ਬੈਂਗਲੁਰੂ : Karnataka Political crisis : ਕਰਨਾਟਕ 'ਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਨਾਟਕ ਆਖਰ ਖ਼ਤਮ ਹੋ ਗਿਆ ਅਤੇ ਬਹੁਮਤ ਪ੍ਰੀਖਣ 'ਚ 14 ਮਹੀਨੇ ਪੁਰਾਣੀ ਕੁਮਾਰ ਸਵਾਮੀ ਸਰਕਾਰ ਡਿੱਗ ਗਈ। ਗਠਜੋੜ ਸਰਕਾਰ ਦੇ ਪੱਖ 'ਚ ਜਿੱਥੇ 99 ਵੋਟਾਂ ਪਈਆਂ ਅਤੇ ਸਰਕਾਰ ਦੇ ਵਿਰੋਧ 'ਚ 105 ਵੋਟਾਂ ਪਈਆਂ। ਬਸਪਾ ਦੇ ਵਿਧਾਇਕ ਨੇ ਵਿਸ਼ਵਾਸ ਮਤ ਪ੍ਰਸਤਾਵ 'ਚ ਹਿੱਸਾ ਨਹੀਂ ਲਿਆ। ਉੱਥੇ ਭਾਜਪਾ ਦੇ ਇਕ ਵਿਧਾਇਕ ਵੀ ਇਸ ਮੌਕੇ ਗ਼ੈਰ ਹਾਜ਼ਰ ਸਨ। ਵਿਧਾਇਕਾਂ ਦੇ ਅਸਤੀਫ਼ੇ ਤੋਂ ਸ਼ੁਰੂ ਹੋਇਆ ਰਾਜਨੀਤਕ ਨਾਟਕ ਆਖਰ ਸਰਕਾਰ ਦੇ ਡਿੱਗਣ ਤੱਕ ਪਹੁੰਚ ਗਿਆ। ਬਹੁਮਤ ਗਵਾਉਣ ਤੋਂ ਬਾਅਦ ਕੁਮਾਰਸਵਾਮੀ ਨੇ ਆਪਣਾ ਅਸਤੀਫਾ ਰਾਜਪਾਲ ਵਜੂਭਾਈ ਵਾਲਾ ਨੂੰ ਸੌਂਪ ਦਿੱਤਾ ਹੈ।

ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕੀਤੀ ਕੇਂਦਰੀ ਮੰਤਰੀ ਪੋਖਰਿਆਲ ਨਾਲ ਮੁਲਾਕਾਤ

ਭਰੋਸਾ ਵੋਟ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕਿਹਾ ਕਿ ਇਹ ਲੋਕਤੰਤਰ ਦੀ ਜਿੱਤ ਹੈ। ਕੁਮਾਰ ਸਵਾਮੀ ਸਰਕਾਰ ਤੋਂ ਲੋਕ ਪਰੇਸ਼ਾਨ ਹੋ ਗਏ ਸਨ। ਮੈਂ ਕਰਨਾਟਕ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਵਿਕਾਸ ਦਾ ਇਕ ਨਵਾਂ ਯੁੱਗ ਹੁਣ ਸ਼ੁਰੂ ਹੋਵੇਗਾ। ਅਸੀਂ ਕਿਸਾਨਾਂ ਨੂੰ ਭਰੋਸਾ ਦਿੰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਉਨ੍ਹਾਂ ਨੂੰ ਹੋਰ ਜ਼ਿਆਦਾ ਮਹੱਤਵ ਦਿਆਂਗੇ। ਅਸੀਂ ਜਲਦ ਤੋਂ ਜਲਦ ਉਚਿੱਤ ਫ਼ੈਸਲਾ ਲਵਾਂਗੇ।

ਭਾਜਪਾ ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ

ਸਰਕਾਰ ਦੇ ਬਹੁਮਤ ਹਾਸਿਲ ਨਾ ਕਰਨ ਦੀ ਖ਼ੁਸ਼ੀ 'ਚ ਭਾਜਪਾ ਸਮਰਥਕਾਂ ਵੱਲੋਂ ਜਿੱਤ ਦਾ ਨਿਸ਼ਾਨ ਬਣਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।


