ਨਵੀਂ ਦਿੱਲੀ, ਜੇਐੱਨਐੱਨ। ਭਾਜਪਾ ਦੇ ਕੌਮੀ ਸਕੱਤਰ ਆਰਪੀ ਸਿੰਘ ਨੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਕਿਹਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾਣ ਵਾਲਿਆਂ ਸ਼ਰਧਾਲੂਆਂ ਤੋਂ 20 ਡਾਲਰ (ਲਗਪਗ 1400 ਰੁਪਏ) ਫੀਸ ਲੈਣ ਦਾ ਫ਼ੈਸਲਾ ਵਾਪਸ ਲੈ ਲੈਣ। ਉਨ੍ਹਾਂ ਕਿਹਾ ਕਿ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਜੇਕਰ ਗੁਰਦੁਆਰੇ ਦੇ ਵਿਕਾਸ ਲਈ ਖ਼ਰਚ ਕੀਤੇ ਪੈਸੇ ਵਾਪਸ ਚਾਹੀਦੇ ਹਨ ਤਾਂ ਸਿੱਖ ਉਸ ਨੂੰ ਭੇਜ ਦੇਣਗੇ।

ਭਾਜਪਾ ਆਗੂ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਤੀਰਥ ਯਾਤਰਾ ਸੇਵਾ ਦੇ ਨਾਂ 'ਤੇ ਜਜ਼ੀਆ (ਗੈਰ ਮੁਸਲਿਮ 'ਤੇ ਟੈਕਸ) ਵਸੂਲਣ ਦੀ ਤਿਆਰੀ 'ਚ ਹੈ। ਹਰੇਕ ਸ਼ਰਧਾਲੂ 'ਤੇ 20 ਡਾਲਰ ਦੇ ਹਿਸਾਬ ਨਾਲ ਪਾਕਿਸਤਾਨ ਸਾਲ 'ਚ 225 ਕਰੋੜ ਰੁਪਏ ਕਮਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਹ ਦੱਸੇ ਕਿ ਉਸ ਨੇ ਕਰਤਾਰਪੁਰ ਗੁਰਦੁਆਰੇ ਦੇ ਵਿਕਾਸ 'ਤੇ ਕਿੰਨਾ ਪੈਸਾ ਖ਼ਰਚ ਕੀਤਾ ਹੈ। ਸਿੱਖ ਉਹ ਪੈਸਾ ਮੋੜ ਦੇਣਗੇ।

Posted By: Akash Deep