ਨਵੀਂ ਦਿੱਲੀ (ਪੰਜਾਬੀ ਜਾਗਰਣ ਸਪੈਸ਼ਲ) : ਭਾਰਤ-ਸਮੇਤ ਦੁਨੀਆ ਭਰ 'ਚ ਨਾਰੀ ਸ਼ਕਤੀਕਰਨ ਅਤੇ ਔਰਤਾਂ ਦੀ ਬਰਾਬਰੀ ਇਕ ਵੱਡਾ ਮੁੱਦਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਅੱਜ ਵੀ ਔਰਤਾਂ ਨੂੰ ਕੁਝ ਖ਼ਤਰਨਾਕ ਸੇਵਾਵਾਂ 'ਚ ਪੁਰਸ਼ਵਾਦੀ ਮਾਨਸਿਕਤਾ ਕਾਰਨ ਨਹੀਂ ਰੱਖਿਆ ਜਾਂਦਾ। ਦੂਸਰੇ ਪਾਸੇ ਮਹਿਲਾ ਕਮਾਂਡੋ ਦਾ ਇਹ ਦਸਤਾ ਅੱਤਵਾਦੀਆਂ ਦੇ ਮੁੱਖ ਗੜ੍ਹ 'ਚ ਉਨ੍ਹਾਂ ਦੇ ਦੰਦ ਖੱਟੇ ਕਰ ਰਿਹਾ ਹੈ। ਇਨ੍ਹਾਂ ਖ਼ੂਬਸੂਰਤ ਬਹਾਦਰ ਔਰਤਾਂ ਦਾ ਨਾਂ ਦੁਨੀਆ ਦੇ ਸਭ ਤੋਂ ਖ਼ਤਰਨਾਕ ਯੋਧਿਆਂ 'ਚ ਸ਼ਾਮਲ ਹੈ।

ਇਨ੍ਹਾਂ ਮਹਿਲਾ ਕਮਾਂਡੋਜ਼ ਦਾ ਨਾਂ ਕੁਰਦ ਲੜਾਕਿਆਂ 'ਚ ਸ਼ਾਮਲ ਹੈ। ਇਨ੍ਹਾਂ ਨੂੰ ਸੀਰੀਆ ਦੇ ਸਰਹੱਦੀ ਇਲਾਕਿਆਂ 'ਚ ਇਸਲਾਮਿਕ ਸਟੇਟ (IS) ਖ਼ਿਲਾਫ਼ ਮੋਰਚੇ 'ਤੇ ਤਾਇਨਾਤ ਕੀਤਾ ਗਿਆ ਹੈ। ਇਸਲਾਮਿਕ ਸਟੇਟ ਦੇ ਲੜਾਕਿਆਂ ਨਾਲ ਮੁਕਾਬਲਾ ਕਰਨ ਲਈ ਇਨ੍ਹਾਂ ਨੂੰ ਗਰਮ ਤੇ ਪਥਰੀਲੇ ਰੇਗਿਸਤਾਨ 'ਚ ਜੰਗ ਦੀ ਸਭ ਤੋਂ ਮੁਸ਼ਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਕਿਸੇ ਵੀ ਤਰ੍ਹਾਂ ਦੇ ਮੁਕਾਬਲਾ ਕਰਨ ਲਈ ਇਨ੍ਹਾਂ ਮਹਿਲਾ ਕਮਾਂਡੋਜ਼ ਨੂੰ ਹਰ ਤਰ੍ਹਾਂ ਦੇ ਹਥਿਆਰ ਅਤੇ ਗੋਲ਼ਾ-ਬਾਰੂਦੀ ਦੀ ਸਿਖਲਾਈ ਦਿੱਤੀ ਗਈ ਹੈ। ਇਰਾਕ ਦੀਆਂ ਇਹ ਬਹਾਦਰ ਕੁਰਦਿਸ਼ ਔਰਤਾਂ, ਕੁਰਦਿਸ਼ ਪੇਸ਼ਮੇਰਗਾ ਫਾਈਟਰਜ਼ 'ਚ ਸ਼ਾਮਲ ਹਨ। ਇਰਾਕ ਦੇ ਬਰਲਿਨ 'ਚ ਇਨ੍ਹਾਂ ਨੂੰ ਫ਼ੌਜੀ ਸਿਖਲਾਈ ਦਿੱਤੀ ਜਾਂਦੀ ਹੈ। ਆਈਐੱਸ ਲੜਾਕਿਆਂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗੀ ਕਿ ਕੁਰਦ ਦਸਤੇ ਦੀਆਂ ਇਹ ਲੜਕੀਆਂ ਉਨ੍ਹਾਂ 'ਤੇ ਇਸ ਕਦਰ ਭਾਰੀ ਪੈਣਗੀਆਂ। ਇਨ੍ਹਾਂ ਕੁਰਦ ਲੜਕੀਆਂ ਨੇ ਕੱਟੜਪੰਥੀਆਂ ਦੇ ਦੰਦ ਖੱਟੇ ਕਰ ਦਿੱਤੇ ਹਨ।