ਬਹੁਮਤ ਪ੍ਰੀਖਣ ਤੋਂ ਬਾਅਦ ਤੁਰੰਤ ਬਾਅਦ ਕਾਂਗਰਸਨੇਤਾ ਐੱਚਕੇ ਪਾਟਿਲ ਨੇ ਕਿਹਾ ਕਿ ਕਾਂਗਰਸ-ਜੇਡੀ(ਐੱਸ) ਵਿਸ਼ਵਾਸ ਮੱਤ ਪ੍ਰਾਪਤ ਕਰਨ 'ਚ ਅਸਫਲ ਰਹੀ। ਇਹ ਹਾਰ ਸਾਡੀ ਪਾਰਟੀ ਦੇ ਵਿਧਾਇਕਾਂ ਦੇ ਵਿਸ਼ਵਾਸਘਾਤ ਕਾਰਨ ਹੋਈ,ਅਸੀਂ ਕਈ ਚੀਜ਼ਾਂ ਦੇ ਪ੍ਰਭਾਵ 'ਚ ਆ ਗਏ। ਕਰਨਾਟਕ ਦੇ ਲੋਕ ਪਾਰਟੀ ਦੇ ਨਾਲ ਇਸ ਤਰ੍ਹਾਂ ਦੇ ਵਿਸ਼ਵਾਸਘਾਤ ਨੂੰ ਬਰਦਾਸ਼ਤ ਨਹੀਂ ਕਰਨਗੇ।


ਕਾਂਗਰਸ ਅਤੇ ਜੇਡੀਐੱਸ ਦੇ ਵਿਧਾਇਕਾਂ ਦੇ ਅਸਤੀਫਾ ਦੇਣ ਅਤੇ ਦੋ ਆਜ਼ਾਦ ਉਮੀਦਵਾਰਾਂ ਦੇ ਸਮਰੱਥਨ ਵਾਪਸ ਲੈਣ ਤੋਂ ਬਾਅਦ ਸੰਕਟ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਪਿਛਲੇ ਵੀਰਵਾਰ ਨੂੰ ਵਿਧਾਨ ਸਭਾ 'ਚ ਵਿਸ਼ਵਾਸ ਮੱਤ ਪੇਸ਼ ਕੀਤਾ ਸੀ।


ਸੱਤਾਧਾਰੀ ਗਠਜੋੜ ਨੇ ਰਾਜਪਾਲ ਵਜੂਭਾਈ ਵਾਲਾ ਵੱਲੋਂ ਤੈਅ ਕੀਤੀ ਗਈ ਦੋ ਸਮਾਂ ਹੱਦਾਂ ਨੂੰ ਨਜ਼ਰਅੰਦਾਜ਼ ਕੀਤਾ। ਵਿਧਾਨ ਸਭਾ ਸਪੀਕਰ ਨੇ ਸਰਕਾਰ ਤੋਂ ਸੋਮਵਾਰ ਨੂੰ ਪ੍ਰਕਿਰਿਆ ਪੂਰੀ ਕਰਨ ਦੀ ਵਚਨਬੱਧਤਾ ਲੈਣ ਤੋਂ ਬਾਅਦ ਕਾਰਵਾਈ ਮੁਲਤਵੀ ਕੀਤੀ ਸੀ। ਇੱਥੋਂ ਤੱਕ ਕਿ ਵਿਹਪ ਨੂੰ ਲੈ ਕੇ ਕਰਨਾਟਕ ਦੇ ਸੀਐੱਮ ਕੁਮਾਰ ਸਵਾਮੀ ਸੁਪਰੀਮ ਕੋਰਟ ਵੀ ਗਏ, ਪਰ ਇਹ ਦਾਅ ਵੀ ਬੇਕਾਰ ਗਿਆ।

