ਨਵੀਂ ਦਿੱਲੀ (ਏਜੰਸੀ) : ਪਾਰਟੀ ਦੇ ਅੰਦਰ ਵਧ ਰਹੇ ਤਣਾਅ ਨੂੰ ਦੇਖਦਿਆਂ ਕਾਂਗਰਸ ਨੇ ਬੁੱਧਵਾਰ ਨੂੰ ਆਪਣੀ ਕਰਨਾਟਕ ਇਕਾਈ ਭੰਗ ਕਰ ਦਿੱਤੀ। ਹਾਲਾਂਕਿ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਆਪਣੇ-ਆਪਣੇ ਅਹੁਦਿਆਂ 'ਤੇ ਕਾਇਮ ਰਹਿਣਗੇ।

ਅਖਿਲ ਭਾਰਤੀ ਕਾਂਗਰਸ ਕਮੇਟੀ (ਏਆਈਸੀਸੀ) ਜਨਰਲ ਸਕੱਤਰ (ਸੰਗਠਨ) ਕੇਸੀ ਵੇਣੁਗੋਪਾਲ ਨੇ ਕਿਹਾ ਕਿ ਏਆਈਸੀਸੀ ਨੇ ਕਰਨਾਟਕ ਪ੍ਰਦੇਸ਼ ਕਾਂਗਰਸ ਦੀ ਮੌਜੂਦਾ ਕਮੇਟੀ ਨੂੰ ਭੰਗ ਕਰਨ ਦਾ ਫ਼ੈਸਲਾ ਲਿਆ ਹੈ। ਸੂਬਾ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ 'ਤੇ ਕੋਈ ਬਦਲਾਅ ਨਹੀਂ ਕੀਤਾ ਗਿਆ।

ਹੁਣੇ ਹੋਈਆਂ ਲੋਕ ਸਭਾ ਚੋਣਾਂ 'ਚ ਸੂਬੇ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਅੰਦਰ ਤਣਾਅ ਵਧ ਗਿਆ ਸੀ। ਇੱਥੋਂ ਤਕ ਕਿ ਸੂਬੇ ਦੀ ਕਾਂਗਰਸ-ਜੇਡੀਐੱਸ ਸਰਕਾਰ ਨਾਲ ਤਾਲਮੇਲ 'ਚ ਵੀ ਪਰੇਸ਼ਾਨੀ ਆ ਰਹੀ ਸੀ। ਸੂਬਾ ਸਰਕਾਰ ਦੇ ਅਹੁਦੇਦਾਰਾਂ ਬਾਰੇ ਮਤਭੇਦਾਂ ਦਰਮਿਆਨ ਕਾਂਗਰਸ 'ਚ ਵਿਰੋਧ ਦੇ ਸੁਰ ਤੇਜ਼ ਹੋਣ ਲੱਗੇ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਦੋ ਮੈਂਬਰਾਂ ਨੂੰ ਹੁਣੇ ਜਿਹੇ ਕਰਨਾਟਕ ਸਰਕਾਰ ਦੇ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਗਿਆ ਹੈ।