ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਨਾਰਾਇਣ ਦੱਤ ਤਿਵਾਰੀ ਦੇ ਬੇਟੇ ਰੋਹਿਤ ਸ਼ੇਖਰ ਤਿਵਾਰੀ (40) ਦੇ ਕਤਲਕਾਂਡ ਤੋਂ ਜਲਦ ਹੀ ਪਰਦਾ ਉੱਠਣ ਵਾਲਾ ਹੈ। ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਦੇ ਸ਼ੱਕ ਦੇ ਘੇਰੇ 'ਚ ਰੋਹਿਤ ਦੀ ਪਤਨੀ ਅਪੂਰਵਾ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨ ਤਕ ਹੋਈ ਪੁੱਛਗਿੱਛ ਦੌਰਾਨ ਅਪੂਰਵਾ ਨੇ ਮੰਨਿਆ ਹੈ ਕਿ ਸੋਮਵਾਰ ਰਾਤ 11 ਵਜੇ ਰੋਹਿਤ ਤੇ ਉਨ੍ਹਾਂ ਦਾ ਝਗੜਾ ਹੋਇਆ ਸੀ। ਦੋਵਾਂ ਨੇ ਇਕ-ਦੂਸਰੇ ਦਾ ਗਲਾ ਘੁੱਟਿਆ ਸੀ। ਇਸ 'ਚ ਹੋ ਸਕਦਾ ਹੈ ਕਿ ਜ਼ੋਰ ਨਾਲ ਗਲਾ ਘੁੱਟਿਆ ਗਿਆ ਹੋਵੇ ਤੇ ਸੌਣ ਸਮੇਂ ਰੋਹਿਤ ਦੀ ਮੌਤ ਹੋ ਗਈ ਹੋਵੇ। ਹਾਲਾਂਕਿ ਕ੍ਰਾਈਮ ਬ੍ਰਾਂਚ ਅਪੂਰਵਾ ਦੀ ਇਸ ਗੱਲ 'ਤੇ ਯਕੀਨ ਨਹੀਂ ਕਰ ਰਹੀ ਹੈ।

ਸ਼ੱਕ ਹੈ ਕਿ ਅਪੂਰਵਾ ਨੇ ਕਤਲ ਦੇ ਮਾਮਲੇ ਤੋਂ ਬਚਣ ਲਈ ਇਹ ਕਹਾਣੀ ਸੁਣਾਈ ਹੋਵੇ। ਤਾਂ ਜੋ ਮਾਮਲਾ ਗ਼ੈਰ-ਇਰਾਦਤਨ ਕਤਲ ਦਾ ਬਣ ਜਾਵੇ। ਅਪੂਰਵਾ ਖੁਦ ਵੀ ਸੁਪਰੀਮ ਕੋਰਟ ਦੀ ਵਕੀਲ ਹੈ। ਇਸ ਲਈ ਬ੍ਰਾਂਚ ਸਬੂਤਾਂ ਦੀ ਕੜੀ ਨੂੰ ਜੋੜਨਾ ਚਾਹੁੰਦੀ ਹੈ। ਸਬੂਤਾਂ ਦੇ ਮਿਲਦਿਆਂ ਹੀ ਗ੍ਰਿਫਤਾਰੀ ਹੋਵੇਗੀ।

ਮੰਗਲਵਾਰ 11 ਵਜੇ ਅਪੂਰਵਾ ਨੇ ਦਿੱਲੀ ਤੋਂ ਬਾਹਰ ਕੀਤਾ ਫੋਨ

ਸੂਤਰਾਂ ਅਨੁਸਾਰ ਮੋਬਾਈਲ ਕਾਲ ਡਿਟੇਲਸ ਤੋਂ ਪਤਾ ਲੱਗਿਆ ਹੈ ਕਿ ਅਪੂਰਵਾ ਨੇ ਮੰਗਲਵਾਰ ਸਵੇਰੇ 11 ਵਜੇ ਆਪਣੇ ਮੋਬਾਈਲ ਫੋਨ ਤੋਂ ਦਿੱਲੀ ਤੋਂ ਬਾਹਰ ਰਹਿਣ ਵਾਲੇ ਇਕ ਵਿਅਕਤੀ ਨੂੰ ਫੋਨ ਕੀਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਫੋਨ ਅਪੂਰਵਾ ਨੇ ਕਿਸੇ ਜਾਣਕਾਰ ਤੋਂ ਸੁਝਾਅ ਲੈਣ ਲਈ ਕੀਤਾ ਹੈ।

ਉਥੇ ਹੀ ਦਿੱਲੀ ਪੁਲਿਸ ਦੇ ਸੂਤਰਾਂ ਦੀ ਮੰਨਿਏ ਤਾਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਨਾਰਾਇਣ ਦੱਤ ਤਿਵਾਰੀ ਦੇ ਬੇਟੇ ਰੋਹਿਤ ਸ਼ਰਮਾ ਤਿਵਾਰੀ ਦੇ ਕਤਲ ਕਾਂਡ ਤੋਂ ਜਲਦ ਹੀ ਪਰਦਾ ਉੱਠਣ ਵਾਲਾ ਹੈ। ਹੁਣ ਤਕ ਦੀ ਜਾਂਚ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਦੇ ਸ਼ੱਕ ਦੇ ਘੇਰੇ 'ਚ ਰੋਹਿਤ ਦੀ ਪਤਨੀ ਅਪੂਰਵਾ ਆ ਰਹੀ ਹੈ।

Posted By: Jaskamal