ਏਐਨਆਈ, ਬੈਂਗਲੁਰੂ : ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਵਿਚ ਹੋਈ ਦਰਦਨਾਕ ਘਟਨਾ ’ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੁੱਖ ਪ੍ਰਗਟ ਕੀਤਾ ਹੈ। ਸ਼ਿਵਮੋਗਾ ਵਿਚ ਵੀਰਵਾਰ ਰਾਤ ਨੂੰ ਟਰੱਕ ਵਿਚ ਭਰ ਕੇ ਲਿਜਾ ਰਹੇ ਵਿਸਫੋਟਕ ਸਮੱਗਰੀ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਅਧਿਕਾਰਿਤ ਪੁਸ਼ਟੀ ਅਜੇ ਤਕ ਸਿਰਫ਼ 3 ਮਜ਼ਦੂਰਾਂ ਦੇ ਮਰਨ ਦੀ ਹੋਈ ਹੈ। ਇਹ ਧਮਾਕਾ ਏਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਖੇਤਰਾਂ ਵਿਚ ਝਟਕੇ ਮਹਿਸੂਸ ਕੀਤੇ ਗਏ। ਅਜਿਹੇ ਵਿਚ ਲੋਕਾਂ ਨੂੰ ਲੱਗਾ ਕਿ ਭੁਚਾਲ ਕਾਰਨ ਝਟਕੇ ਲੱਗ ਰਹੇ ਹਨ।

ਅੱਜ ਸਵੇਰੇ ਪੁਲਿਸ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਵਮੋਗਾ ਜ਼ਿਲ੍ਹੇ ਦੇ ਹੁਨਾਸੌਂਡੀ ਪਿੰਡ ਵਿਚ ਵਿਸਫੋਟ ਵਾਲੀ ਥਾਂ ਦਾ ਨਿਰੀਖਣ ਕੀਤਾ। ਇਹ ਜਾਨਣ ਦੀ ਕੋਸ਼ਿਸ਼ ਕੀਤਾ ਕਿ ਆਖਰ ਦੁਰਘਟਨਾ ਦੀ ਵਜ੍ਹਾ ਕੀ ਰਹੀ। ਇਸ ਦੌਰਾਨ ਸ਼ਿਵਮੋਗਾ ਦਾ ਸੰਸਦ ਮੈਂਬਰ ਬੀ.ਵਾਈ.ਰਾਘਵੇਂਦਰ ਵੀ ਮੌਕੇ ’ਤੇ ਮੌਜੂਦ ਰਹੇ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਘਟਨਾ ਦੀ ਉਚਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਸ਼ਿਵਮੋਗਾ ਦੇ ਜ਼ਿਲ੍ਹੇ ਕਲੈਕਟਰ ਕੇਬੀ ਸ਼ਿਵਕੁਮਾਰ ਨੇ ਦੱਸਿਆ, ਸ਼ੁਰੂਆਤੀ ਜਾਂਚ ਵਿਚ ਹੁਣ ਤਕ ਇਹ ਪਤਾ ਚੱਲਿਆ ਹੈ ਕਿ ਇਥੇ ਖਡ਼ੀ ਗੱਡੀ ਵਿਚ ਵਿਸਫੋਟਕ ਸਨ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਥੇ ਕਿਉਂ ਲਿਆਂਦਾ ਗਿਆ ਸੀ। ਹੁਣ ਤਕ ਅਸੀਂ 2 ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਜਨਤਕ ਰੂਪ ਵਿਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਕਿ 10 ਤੋਂ 15 ਲੋਕਾਂ ਦੀ ਮੌਤ ਇਸ ਧਮਾਕੇ ਵਿਚ ਹੋਈ ਹੈ ਪਰ ਅਜੇ ਕੋਈ ਵੀ ਤੱਥ ਪ੍ਰ੍ਰਮਾਣਿਤ ਨਹੀਂ ਹੈ। ਪੁਲਿਸ ਜਾਂਚ ਕਰ ਰਹੀ ਹੈ।

Posted By: Tejinder Thind