ਮਿਸ਼ਰ : ਕਾਸ਼ੀ ਖ਼ੁਦ ਬਦਲੀ ਤਾਂ ਨਾਲ ਪੂਰੇ ਪੂਰਵਾਂਚਲ ਨੂੰ ਵੀ ਬਦਲ ਦਿੱਤਾ। ਕਾਸ਼ੀ ਦੇ ਵਿਕਾਸ ਦੀ ਇਹੀ ਵੱਡੀ ਕਹਾਣੀ ਹੈ। ਤੁਸੀਂ ਇਕ ਵਾਰ ਪੂਰਵਾਂਚਲ ਘੁੰਮ ਆਓ ਤੇ ਲੋਕਾਂ ਨਾਲ ਗੱਲ ਕਰ ਲਓ। ਬਨਾਰਸ ਤੋਂ ਆਜ਼ਮਗੜ੍ਹ ਦੇ ਰਸਤੇ 'ਚ ਡੋਭੀ ਦੇ ਇਕ ਸੱਜਣ ਕਹਿੰਦੇ ਹਨ, 'ਆਵੈ ਜਾਏ ਕੇ ਸੁਵਿਧਾ ਹੋ ਗਇਲ। ਗਾਂਵੈ ਕੇ ਪਾਸ ਸੇ ਅਬ ਦਿੱਲੀ, ਬੰਬਈ ਅੌਰ ਕਲਕੱਤਾ ਜਾਏ ਕਾ ਮੇਲ ਵਾ ਐਕਸਪ੫ੈੱਸ ਟ੫ੇਨ ਚਲੈ ਲਗਲ। ਅਉਰ ਕਾ ਚਾਹੀ? ਇਹੈ ਕੁਲ ਸਵਿਧਾ ਹੋਏ ਕੇ ਚਾਹੀ। ਭਗਵਾਨ ਬਨਉਲੇ ਰਹੇਂ ਮੋਦੀ ਕੇ ਅੌਰ ਊ ਪੂੁਰਵਾਂਚਲ ਕੇ ਸੁੱਖ ਸਵਿਧਾ ਸੇ ਭਰਤ ਰਹੇਂ।' ਪੂਰਵਾਂਚਲ ਦੀ ਹਰ ਛੋਟੀ ਵੱਡੀ ਦੁਕਾਨ ਤੇ ਬਾਜ਼ਾਰ 'ਚ ਸਵੇਰੇ ਸ਼ਾਮ ਅਜਿਹੀ ਹੀ ਚਰਚਾ ਹੋ ਰਹੀ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਇੱਥੇ ਜ਼ਬਰਦਸਤ ਬਹਿਸ ਹੋ ਰਹੀ ਹੈ। ਹੁਣ ਤਕ ਰਹੀਆਂ ਨਵੀਆਂ ਪੁਰਾਣੀਆਂ ਸਾਰੀਆਂ ਸਰਕਾਰਾਂ ਨੂੰ ਲੈ ਕੇ ਇਕ ਤੋਂ ਵਧ ਕੇ ਇਕ ਚਰਚਾ ਹੋਣ ਲੱਗੀ ਹੈ। ਕੇਂਦਰ 'ਚ ਐੱਨਡੀਏ ਦੀ ਸਰਕਾਰ ਤੇ ਬਨਾਰਸ ਦੇ ਸੰਸਦ ਮੈਂਬਰ ਪ੫ਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੀ ਸਖ਼ਤ ਸਮੀਖਿਆ ਹੋ ਰਹੀ ਹੈ। ਬਨਾਰਸ ਦੇ ਨਾਲ ਸਮੁੱਚੇ ਪੂਰਵਾਂਚਲ 'ਚ ਹੋ ਰਹੇ ਵਿਕਾਸ ਕਾਰਜਾਂ ਦੀ ਜਿੱਥੇ ਲੋਕ ਸੂਚੀ ਗਿਣ ਰਹੇ ਹਨ, ਉੱਥੇ ਵਿਰੋਧੀ ਧਿਰ ਵੀ ਮਨਮਸੋਸ ਕੇ ਖੁੱਲ੍ਹ ਕੇ ਵਿਰੋਧ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਦਾ ਵੀ ਮੰਨਣਾ ਹੈ ਕਿ ਮੋਦੀ ਜੇਕਰ ਇਕ ਚੋਣ ਹੋਰ ਬਨਾਰਸ ਤੋਂ ਲੜ ਜਾਣ ਤਾਂ ਸਮੁੱਚੇ ਪੂਰਵਾਂਚਲ ਦਾ ਭਲਾ ਹੋ ਜਾਵੇਗਾ। ਭੋਜੂ ਯਾਦਵ ਖੁੱਲ੍ਹ ਕੇ ਕਹਿੰਦੇ ਹਨ ਕਿ ਬੁਨਿਆਦੀ ਸਹੂਲਤਾਂ ਦੇ ਮਾਮਲੇ 'ਚ ਪੂਰਵਾਂਚਲ ਬਹੁਤ ਮੰਦਭਾਗਾ ਸੀ। ਪਰ ਮੋਦੀ ਬਨਾਰਸ ਕੀ ਆਏ ਸੜਕਾਂ ਦਾ ਕਾਇਆਕਲਪ ਹੋਣ ਲੱਗਾ।

