Jabalpur Crime News ਨਈਂ ਦੁਨੀਆ, ਜਬਲਪੁਰ :ਧਨਵੰਤਰੀ ਨਗਰ ਖੇਤਰ 'ਚ 13 ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਿਆਂ ਨੇ ਉਸ ਦੀ ਹੱਤਿਆ ਕਰ ਦਿੱਤੀ। ਉਸ ਦੀ ਦੇਹ ਪਨਾਗਰ ਥਾਣਾ ਖੇਤਰ ਦੇ ਪਿੰਡ ਬਿਛੁਆ ਦੇ ਕੋਲ ਮਿਲੀ। ਅਗਵਾਕਾਰਾਂ ਨੇ 2 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ। ਪੁਲਿਸ ਕਰੀਬ ਦੋ ਦਿਨ ਲੰਘ ਜਾਣ ਦੇ ਬਾਅਦ ਵੀ ਅਗਵਾਕਾਰਾਂ ਨੂੰ ਫੜ ਨਹੀਂ ਸਕੇ ਤੇ ਐਤਵਾਰ ਸਵੇਰੇ ਬੱਚੇ ਦੀ ਦੇਹ ਮਿਲੀ। ਜਦ ਪੁਲਿਸ ਨੇ ਜਾ ਕੇ ਬੱਚੇ ਦੇ ਪਿਤਾ ਦੇ ਪਰਿਵਾਰ ਦੇ ਜਾਣਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੱਚੇ ਦੀ ਮੌਤ ਦੀ ਜਾਣਕਾਰੀ ਮਿਲਣ ਦੇ ਬਾਅਦ ਧਨਵੰਤਰੀ ਨਗਰ 'ਚ ਡਰ ਦਾ ਮਾਹੌਲ ਬਣ ਗਿਆ, ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੌਕੇ 'ਤੇ ਪੁਲਿਸ ਮੁਲਾਜ਼ਮਾਂ ਅਨੁਸਾਰ ਲਾਸ਼ ਤਿਤੰਨ ਦਿਨ ਪੁਰਾਣੀ ਹੈ (ਭਾਵ) ਅਗਵਾ ਕਰਨ ਦੇ ਬਾਅਦ ਹੀ ਉਸ ਨੂੰ ਮਾਰ ਦਿੱਤਾ ਗਿਆ ਸੀ। ਇਸ ਦੌਰਾਨ ਪੁਲਿਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ।


ਦਰਵਾਜ਼ੇ ਵੱਲ ਦੇਖਦੀ ਰਹੀ ਮਾਂ

ਬੱਚੇ ਦੇ ਅਗਵਾ ਦੇ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ. ਬੇਟੇ ਦੇ ਆਉਣ ਦਾ ਰਸਤਾ ਦੇਖਦੀ ਰਹੀ, ਉਨ੍ਹਾਂ ਦੇ ਪਰਿਵਾਰ ਦੇ ਅਥਰੂ ਨਹੀਂ ਰੁਕ ਰਹੇ ਸੀ, ਮਾਂ ਦਰਵਾਜ਼ੇ ਵੱਲ ਦੇਖਦੀ ਰਹੀ। ਆਪਣੇ ਬੇਟੇ ਦਾ ਇੰਤਜ਼ਾਰ ਕਰਦੀ ਰਹੀ।

Posted By: Sarabjeet Kaur