ਨਵੀਂ ਦਿੱਲੀ, ਜੇਐੱਨਐੱਨ : ਉੱਤਰੀ ਭਾਰਤ ਦੇ ਪਹਾੜਾਂ ਵਿੱਚ ਬਰਫ਼ਬਾਰੀ ਅਤੇ ਦਿੱਲੀ ਐਨਸੀਆਰ ਵਿੱਚ ਮੀਂਹ ਸ਼ੁੱਕਰਵਾਰ ਅੱਧੀ ਰਾਤ ਤੋਂ ਸ਼ੁਰੂ ਹੋਇਆ ਅਤੇ ਸ਼ਨੀਵਾਰ ਨੂੰ ਪੂਰੀ ਰਾਤ ਜਾਰੀ ਰਿਹਾ। ਮੌਸਮ ਵਿਭਾਗ ਵੱਲੋਂਂਐਤਵਾਰ ਸਵੇਰੇ ਜਾਰੀ ਕੀਤੇ ਗਏ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਅੱਜ ਵੀ ਦਿੱਲੀ ਅਤੇ ਇਸਦੇ ਨੇੜ-ਤੇੜੇ ਦੇ ਇਲਾਕਿਆਂਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਮੌਸਮ ਨੇ ਇੱਕ ਵਾਰ ਫਿਰ ਲੋਕਾਂ ਨੂੰ ਠੰਢ ਨਾਲ ਕੰਬਣੀ ਛੇੜ ਦਿੱਤੀ ਹੈ। ਮੀਂਹ ਦੇ ਨਾਲ ਚੱਲੀ ਤੇਜ਼ ਹਵਾ ਕਾਰਨ ਵੱਧ ਤੋਂਂ ਵੱਧ ਤਾਪਮਾਨ ਸੱਤ ਡਿਗਰੀ ਤੱਕ ਡਿੱਗ ਗਿਆ। ਸ਼ੁੱਕਰਵਾਰ ਨੂੰ ਦਿਨ ਭਰ ਠੰਢ ਬਣੀ ਰਹੀ। ਇੰਨਾ ਹੀ ਨਹੀਂ 22 ਜਨਵਰੀ ਤੱਕ ਦਿੱਲੀ ਵਿੱਚ ਵੀ 68 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 1995 ਤੋਂ ਬਾਅਦ ਸਭ ਤੋਂ ਵੱਧ 69.8 ਮਿਲੀਮੀਟਰ ਮੀਂਹ ਹੈ।

ਸ਼ਨੀਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 14.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂਂ ਸੱਤ ਡਿਗਰੀ ਘੱਟ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂਂ ਚਾਰ ਡਿਗਰੀ ਵੱਧ ਹੈ। ਸਵੇਰੇ 8.30 ਵਜੇ ਤੱਕ 4.6 ਮਿਲੀਮੀਟਰ ਅਤੇ ਸ਼ਾਮ 8.30 ਤੋਂ 5.30 ਵਜੇ ਤੱਕ 0.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਐਤਵਾਰ ਨੂੰ ਵੀ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ। ਹਲਕੀ ਬਾਰਿਸ਼ ਵੀ ਹੋ ਸਕਦੀ ਹੈ।

