ਜੇਐੱਨਐੱਨ, ਨਵੀਂ ਦਿੱਲੀ : ਕੇਰਲ ਦੀ ਰਾਜਨੀਤੀ ’ਚ ਹਮੇਸ਼ਾ ਆਇਰਨ ਲੇਡੀ ਦੇ ਨਾਂ ਨਾਲ ਜਾਣੀ ਜਾਣ ਵਾਲੀ ਗੌਰੀ ਅੰਮਾ ਨੇ ਇਕ ਪ੍ਰਾਈਵੇਟ ਹਸਪਤਾਲ ’ਚ ਆਖਰੀ ਸਾਹ ਲਿਆ। ਇੱਥੇ ਉਨ੍ਹਾਂ ਨੂੰ ਉਮਰ ਸਬੰਧੀ ਬਿਮਾਰੀਆਂ ਦੇ ਇਲਾਜ ਲਈ ਭਰਤੀ ਕੀਤਾ ਗਿਆ ਸੀ। ਉਹ 1957 ’ਚ ਦੁਨੀਆ ਦੀ ਪਹਿਲੀ ਲੋਕਤੰਤਰਿਕ ਤੌਰ ’ਤੇ ਚੁਣੇ ਗਏ ਕਮਿਊਨਿਸਟ ਸਰਕਾਰ ਦੇ ਮੰਤਰੀ ਮੰਡਲ ਦੀ ਮੈਂਬਰ ਰਹੀ। ਮੁੱਖ ਮੰਤਰੀ ਪਿਨਾਰਾਈ ਵਿਜਅਨ ਨੇ ਗੌਰੀ ਅੰਮਾ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਨੂੰ ਇਕ ਦਲੇਰ ਯੋਧਾ ਦੱਸਿਆ। ਟਵੀਟ ਕਰਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਨੂੰ ਸੋਸ਼ਣ ਤੇ ਜ਼ੁਲਮ ਨੂੰ ਖ਼ਤਮ ਕਰਨ ਤੇ ਵਧੀਆ ਸਮਾਜ ਦੀ ਸਥਾਪਨਾ ਕਰਨ ’ਚ ਲਗਾਇਆ।

14 ਜੁਲਾਈ 1919 ’ਚ ਕੇਰਲ ਦੇ ਅਲਾਪੂਝਾ ਜ਼ਿਲ੍ਹੇ ਦੇ ਪੱਕਣਕਕਦ ’ਚ ਜੰਮੀ ਗੌਰੀ ਅੰਮਾ ਨੇ ਤਿਰੁਵਨੰਪੁਰਮ ਸਥਿਤ ਗਵਰਨਮੈਂਟ ਲਾਅ ਕਾਲਜ ਤੋਂ ਕਾਨੂੰਨ ਦੀ ਪੜਾਈ ਕੀਤੀ। ਕੇਰਲ ਦੀ ਪਹਿਲੀ ਵਿਧਾਨ ਸਭਾ ਤੋਂ ਸ਼ੁਰੂਆਤ ਕਰਨ ਵਾਲੀ ਗੌਰੀ ਅੰਮਾ 1977 ’ਚ ਹਾਰ ਗਈ ਸੀ ਪਰ ਦੁਬਾਰਾ ਅਗਲੀਆਂ ਚੋਣਾਂ ’ਚ ਜਿੱਤ ਕੇ ਤੇ ਸਾਲ 2006 ਤਕ ਵਿਧਾਇਕ ਰਹੀ।


ਲੰਬੇ ਸਮੇਂ ਤੋਂ ਰਾਜਨੀਤਕ ਕਰੀਅਰ ’ਚ 16 ਸਾਲਾਂ ਤਕ ਕਮਿਊਨਿਸਟ ਤੇ ਕਾਂਗਰਸ ਦੇ 6 ਕੈਬਨਿਟ ’ਚ ਉਹ ਸੂਬੇ ਦੀ ਮੰਤਰੀ ਰਹੀ। ਉਨ੍ਹਾਂ ਨੇ 1994 ’ਚ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਜਨਧਾਪਿਤ ਸਮਰਿਤੀ ਕਮੇਟੀ ਦਾ ਗਠਨ ਕੀਤਾ। ਇਸ ਤੋਂ ਬਾਅਦ ਗੌਰੀ ਅੰਮਾ ਯੂਡੀਐੱਫ ਚ ਸ਼ਾਮਲ ਹੋ ਗਈ ਤੇ ਯੂਡੀਐੱਫ ਸਰਕਾਰ ’ਚ ਮੰਤਰੀ ਬਣ ਗਈ। ਉਹ ਆਖਰੀ ਵਾਰ 2011 ’ਚ ਚੋਣ ਲੜੀ ਪਰ ਹਾਰ ਗਈ।

Posted By: Sarabjeet Kaur