ਟ੫ੇਨਾਂ ਦੀ ਮਿਲੀ ਸਹੂਲਤ

ਅਸਲ 'ਚ ਪੂਰੇ ਪੂਰਵਾਂਚਲ 'ਚ ਬਨਾਰਸ ਤੇ ਗੋਰਖਪੁਰ ਨੂੰ ਛੱਡ ਕੇ ਕਿਤਿਓਂ ਵੀ ਕੋਈ ਟ੫ੇਨ ਤਕ ਨਹੀਂ ਚੱਲਦੀ ਸੀ। ਪੂਰਵਾਂਚਲ ਦੇ ਦੋਵੇਂ ਕਿਨਾਰਿਆਂ 'ਤੇ ਵਸੇ ਬਨਾਰਸ ਤੇ ਗੋਰਖਪੁਰ ਜਾ ਕੇ ਟ੫ੇਨ ਫੜਨ ਤੇ ਆਉਣ ਜਾਣ 'ਚ ਕਾਫ਼ੀ ਮੁਸ਼ਕਿਲ ਹੁੰਦੀ ਸੀ ਤੇ ਪੈਸਾ ਖ਼ਰਚ ਹੁੰਦਾ ਸੀ। ਇਸ ਤੋਂ ਹੁਣ ਛੁਟਕਾਰਾ ਮਿਲ ਗਿਆ ਹੈ। ਡੋਭੀ ਸਟੇਸ਼ਨ ਤੋਂ ਮੁੰਬਈ ਤੇ ਦਿੱਲੀ ਜਿਹੇ ਮਹਾਨਗਰਾਂ ਲਈ ਐਕਸਪ੫ੈੱਸ ਟ੫ੇਨਾਂ ਰੁਕਣ ਤੇ ਚੱਲਣ ਲੱਗੀਆਂ ਹਨ। ਇਹ ਸਹੂਲਤ ਪੂਰਵਾਂਚਲ ਦੇ ਜ਼ਿਆਦਾਤਰ ਜ਼ਿਲਿ੍ਹਆਂ ਦੇ ਲੋਕਾਂ ਨੂੰ ਮਿਲਣ ਲੱਗੀ ਹੈ। ਪੂਰਵਾਂਚਲ ਦੇ ਸਾਰੇ ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਹੋ ਗਿਆ। ਰੇਲ ਲਾਈਨਾਂ ਵੱਡੀਆਂ ਲਾਈਨਾਂ 'ਚ ਤਬਦੀਲ ਹੋ ਗਈਆਂ ਹਨ।