ਮਾਤਾ ਵੈਸ਼ਨੋ ਦੇਵੀ ਭਵਨ ’ਤੇ ਫਿਰ ਵਿਛ ਗਈ ਬਰਫ਼ ਦੀ ਚਾਦਰ

ਜੰਮੂ-ਕਸ਼ਮੀਰ ’ਚ ਸਿਰਫ਼ ਇਕ ਦਿਨ ਲਈ ਮੌਸਮ ’ਚ ਹਲਕੇ ਸੁਧਾਰ ਤੋਂਂ ਬਾਅਦ ਸ਼ਨੀਵਾਰ ਨੂੰ ਸਾਰੇ ਉਪਰੀ ਇਲਾਕਿਆਂਂ ’ਚ ਫਿਰ ਤੋਂਂ ਬਰਫ਼ਬਾਰੀ ਸ਼ੁਰੂ ਹੋ ਗਈ ਅਤੇ ਹੇਠਲੇ ਇਲਾਕਿਆਂ’ਚ ਬਾਰਿਸ਼ ਹੋਈ। ਵੈਸ਼ਨੋ ਦੇਵੀ ਭਵਨ, ਅਦਕੁਨਵਾੜੀ, ਸਾਂਝੀ ਛੱਤ ਡੇਢ ਫੁੱਟ, ਭੈਰਵ ਘਾਟੀ ਡੇਢ ਫੁੱਟ ਅਤੇ ਮਾਤਾ ਤ੍ਰਿਕੁਟਾ ਪਹਾੜ ’ਚ ਦੋ ਤੋਂ ਢਾਈ ਫੁੱਟ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ। ਹੈਲੀਕਾਪਟਰ ਸੇਵਾ ਪ੍ਰਭਾਵਿਤ ਹੋਣ ਦੇ ਬਾਵਜੂਦ ਵੀ ਯਾਤਰਾ ਜਾਰੀ ਰਹੀ ਅਤੇ ਮਾਤਾ ਦੇ ਦਰਸ਼ਨਾਂ ਲਈ ਆਏ ਦੇਸ਼ ਭਰ ਤੋਂਂ ਸ਼ਰਧਾਲੂਆਂਂ ਨੇ ਬਰਫ਼ਬਾਰੀ ਦਾ ਆਨੰਦ ਮਾਣਿਆ। ਬਰਸਾਤ ਕਾਰਨ ਸ਼ਨੀਵਾਰ ਰਾਤ 9 ਵਜੇ ਯਾਤਰਾ ਰੋਕ ਦਿੱਤੀ ਗਈ। ਇਸ ਨੂੰ ਸਵੇਰੇ 6 ਵਜੇ ਮੁੜ ਬਹਾਲ ਕੀਤਾ ਜਾਵੇਗਾ। ਇਸ ਤੋਂਂ ਇਲਾਵਾ ਜੰਮੂ ਦੇ ਸੈਰ-ਸਪਾਟਾ ਸਥਾਨ ’ਚ ਬਰਫ਼ ਦੀ ਚਾਦਰ ਮੋਟੀ ਹੋ ਗਈ।

31 ਜਨਵਰੀ ਤੱਕ ਚੱਲੇਗਾ ਚਿੱਲੇਕਲਾਂ

ਕਸ਼ਮੀਰ ਦਾ ਸਭ ਤੋਂਂ ਠੰਡਾ ਪੜਾਅ ਕਹੇ ਜਾਣ ਵਾਲਾ 40 ਦਿਨ ਪੁਰਾਣਾ ਚਿਲਕਲਾਂ ਆਪਣੀ ਪਾਰੀ ਦੇ 30 ਦਿਨ ਪੂਰੇ ਕਰਨ ਤੋਂਂ ਬਾਅਦ ਅੰਤਿਮ ਪੜਾਅ ’ਚ ਦਾਖ਼ਲ ਹੋ ਗਿਆ ਹੈ। ਚਿਲੇਕਲਾਂ 31 ਜਨਵਰੀ ਨੂੰ ਆਪਣੀ ਪਾਰੀ ਦਾ ਅੰਤ ਕਰੇਗਾ। 1 ਫਰਵਰੀ ਤੋਂ ਘੱਟ ਤੀਬਰਤਾ ਵਾਲੀ ਠੰਢ ਦਾ ਦੌਰ, 20 ਦਿਨ ਚੱਲਣ ਵਾਲਾ ਚਿੱਲੇਖੁਰਦ ਸ਼ੁਰੂ ਹੋਵੇਗਾ।

ਮੈਦਾਨ ਤੋਂ ਪਹਾੜ ਤੱਕ ਠੱਢੇ ਦਿਨ ਦੀ ਸਥਿਤੀ

ਉੱਤਰਾਖੰਡ ਵਿੱਚ ਮੌਸਮ ਵਿੱਚ ਤਬਦੀਲੀ ਤੋਂਂਬਾਅਦ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਜਾਰੀ ਹੈ। ਸ਼ਨੀਵਾਰ ਨੂੰ ਪੂਰੇ ਸੂਬੇ ’ਚ ਦਿਨ ਭਰ ਬੱਦਲ ਛਾਏ ਰਹੇ। ਮਸੂਰੀ, ਨੈਨੀਤਾਲ ਅਤੇ ਚਾਰਧਾਮ ਸਮੇਤ ਨੇੜੇ-ਤੇੜੇ ਦੀਆਂਂ ਚੋਟੀਆਂ ’ਤੇ ਭਾਰੀ ਬਰਫ਼ਬਾਰੀ ਹੋਈ। ਨੀਵੇਂਂ ਇਲਾਕਿਆਂ ਵਿੱਚ ਦਿਨ ਭਰ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਿਹਾ। ਇਸ ਕਾਰਨ ਸੂਬੇ ਭਰ ਵਿੱਚ ਕੜਾਕੇ ਦੀ ਠੰਢ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਪਹਾੜੀ ਜ਼ਿਲ੍ਹਿਆਂਂ ’ਚ ਐਤਵਾਰ ਨੂੰ ਵੀ ਬਰਫ਼ਬਾਰੀ ਜਾਰੀ ਰਹਿ ਸਕਦੀ ਹੈ। ਜਦਕਿ ਮੈਦਾਨੀ ਇਲਾਕਿਆਂ ’ਚ ਕੁਝ ਥਾਵਾਂ ’ਤੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ।

Posted By: Tejinder Thind