ਧਰਮਸ਼ਾਲਾ, ਜੇਐੱਨਐੱਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਮਸ਼ਾਲਾ 'ਚ Global Investors ਮੀਟ ਦੇ ਆਗਾਜ਼ ਦੌਰਾਨ ਕਿਹਾ ਹਿਮਾਚਲ ਵੀ ਕਮਰ ਕੱਸ ਚੁੱਕਾ ਹੈ। ਮਾਂ ਜਵਾਲਾ ਜੀ ਦੇ ਨਿਰੰਤਰ 'ਚ ਆਯੋਜਨ ਦੇ ਲਈ ਵਧਾਈ। ਇੱਥੇ ਕਣ-ਕਣ 'ਚ ਸ਼ਕਤੀ ਤੇ ਊਰਜਾ ਦਾ ਵਾਸ ਹੈ। ਕੁਦਰਤ ਨੇ ਭਰਪੂਰ ਸਹਿਯੋਗ ਦਿੱਤਾ ਹੈ। ਇਸ ਤਰ੍ਹਾਂ ਦੇ ਆਯੋਜਨ ਕੁਝ ਸੂਬਿਆਂ ਤਕ ਸੀਮਿਤ ਸਨ। ਹੁਣ ਸੂਬਿਆਂ 'ਚ ਅੱਗੇ ਵਧਣ ਦੀ ਹੋੜ ਹੈ। ਮੋਦੀ ਨੇ ਕਿਹਾ ਅਰਥਵਿਵਸਥਾ ਦੇ ਸਿਧਾਂਤ ਕਮਜ਼ੋਰ ਨਹੀਂ ਪੈਣ ਦਿੱਤੇ। ਦੁਨੀਆ 'ਚ ਮੰਦੀ ਪਰ ਭਾਰਤ ਤੇਜੀ ਨਾਲ ਅੱਗੇ ਵਧ ਰਿਹਾ ਹੈ। ਸਾਡੀ ਨੀਤ ਨੇਕ ਤੇ ਇਰਾਦੇ ਮਜ਼ਬੂਤ ਹਨ। ਮੈਂ ਮਹਿਮਾਨ ਨਹੀਂ ਹਿਮਾਚਲੀ ਹੀ ਹਾਂ, ਤੁਸੀਂ ਆਪਣਾ ਸੂਬਾ ਸਮਝ ਕੇ ਨਿਵੇਸ਼ ਕਰੋ। ਹਿਮਾਚਲ ਸਰਕਾਰ ਤੁਹਾਡੇ ਹਰ ਸੰਭਵ ਸਹਿਯੋਗ ਕਰਦੀ ਰਹੇਗੀ। ਨਰਿੰਦਰ ਮੋਦੀ ਕਈ ਸਾਲ ਤਕ ਹਿਮਾਚਲ ਪ੍ਰਦੇਸ਼ ਭਾਜਪਾ ਦੇ ਇੰਚਾਰਜ ਰਹੇ ਹਨ ਤੇ ਉਨ੍ਹਾਂ ਦਾ ਇਸ ਪ੍ਰਦੇਸ਼ ਨਾਲ ਵਧੀਆ ਨਾਤਾ ਰਿਹਾ ਹੈ।

ਮੋਦੀ ਨੇ ਕਿਹਾ ਜੀਐੱਸਟੀ ਲਾਗੂ ਕਰਨ ਬਾਰੇ ਕੋਈ ਸੋਚ ਨਹੀਂ ਸਕਦਾ ਸੀ ਪਰ ਅਸੀਂ ਕਰਕੇ ਦਿਖਾਇਆ। ਕਾਰਪੋਰੇਟ ਟੈਕਸ ਘੱਟ ਕੀਤਾ ਗਿਆ ਹੈ। ਸੈਰ ਸਪਾਟਾ ਨੀਤੀ 'ਚ ਬਦਲਾਅ ਜਾ ਲਾਭ ਹਿਮਾਚਲ ਨੂੰ ਮਿਲੇਗਾ। 2013 'ਚ ਭਾਰਤ 65ਵੇਂ ਸਥਾਨ 'ਤੇ ਸੀ ਅੱਜ 24ਵੇਂ ਸਥਾਨ 'ਤੇ ਹੈ। ਇਕ ਕਰੋੜ ਵਿਦੇਸ਼ੀ ਸੈਲਾਨੀ ਆਏ। ਈ-ਵੀਜ਼ਾ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਹਿਮਾਚਲ ਸੈਲਾਨੀਆਂ ਦੀਆਂ ਸੰਭਾਵਨਾਵਾਂ ਨਾਲ ਭਰਿਆ ਪਇਆ ਹੈ। ਮੋਦੀ ਨੇ ਕਿਹਾ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਕਰੀਬ 4.50 ਲੱਖ ਮਾਧਿਅਮ ਵਰਗੀ ਪਰਿਵਾਰਾਂ ਦੇ ਘਰ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਵੱਡਾ ਫੈਸਲਾ ਲਿਆ ਹੈ। ਇਸ 'ਚ ਘਰ ਖ਼ਰੀਦਾਰਾਂ ਨੂੰ ਫਾਇਦਾ ਹੋਵੇਗਾ।

Posted By: Sukhdev Singh