ਬਣ ਰਹੇ ਹਸਪਤਾਲ

ਪੂਰਵਾਂਚਲ 'ਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਸੀ, ਜਿਸ 'ਤੇ ਧਿਆਨ ਦਿੱਤਾ ਗਿਆ ਹੈ। ਬਿਹਾਰ ਨਾਲ ਲੱਗੇ ਹੋਣ ਕਾਰਨ ਵਾਰਾਣਸੀ ਦੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) 'ਤੇ ਬਹੁਤ ਦਬਾਅ ਰਿਹਾ ਹੈ। ਖ਼ਾਸ ਕਰ ਕੈਂਸਰ ਰੋਗੀਆਂ ਨੂੰ ਇਲਾਜ ਲਈ ਦਿੱਲੀ ਤੇ ਮੁੰਬਈ ਜਾਣਾ ਪੈਂਦਾ ਸੀ। ਹੁਣ ਟਾਟਾ ਦੇ ਸਹਿਯੋਗ ਨਾਲ ਵਾਰਾਣਸੀ 'ਚ ਹੀ ਵੱਡਾ ਸੈਂਟਰ ਖੁੱਲ੍ਹ ਰਿਹਾ ਹੈ। ਬੀਐੱਚਯੂ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਜਿਹੀ ਸਹੂਲਤ ਦਿੱਤੀ ਜਾ ਰਹੀ ਹੈ। ਅਤਿ ਪੱਛੜੇ ਗਾਜ਼ੀਪੁਰ ਜਿਹੇ ਜ਼ਿਲ੍ਹੇ 'ਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਖ਼ੁਦ ਪ੫ਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਹੈ। ਗੋਰਖਪੁਰ 'ਚ ਏਮਜ਼ ਦੀ ਸਥਾਪਨਾ ਕੀਤੀ ਜਾ ਰਹੀ ਹੈ। ਬਨਾਰਸ 'ਚ ਹਸਪਤਾਲਾਂ ਦੀ ਪੂਰੀ ਲੜੀ ਸਥਾਪਤ ਕੀਤੀ ਜਾ ਰਹੀ ਹੈ, ਜਿਸ ਦਾ ਲਾਭ ਪੂਰਵਾਂਚਲ ਦੇ ਲੋਕਾਂ ਨੂੰ ਹੀ ਮਿਲ ਰਿਹਾ ਹੈ।

ਜਲ ਮਾਰਗ ਦੀ ਸ਼ੁਰੂਆਤ

ਗੰਗਾ ਨਦੀ 'ਚ ਜਲ ਮਾਰਗ ਦੀ ਸ਼ੁਰੂਆਤ ਨਾਲ ਰੋਜ਼ੀ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਬਨਾਰਸ ਤੋਂ ਬਲੀਆ ਵਿਚਕਾਰ ਨਿਰਮਾਣ ਅਧੀਨ ਛੋਟੀਆਂ ਬੰਦਰਗਾਹਾਂ 'ਤੇ ਲੋਕਾਂ ਨੂੰ ਜਿੱਥੈ ਕੰਮ ਮਿਲਿਆ ਹੈ, ਉੱਥੇ ਸੜਕਾਂ ਦਾ ਜਾਲ ਬਣਿਆ ਹੈ। ਗੰਗਾ 'ਤੇ ਅੱਗੇ ਪਿੱਛੇ ਤਿੰਨ ਨਵੇਂ ਰਾਮਨਗਰ, ਬਲੁਆਘਾਟ ਤੇ ਜਮਾਨੀਆ ਦੇ ਪੁਲ਼ਾਂ ਦੇ ਨਿਰਮਾਣ ਨਾਲ ਲੋਕਾਂ ਦਾ ਜੀਵਨ ਆਸਾਨ ਹੋਇਆ ਹੈ।

ਬਣ ਰਹੀਆਂ ਸੜਕਾਂ

ਬਨਾਰਸ ਤੋਂ ਗੋਰਖਪੁਰ ਜਾਣ ਵਾਲੇ ਦੋਵੇਂ ਸਮਾਨਾਂਤਰ ਰਾਸ਼ਟਰੀ ਰਾਜਮਾਰਗ ਲਗਪਗ ਬਣ ਕੇ ਤਿਆਰ ਹੋ ਚੁੱਕੇ ਹਨ। ਇਨ੍ਹਾਂ 'ਚੋਂ ਇਕ ਗਾਜ਼ੀਪੁਰ, ਮਊ, ਦੋਹਰੀਘਾਟ ਹੁੰਦੇ ਹੋਏ ਗੋਰਖਪੁਰ ਪਹੁੰਚਦਾ ਹੈ, ਜਦਕਿ ਦੂਜਾ ਚੰਦਵਕ, ਲਾਲਗੰਜ ਤੇ ਆਜ਼ਮਗੜ੍ਹ ਹੁੰਦੇ ਹੋਏ ਨੇਪਾਲ ਤਕ ਜਾਂਦਾ ਹੈ। ਇਸ ਨਾਲ ਪੂਰਵਾਂਚਲ 'ਚ ਵਿੱਤੀ ਸਰਗਰਮੀਆਂ ਤੇਜ਼ ਹੋਈਆਂ ਹਨ, ਉੱਥੇ ਲੋਕਾਂ ਨੂੰ ਭਾਰੀ ਜਾਮ ਤੇ ਮੁਸ਼ਕਿਲਾਂ ਤੋਂ ਛੁਟਕਾਰਾ ਮਿਲਿਆ ਹੈ।

