ਜੇਐੱਨਐੱਨ, ਲਖਨਊ : ਕਮਲੇਸ਼ ਤਿਵਾੜੀ ਦੇ ਹੱਤਿਆਰੇ ਲਖਨਊ ਦੇ ਲਾਲ ਕੂਆਂ ਦੇ ਗੁਰੂ ਗੋਬਿੰਦ ਸਿੰਘ ਮਾਰਗ ਸਥਿਤ ਹੋਟਲ ਖ਼ਾਲਸਾ ਇਨ ਵਿਚ ਠਹਿਰੇ ਸਨ। ਵੀਰਵਾਰ ਦੀ ਰਾਤ ਦੋਵੇਂ 11 ਵਜ ਕੇ ਅੱਠ ਮਿੰਟ 'ਤੇ ਹੋਟਲ ਪੁੱਜ ਸਨ। ਮੁਲਜ਼ਮਾਂ ਨੇ ਸੂਰਤ ਸਿਟੀ ਸਥਿਤ ਜਿਲਾਨੀ ਅਪਾਰਟਮੈਂਟ ਪਲਾਟ ਨੰਬਰ 15-16 ਪਦਮਾਵਤੀ ਸੁਸਾਇਟੀ ਲਿੰਬਾਵਤ ਨਿਵਾਸੀ ਪਠਾਨ ਮੁਈਨਉੱਦੀਨ ਅਹਿਮਦ ਤੇ ਸ਼ੇਖ ਅਸ਼ਫਾਕ ਹੁਸੈਨ ਦੀ ਆਈਡੀ 'ਤੇ ਕਮਰਾ ਬੁੱਕ ਕਰਵਾਇਆ ਸੀ। ਦੋਵਾਂ ਨੇ ਲਖਨਊ ਘੁੰਮਣ ਆਉਣ ਦੀ ਗੱਲ ਰਜਿਸਟਰ ਵਿਚ ਦਰਜ ਕਰਵਾਈ ਸੀ। ਹੋਟਲ ਮੈਨੇਜਮੈਂਟ ਨੇ ਦੋਵਾਂ ਨੂੰ ਬੇਸਮੈਂਟ ਸਥਿਤ ਕਮਰਾ ਨੰਬਰ ਜੀ-103 'ਚ ਠਹਿਰਾਇਆ ਸੀ। ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਤੋਂ ਸ਼ਨਿਚਰਵਾਰ ਸ਼ਾਮ ਤਕ ਜਦੋਂ ਉਸ ਕਮਰੇ ਵਿਚ ਠਹਿਰਣ ਵਾਲੇ ਸ਼ੇਖ਼ ਅਸ਼ਫਾਕ ਤੇ ਪਠਾਨ ਮੁਈਨਉੱਦੀਨ ਨਜ਼ਰ ਨਾ ਆਏ ਤਾਂ ਹੋਟਲ ਦੇ ਮੁਲਾਜ਼ਮਾਂ ਨੂੰ ਸ਼ੱਕ ਹੋਇਆ। ਇਸ ਦਰਮਿਆਨ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ 'ਤੇ ਸ਼ੱਕੀਆਂ ਦੀ ਫੁਟੇਜ ਦੇਖਣ ਤੋਂ ਬਾਅਦ ਸ਼ੱਕ ਦੇ ਆਧਾਰ 'ਤੇ ਮੁਲਾਜ਼ਮਾਂ ਨੇ ਕਮਰੇ ਦਾ ਦਰਵਾਜ਼ਾ ਖੋਲਿ੍ਹਆ। ਛਾਣਬੀਨ ਕੀਤੀ ਤਾਂ ਬੈੱਡ 'ਤੇ ਖ਼ੂਨ ਨਾਲ ਲਿਬੜਿਆ ਭਗਵੇਂ ਰੰਗ ਦੇ ਦੋ ਕੁੜਤੇ ਪਏ ਮਿਲੇ। ਤੌਲੀਆ ਵੀ ਖ਼ੂਨ ਨਾਲ ਲਿਬੜਿਆ ਹੋਇਆ ਸੀ। ਇਹ ਦੇਖ ਕੇ ਮੈਨੇਜਰ ਅਰਵਿੰਦ ਕੁਮਾਰ ਚੌਰਸੀਆ ਨੇ ਹੋਟਲ ਦੇ ਮਾਲਕ ਰਾਜਸਥਾਨ ਨਿਵਾਸੀ ਹੇਮਰਾਜ ਸਿੰਘ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ।

