ਜੇਐੱਨਐੱਨ, ਏਐੱਨਆਈ : ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ ਦੇ ਆਗੂ ਵਾਰਿਸ ਪਠਾਨ ਖ਼ਿਲਾਫ਼ ਕਰਨਾਟਕ ਪੁਲਿਸ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਕਰਨਾਟਕ ਦੇ ਕਾਲਾਬੁਰਾਗੀ ਦੇ ਪੁਲਿਸ ਕਮਿਸ਼ਨਰ ਐੱਮਐੱਨ ਨਾਗਰਾਜ ਨੇ ਕਿਹਾ ਕਿ ਅਸੀਂ AIMIM ਆਗੂ ਵਾਰਿਸ ਪਠਾਨ ਦੇ ਬਿਆਨ ਨੂੰ ਲੈ ਕੇ ਨੋਟਿਸ ਜਾਰੀ ਕਰ ਦਿੱਤਾ ਹੈ। ਇਸ 'ਚ ਉਨ੍ਹਾਂ ਨੇ 29 ਫਰਵਰੀ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਤੇ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ ਹੈ।

Posted By: Amita Verma