ਵਿਦੇਸ਼ ਜਾ ਰਹੇ ਖੇਤੀਬਾੜੀ ਉਤਪਾਦ

ਖੇਤੀਬਾੜੀ ਪ੫ਧਾਨ ਪੂਰਵਾਂਚਲ 'ਚ ਉੱਗੀਆਂ ਸਬਜ਼ੀਆਂ ਦੀ ਸਪਲਾਈ ਛੇਤੀ ਹੀ ਦੇਸ਼ ਦੇ ਵੱਖ-ਵੱਖ ਮਹਾਨਗਰਾਂ 'ਚ ਹੋਣ ਲੱਗੇਗੀ। ਇਸ ਦੇ ਲਈ ਬਨਾਰਸ ਹਵਾਈ ਅੱਡੇ 'ਤੇ ਵੱਖਰਾ ਟਰਮੀਨਲ ਸਥਾਪਤ ਕੀਤਾ ਜਾ ਰਿਹਾ ਹੈ, ਜਿੱਥੋਂ ਖੇਤੀਬਾੜੀ ਉਤਪਾਦਾਂ ਦੀ ਸਪਲਾਈ ਵਿਦੇਸ਼ੀ ਬਾਜ਼ਾਰਾਂ ਨੂੰ ਸ਼ੁਰੂ ਹੋ ਚੁੱਕੀ ਹੈ। ਇਸ ਦੀ ਸ਼ੁਰੂਆਤ ਗਾਜ਼ੀਪੁਰ 'ਚ ਸਥਾਪਤ ਪੈਰੀਸ਼ੇਬਲ ਕਾਰਗੋ ਸੈਂਟਰ ਤੋਂ ਹੋ ਵੀ ਚੁੱਕੀ ਹੈ। ਪੂਰਵਾਂਚਲ ਦੇ ਕਿਸਾਨਾਂ ਲਈ ਇਹ ਵਰਦਾਨ ਸਾਬਿਤ ਹੋ ਸਕਦਾ ਹੈ।

ਚਾਵਲ ਰਿਸਰਚ ਕੇਂਦਰ ਖੁੱਲਿ੍ਹਆ

ਵਾਰਾਣਸੀ ਪਹਿਲਾ ਸਥਾਨ ਹੈ ਜਿੱਥੇ ਕੌਮਾਂਤਰੀ ਚਾਵਲ ਰਿਸਰਚ ਕੇਂਦਰ ਖੁੱਲਿ੍ਹਆ ਹੈ। ਵਿਗਿਆਨੀਆਂ ਨਾਲ ਗੱਲਬਾਤ 'ਚ ਪਤਾ ਲੱਗਾ ਕਿ ਖੇਤਰ 'ਚ ਫਿਲਪੀਨ ਤੋਂ ਬਾਅਦ ਇਹ ਦੂਜਾ ਕੇਂਦਰ ਹੋਵੇਗਾ। ਇੱਥੋਂ ਬੰਗਲਾਦੇਸ਼ ਸਮੇਤ ਸਮੁੱਚੇ ਦੱਖਣੀ ਏਸ਼ੀਆ ਨੂੰ ਚਾਵਲ ਦੀ ਅਜਿਹੀ ਪ੫ਜਾਤੀ ਮੁਹੱਈਆ ਹੋਵੇਗੀ ਜਿਸ 'ਚ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਹੋਵੇਗੀ। ਨਾਲ ਹੀ ਝੋਨੇ ਦੀ ਅਜਿਹੀ ਪ੫ਜਾਤੀ ਵਿਕਸਿਤ ਹੋਵੇਗੀ ਜੋ ਘੱਟ ਪਾਣੀ 'ਚ ਵੀ ਪੈਦਾਵਾਰ ਦੇਵੇਗੀ। ਸ਼ੂਗਰ ਤੇ ਦਿਲ ਦੇ ਰੋਗ ਦੇ ਮਰੀਜ਼ਾਂ ਨੂੰ ਵੀ ਧਿਆਨ 'ਚ ਰੱਖ ਕੇ ਚਾਵਲ ਦੀ ਕਿਸਮ ਤਿਆਰ ਹੋਵੇਗੀ। ਇਹ ਯਕੀਨੀ ਤੌਰ 'ਤੇ ਕਿਸਾਨਾਂ ਦਾ ਆਮਦਨ ਸਮਰੱਥਾ ਵਧਾਉਣ ਵਾਲਾ ਯਤਨ ਸਾਬਿਤ ਹੋਵੇਗਾ।