ਹੋਟਲ ਦੀ ਫੁਟੇਜ 'ਚ ਦਿਸੇ ਹੱਤਿਆਰੇ

ਐੱਸਆਈਟੀ ਇੰਚਾਰਜ ਆਈਜੀ ਰੇਂਜ ਐੱਸਕੇ ਭਗਤ ਤੇ ਐੱਸਐੱਸਪੀ ਕਲਾਨਿਧੀ ਨੈਥਾਨੀ ਨੇ ਫੋਰਾਂਸਿਕ ਟੀਮ ਨਾਲ ਸ਼ਨਿਚਰਵਾਰ ਦੇਰ ਰਾਤ ਤਕ ਛਾਣਬੀਨ ਕੀਤੀ। ਇਸ ਤੋਂ ਇਲਾਵਾ ਦੋ ਬੈਗ, ਕੱਪੜੇ, ਮੋਬਾਈਲ ਫੋਨ ਤੇ ਚਸ਼ਮੇ ਦਾ ਡੱਬਾ, ਸ਼ੇਵਿੰਗ ਕਿੱਟ ਤੇ ਚਾਰਜਰ ਸਮੇਤ ਹੋਰ ਸਾਮਾਨ ਮਿਲੇ ਹਨ। ਹੋਟਲ 'ਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਹੱਤਿਆਰਿਆਂ ਦੀ ਫੁਟੇਜ ਮਿਲੀ ਜਿਸ ਵਿਚ ਉਹ ਕਮਰਾ ਬੁੱਕ ਕਰਵਾਉਂਦੇ ਨਜ਼ਰ ਆ ਰਹੇ ਹਨ।

ਪੌਣੇ ਤਿੰਨ ਘੰਟਿਆਂ 'ਚ ਕੀਤੀ ਵਾਰਦਾਤ

ਹੱਤਿਆਰੇ ਸ਼ੁੱਕਰਵਾਰ ਸਵੇਰੇ 10 :38 ਵਜੇ ਭਗਵਾ ਕੁੜਤਾ ਪਹਿਨ ਕੇ ਨਿਕਲੇ ਸਨ। ਦੋਵਾਂ ਨੇ ਰਿਸੈਪਸ਼ਨ 'ਤੇ ਗੱਲ ਕੀਤੀ ਤੇ ਉਨ੍ਹਾਂ ਦੇ ਹੱਥ ਵਿਚ ਮਠਿਆਈ ਦਾ ਡੱਬਾ ਦੇਖਿਆ ਗਿਆ। ਦੁਪਹਿਰ 1:21 ਵਜੇ ਹਮਲਾਵਰ ਕਮਲੇਸ਼ ਦੀ ਹੱਤਿਆ ਕਰਨ ਪਿੱਛੋਂ ਹੋਟਲ ਪਰਤ ਆਏ ਸਨ ਜੋ ਹੋਟਲ ਦੇ ਕੈਮਰੇ ਵਿਚ ਕੈਦ ਹੋ ਗਏ। ਹੱਤਿਆਰਿਆਂ ਨੇ ਰਿਸੈਪਸ਼ਨ ਤੋਂ ਚਾਬੀ ਲਈ ਸੀ ਤੇ ਫਿਰ ਕਮਰੇ ਵਿਚ ਦਾਖ਼ਲ ਹੋ ਗਏ ਸਨ।

16 ਮਿੰਟ ਹੋਟਲ 'ਚ ਠਹਿਰੇ ਫਿਰ ਹੋ ਗਏ ਫ਼ਰਾਰ

ਹੱਤਿਆ ਕਰਨ ਤੋਂ ਬਾਅਦ ਦੋਵੇਂ ਮਹਿਜ਼ 16 ਮਿੰਟ ਤਕ ਹੋਟਲ ਦੇ ਕਮਰੇ ਵਿਚ ਠਹਿਰੇ ਸਨ। ਹੋਟਲ ਦੇ ਮੈਨੇਜਰ ਅਰਵਿੰਦ ਕੁਮਾਰ ਚੌਰਸੀਆ ਅਨੁਸਾਰ ਜਦੋਂ ਦੋਵੇਂ ਮੁਲਜ਼ਮ ਦੁਪਹਿਰੇ ਮੁੜੇ ਸਨ ਤਾਂ ਮੁਈਨਉੱਦੀਨ ਨੇ ਆਪਣਾ ਇਕ ਹੱਥ ਕੁੜਤੇ ਦੀ ਜੇਬ ਅੰਦਰ ਲੁਕਾਇਆ ਹੋਇਆ ਸੀ। ਹਾਲਾਂਕਿ ਉਦੋਂ ਮੁਲਾਜ਼ਮਾਂ ਨੂੰ ਉਨ੍ਹਾਂ 'ਤੇ ਸ਼ੱਕ ਨਹੀਂ ਹੋਇਆ। ਮੁਲਜ਼ਮਾਂ ਨੇ ਅੰਦਰ ਜਾਣ ਤੋਂ ਬਾਅਦ ਕੱਪੜੇ ਬਦਲੇ ਤੇ ਤੌਲੀਏ ਨਾਲ ਖ਼ੂਨ ਸਾਫ਼ ਕਰਨ ਤੋਂ ਬਾਅਦ ਸਾਰਾ ਸਾਮਾਨ ਕਮਰੇ ਵਿਚ ਛੱਡ ਕੇ ਤਾਲਾ ਲਾ ਦਿੱਤਾ। ਇਸ ਤੋਂ ਬਾਅਦ ਰਿਸੈਪਸ਼ਨ 'ਤੇ ਚਾਬੀ ਦੇ ਕੇ ਸ਼ਾਮ ਤਕ ਆਉਣ ਦੀ ਗੱਲ ਕਹਿ ਕੇ ਉੱਥੋਂ ਨਿਕਲ ਗਏ