ਜੇਐੱਨਐੱਨ, ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਵੀਰਵਾਰ ਨੂੰ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਉਣ ਲਈ ਕੇਂਦਰ ਦੀ ਅਲੋਚਨਾ ਕੀਤੀ। ਸਿੱਬਲ ਨੇ ਏਐੱਨਆਈ ਨੂੰ ਮਹਾਰਾਸ਼ਟਰ 'ਚ Horse-Trading ਨੂੰ ਸਪਸ਼ਟ ਕਰਦਿਆਂ ਕਿਹਾ, 'ਮੇਰੇ ਕੋਲ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗਾ ਅਨੁਭਵ ਨਹੀਂ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਤੋੜਨ ਦਾ ਭਾਰੀ ਅਨੁਭਵ ਹੈ। ਅਸੀਂ ਗੋਆ ਤੇ ਕਰਨਾਟਕ 'ਚ ਦੇਖਿਆ ਹੈ ਕਿ ਉਨ੍ਹਾਂ ਨੇ ਕਿਵੇਂ ਸਰਕਾਰਾਂ ਬਣਾਈਆਂ ਹਨ।'

ਇੰਨਾ ਹੀ ਨਹੀਂ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਸ 'ਚ ਮਾਹਿਰ ਨਹੀਂ ਹਾਂ। ਇਹ ਅਮਿਤ ਸ਼ਾਹ ਨੂੰ ਪਤਾ ਹੈ ਕਿ ਵਿਧਾਇਕਾਂ ਨੂੰ ਕਿਵੇਂ ਤੇ ਕਿੱਥੇ ਰੱਖਣਾ ਹੈ, ਕਿਹੜਾ ਹੋਟਲ ਬੁਕ ਕਰਨਾ ਹੈ। ਅਸੀਂ ਆਪਣੀ ਚਿੰਤਾਵਾਂ ਵਿਅਕਤ ਕਰਦੇ ਹਾਂ ਕਿਉਂਕਿ ਅਸੀਂ ਅਤੀਤ 'ਚ ਉਨ੍ਹਾਂ ਦੇ ਆਚਰਣ ਨੂੰ ਦੇਖਿਆ ਹੈ। ਸਿਬੱਲ ਨੇ ਅੱਗੇ ਭਾਜਪਾ ਤੇ ਸ਼ਿਵਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਦਿੱਤੀ ਗਈ ਸਮੇਂ ਸੀਮਾ ਦੇ ਅੰਤਰ ਨੂੰ ਨਿਸ਼ਾਨੇ 'ਤੇ ਲਿਆ।

ਕਾਂਗਰਸੀ ਆਗੂ ਨੇ ਕਿਹਾ, 'ਮਹਾਰਾਸ਼ਟਰ ਦੇ ਰਾਜਪਾਲ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਦੋ ਹਫ਼ਤੇ ਦਾ ਸਮਾਂ ਦਿੱਤਾ। ਉਨ੍ਹਾਂ ਨੇ ਚਾਰ ਦਿਨਾਂ 'ਚ ਭਾਜਪਾ ਨੂੰ ਬਹੁਮਤ ਸਾਬਿਤ ਤਕਨ ਲਈ ਕਿਹਾ ਜਾਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਸਾਨੂੰ ਇੰਨੇ ਲੰਬੇ ਸਮੇਂ ਦਾ ਇੰਤਜ਼ਾਰ ਕਰਵਾਇਆ ਫਿਰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਸਿਰਫ 14-18 ਘੰਟਿਆਂ ਦਾ ਸਮਾਂ ਦਿੱਤਾ ਗਿਆ, ਜੋ ਕਿ ਗਲਤ ਸੀ।'

Posted By: Amita Verma