ਸੱਤਾ ਧਿਰ ਵੱਲੋਂ ਮੱਤਦਾਨ 'ਤੇ ਹੋਰ ਸਮਾਂ ਲੈਣ ਦੇ ਸਤਨ 'ਚ ਜੁਟੇ ਹੋਣ ਦੀ ਰਿਪੋਰਟ ਦਰਮਿਆਨ ਸਪੀਕਰ ਕੇਆਰ ਰਮੇਸ਼ ਨੇ ਸਾਫ ਕੀਤਾ ਕਿ ਭਰੋਸਾ ਵੋਟ 'ਤੇ ਹੋਰ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ, ਅਸੀਂ ਜਨਤਕ ਜੀਵਨ 'ਚ ਹਾਂ। ਲੋਕ ਸਾਨੂੰ ਦੇਖ ਰਹੇ ਹਨ। ਚਰਚਾ ਦੇ ਨਾਂ 'ਤੇ ਜਕੇਰ ਇਹ ਰਾਇ ਬਣਦੀ ਹੈ ਕਿ ਅਸੀਂ ਸਮਾਂ ਬਰਬਾਦ ਕਰ ਰਹੇ ਹਾਂ ਤਾਂ ਉਹ ਮੇਰੇ ਹਾਂ ਕਿਸੇ ਹੋਰ ਲਈ ਚੰਗਾ ਨਹੀਂ ਹੋਵੇਗਾ।

ਕਾਂਗਰਸ ਨੇਤਾ ਅਤੇ ਸੀਨੀਅਰ ਮੰਤਰੀ ਕ੍ਰਿਸ਼ਨ ਬਿਆਰੇ ਗੌੜਾ ਨੇ ਕਿਹਾ ਕਿ ਅਸਤੀਫ਼ੇ 'ਤੇ ਵਿਧਾਨ ਸਭਾ ਸਪੀਕਰ ਦਾ ਫ਼ੈਸਲਾ ਹੋਣ ਤਕ ਮਤਦਾਨ ਕਰਨਾ ਵਿਸ਼ਵਾਸ ਮੱਤ ਪ੍ਰਕਿਰਿਆ ਦੀ ਸੁੱਚਮ ਖਤਮ ਕਰ ਦੇਵੇਗਾ। ਉਨ੍ਹਾਂ ਕਿਹਾ, ਅਸੀਂ ਇਕ ਅਸਾਧਾਰਨ ਸਥਿਤੀ 'ਚ ਹਾਂ। ਮੈਂ ਆਸਨ ਤੋਂ ਪਹਿਲਾਂ ਅਸਤੀਫ਼ੇ 'ਤੇ ਫ਼ੈਸਲਾ ਲੈਣ ਦੀ ਅਪੀਲ ਕਰਦਾ ਹਾਂ। ਇਸ ਤੋਂ ਬਿਨਾਂ ਭਰੋਸਾ ਵੋਟ ਦਾ ਉੱਚਿਤ ਨਹੀਂ ਰਹਿ ਜਾਵੇਗਾ। ਕੀ ਅਸਤੀਫ਼ਾ ਸਵੈਇੱਛਕ ਅਤੇ ਜਾਇਜ਼ ਹੈ? ਕੀ ਉਹ ਲੋਕੰਤਤਰ ਦੇ ਖ਼ਿਲਾਫ਼ ਨਹੀਂ ਹੈ?

ਭਾਜਪਾ ਨੂੰ ਸ਼ੱਕ ਸੀ ਕਿ ਕਾਂਗਰਸ-ਜੇਡੀਐੱਸ ਸਰਕਾਰ ਬਾਗੀ ਵਿਧਾਇਕਾਂ ਨੂੰ ਵਾਪਸ ਬੁਲਾਉਣ ਦਾ ਸਮਾਂ ਲੈਣ ਲਈ ਦੇਰੀ ਕਰ ਰਹੀ ਹੈ। ਭਾਜਪਾ ਦੇ ਸੀਨੀਅਰ ਨੇਤਾ ਜਗਦੀਸ਼ ਸ਼ੇਟਾਰ ਅਤੇ ਮਧੁਸਵਾਮੀ ਨੇ ਵਿਧਾਨ ਸਭਾ ਸਪੀਕਰ ਨੂੰ ਕਿਹਾ ਕਿ ਸੋਮਵਾਰ ਨੂੰ ਹੀ ਭਰੋਸਾ ਵੋਟ ਪ੍ਰਕਿਰਿਆ ਪੂਰੀ ਹੋ ਚਾਹੀਦੀ ਹੈ ਅਤੇ ਬਹਿਸ ਨੂੰ ਅੰਤਹੀਣ ਨਾ ਬਣਾਇਆ ਜਾਵੇ।

Posted By: Jagjit Singh