕਾਰ ਰਿਆਇਤ ਦਾ ਆਪਸ਼ਨ ਵੀ ਸਿਲੈਕਟ ਕਰ ਸਕਦੇ ਹਨ।
  • ਟਰੇਨ ਦਾ ਚਾਰਟ ਤਿਆਰ ਹੋਣ ਤੋਂ ਪਹਿਲਾਂ ਹੀ ਯਾਤਰੀਆਂ ਵੱਲੋਂ ਈ-ਟਿਕਟ ਰੱਦ ਕੀਤਾ ਜਾ ਸਕਦਾ ਹੈ।
  • ਜੇਕਰ ਟਰੇਨ ਦੇ ਨਿਰਧਾਰਿਤ ਸਥਾਨ ਦੇ 48 ਘੰਟਿਆਂ ਤੋਂ ਪਹਿਲਾਂ ਕਨਫਰਮ ਟਿਕਮ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਰੱਦ ਕਰਨ ਦਾ ਟੈਕਸ ਫਰਸਟ ਕਲਾਸ, ਕਰਮਚਾਰੀ ਵਰਗ ਲਈ 240 (ਪ੍ਰਤੀ ਯਾਤਰੀ), ਰੁਪਏ ਹੈ। ਏਸੀ 2 ਟਿਅਰ, ਫਰਸਟ ਕਲਾਸ ਲਈ 200 ਰੁਪਏ। ਏਸੀ 3 ਟਿਅਰਸ, ਏਸੀ ਚੇਅਰ ਕਾਰ, ਏਸੀ 3 ਇਕਾਨਿਮੀ ਲਈ 180 ਰੁਪਏ। ਸਲੀਪਰ ਕਲਾਸ ਲਈ 120 ਤੇ ਰੁਪਏ ਤੇ ਸੈਕਿੰਡ ਕਲਾਸ ਲਈ 60 ਰੁਪਏ ਹੈ।
  • ਚਾਰਟ ਤਿਆਰ ਕਰਨ ਤੋਂ ਬਾਅਦ ਯਾਤਰੀ ਆਨਲਾਈਨ ਟੀਡੀਆਰ ਫਾਇਲਿੰਗ ਸੁਵਿਧਾ ਦੀ ਵਰਤੋਂ ਕਰ ਸਕਦੇ ਹਨ ਤੇ ਪੈਸਿਆਂ ਦੀ ਵਾਪਸੀ ਦੀ ਪ੍ਰੋਸੈਸਿੰਗ ਨੂੰ ਟ੍ਰੈਕ ਕਰ ਸਕਦੇ ਹਨ।

Posted By: Jaskamal