ਇਸਲਾਮਿਕ ਸਟੇਟ ਦਾ ਮੁਕਾਬਲਾ ਕਰਨ ਲਈ ਅਮਰੀਕਾ ਤੇ ਜਰਮਨੀ ਵੀ ਇਨ੍ਹਾਂ ਕੁਰਦ ਲੜਾਕਿਆਂ ਨੂੰ ਕਈ ਤਰ੍ਹਾਂ ਦੀ ਸਿਖਲਾਈ ਦੇ ਚੁੱਕੇ ਹਨ। ਵੱਖ-ਵੱਖ ਦੇਸ਼ਾਂ ਤੋਂ ਆਈਆਂ ਸਾਰੀਆਂ ਕੁੜੀਆਂ ਵੱਖਰੇ ਕੁਰਦਿਸਤਾਨ ਦੇਸ਼ ਦਾ ਸੁਪਨਾ ਦੇਖਦੀਆਂ ਹਨ। ਕੁਝ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਅਲੱਗ-ਅਲੱਗ ਫਰੰਟ 'ਤੇ ਆਈਐੱਸ ਲੜਾਕਿਆਂ ਨਾਲ ਮੁਕਾਬਲਾ ਕਰਨ ਲਈ ਭੇਜਿਆ ਜਾਂਦਾ ਹੈ।

ਸਿਖਲਾਈ ਦੌਰਾਨ ਇਨ੍ਹਾਂ ਜਾਂਬਾਜ਼ਾਂ ਨੂੰ ਇਕ ਗੀਤ ਵਾਰ-ਵਾਰ ਸੁਣਾਇਆ ਅਤੇ ਯਾਦ ਕਰਵਾਇਆ ਜਾਂਦਾ ਹੈ, ਜਿਸ ਦੇ ਬੋਲ ਹਨ- ਪਿਆਰੀ ਮਾਂ, ਮੇਰੇ ਲੀਏ ਆਂਸੂ ਮਤ ਬਹਾਨਾ। ਮੈਂ ਮਾਤਰਭੂਮੀ ਪਰ ਮਿਟਨੇ ਕੇ ਲੀਏ ਤਿਆਰ ਹੂੰ। ਮੈਂ ਦੁਸ਼ਮਨ ਕੋ ਮਿਟਾਨੇ ਜਾ ਰਹੀ ਹੂੰ।' ਇਸ ਗੀਤ ਦਾ ਇਸਤੇਮਾਲ ਇਨ੍ਹਾਂ ਲੜਕੀਆਂ 'ਚ ਦੇਸ਼ਭਗਤੀ ਤੇ ਬਲੀਦਾਨ ਦੀ ਭਾਵਨਾ ਪੈਦਾ ਕਰਨ ਲਈ ਕੀਤਾ ਜਾਂਦਾ ਹੈ।

ਕੁਰਦ, ਇਕ ਵਿਵਾਦਤ ਇਲਾਕਾ ਹੈ, ਜੋ ਇਸਲਾਮਕ ਸਟੇਟ ਦੇ ਲੜਾਕਿਆਂ ਨਾਲ ਤਾਂ ਲੜ ਰਿਹਾ ਹੈ। ਈਰਾਨ, ਸੀਰੀਆ ਤੇ ਤੁਰਕੀ ਸਰਹੱਦੀ ਇਲਾਕਿਆਂ 'ਚ ਕੁਰਦ ਆਬਾਦੀ ਨੂੰ ਆਪਣੇ ਲਈ ਖ਼ਤਰਾ ਮੰਨਦੇ ਹਨ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਕੁਰਦਿਸਤਾਨ ਇਕ ਹੈ। ਉਨ੍ਹਾਂ ਇਲਾਕੇ ਦੇ ਸਾਰੇ ਕੁਰਦਾਂ ਦੀ ਹਿਫ਼ਾਜ਼ਤ ਲਈ ਹਥਿਆਰ ਉਠਾਏ ਹਨ।

ਕੁਰਦ ਦੀਆਂ ਇਨ੍ਹਾਂ ਮਹਿਲਾ ਲੜਾਕਿਆਂ ਨੇ ਦੱਸਿਆ ਕਿ ਉਹ ਦੋ ਮੋਰਚਿਆਂ 'ਤੇ ਲੜ ਰਹੀਆਂ ਹਨ। ਪਹਿਲਾ ਦੁਸ਼ਮਣ ਅਤੇ ਦੂਸਰਾ ਜਿਨਸੀ ਹਿੰਸਾ। ਕੁਰਦ ਲੜਾਕੇ ਔਰਤਾਂ ਅਤੇ ਪੁਰਸ਼ਾਂ ਵਿਚਕਾਰ ਭੇਦਭਾਵ ਨਹੀਂ ਕਰਦੇ ਹਨ। ਮਹਿਲਾ ਬ੍ਰਿਗੇਡ ਕਹਿੰਦੀ ਹੈ ਕਿ ਉਹ ਕਿਸੇ ਤੋਂ ਕਮਜ਼ੋਰ ਨਹੀਂ ਹੈ। ਉਹ ਕਿਸੇ ਵੀ ਹਾਲਤ 'ਚ ਅਤੇ ਕਿਤੇ ਵੀ ਲੜ ਸਕਦੀ ਹੈ।

Posted By: Seema Anand