ਆਧੁਨਿਕ ਟ੫ੇਡ ਸੈਂਟਰ ਦੀ ਸਥਾਪਨਾ

ਰਵਾਇਤੀ ਉਦਯੋਗਾਂ ਦੀ ਖ਼ੁਸ਼ਹਾਲੀ 'ਤੇ ਕਾਫ਼ੀ ਧਿਆਨ ਗਿਆ ਹੈ। ਵਾਰਾਣਸੀ 'ਚ ਬਹੁਤ ਜ਼ਿਆਦਾ ਆਧੁਨਿਕ ਟੇ੫ਡ ਸੈਂਟਰ ਖੁੱਲ੍ਹ ਗਿਆ ਹੈ। ਇੱਥੇ ਉਦਯੋਗਾਂ ਦੇ ਵਾਧੇ ਦਾ ਕੰਮ ਹੋਵੇਗਾ। ਵਾਰਾਣਸੀ ਤੋਂ ਮਿਰਜ਼ਾਪੁਰ, ਭਦੋਹੀ, ਚੰਦੋਲੀ, ਆਜ਼ਮਗੜ੍ਹ ਤੇ ਮਊ ਤਕ ਬੁਨਕਰਾਂ ਦੀ ਵੱਡੀ ਗਿਣਤੀ ਹੈ। ਮੁਸਲਿਮ ਤੇ ਹਿੰਦੂ ਦੋਵਾਂ ਹੀ ਵਰਗਾਂ 'ਚ ਬੁਨਕਰ ਹਨ। ਹੁਣ ਉਨ੍ਹਾਂ ਲਈ ਰੁਜ਼ਗਾਰ ਦੇ ਸਾਧਨ ਵਧ ਰਹੇ ਹਨ।

ਕੋਟ

ਮੈਂ ਮੋਦੀ ਜੀ ਨੂੰ ਅਜਿਹੇ ਜਨ ਪ੫ਤੀਨਿਧ ਦੇ ਰੂਪ 'ਚ ਪਾਇਆ ਜਿਨ੍ਹਾਂ ਨੇ ਨੀਂਹ ਪੱਥਰ ਵੀ ਰੱਖੇ ਤੇ ਉਦਘਾਟਨ ਵੀ ਕੀਤੇ। ਇਹ ਚਾਰ ਸਾਲਾਂ 'ਚ ਸੰਭਵ ਹੋਇਆ ਜੋ ਮਿਸਾਲ ਹੈ। ਸਾਰੇ ਖੇਤਰਾਂ 'ਚ ਵਿਕਾਸ ਦੇ ਕਾਰਜ ਹੋਏ ਹਨ। ਜੇਕਰ ਕੋਈ ਵੀ ਨਿਰਪੱਖ ਭਾਵ ਨਾਲ ਵੇਖੇਗਾ ਤਾਂ ਕਾਸ਼ੀ ਹੀ ਨਹੀਂ ਪੂਰੇ ਪੂਰਵਾਂਚਲ ਦੀ ਕਾਇਆਕਲਪ ਸਾਫ਼ ਨਜ਼ਰ ਆਵੇਗੀ।

- ਧਰਮਿੰਦਰ ਸਿੰਘ, ਸੰਪਾਦਕੀ ਮੈਂਬਰ 'ਮੇਰੀ ਕਾਸ਼ੀ'