style="text-align: justify;"> ਸਟੇਟ ਬਿਊਰੋ, ਸ੍ਰੀਨਗਰ : ਕਸ਼ਮੀਰ 'ਚ ਤਾਇਨਾਤ ਫ਼ੌਜ ਦੇ ਇਕ ਲੈਫਟੀਨੈਂਟ ਕਰਨਲ ਨੇ ਬੁੱਧਵਾਰ ਨੂੰ ਕਥਿਤ ਤੌਰ 'ਤੇ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਦਾਹ ਕਰ ਲਿਆ ਹੈ। ਫ਼ੌਜੀ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਮਿ੍ਤਕ ਦੀ ਪਛਾਣ ਸੁਦੀਪ ਭਗਤ ਸਿੰਘ ਨਿਵਾਸੀ ਉੱਤਰਾਖੰਡ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਸ੍ਰੀਨਗਰ ਦੇ ਬਾਹਰੀ ਖੇਤਰ ਖੁਨਮੋਹ ਸਥਿਤ ਫ਼ੌਜੀ ਡਿਪੂ 'ਚ ਸਵੇਰੇ ਅਚਾਨਕ ਲੈਫਟੀਨੈਂਟ ਕਰਨਲ ਸੁਦੀਪ ਭਗਤ ਸਿੰਘ ਦੇ ਕਮਰੇ 'ਚੋਂ ਗੋਲ਼ੀ ਚੱਲਣ ਦੀ ਆਵਾਜ਼ ਆਈ। ਆਲੇ-ਦੁਆਲੇ ਮੌਜੂਦ ਫ਼ੌਜੀ ਤੇ ਫ਼ੌਜੀ ਅਧਿਕਾਰੀ ਤੁਰੰਤ ਲੈਫਟੀਨੈਂਟ ਦੇ ਕਮਰੇ 'ਚ ਪੁੱਜੇ।

ਅੰਦਰਲਾ ਮੰਜ਼ਰ ਦੇਖ ਕੇ ਸੁੰਨ ਹੋ ਗਏ। ਲੈਫਟੀਨੈਂਟ ਕਰਨਲ ਨੇ ਕਥਿਤ ਤੌਰ 'ਤੇ ਖ਼ੁਦ ਨੂੰ ਆਪਣੀ ਸਰਵਿਸ ਰਾਈਫਲ ਨਾਲ ਗੋਲ਼ੀ ਮਾਰ ਲਈ ਸੀ ਤੇ ਉਹ ਖ਼ੂਨ ਨਾਲ ਲੱਥਪੱਥ ਕੁਰਸੀ 'ਤੇ ਬੇਸੁੱਧ ਪਏ ਸਨ। ਉਨ੍ਹਾਂ ਨੂੰ ਉਸੇ ਵੇਲੇ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਉਨ੍ਹਾਂ ਨੇ ਇਹ ਆਤਮਘਾਤੀ ਕਦਮ ਕਿਉਂ ਉਠਾਇਆ।

Posted By: Sunil Thapa