ਨਵੀਂ ਦਿੱਲੀ, ਏਐਨਆਈ : ਜੋਤੀਰਾਦਿਤਿਆ ਸਿੰਧੀਆ ਜੇਕਰ ਕਾਂਗਰਸ 'ਚ ਰਹੇ ਹੁੰਦੇ ਮੁੱਖ ਮੰਤਰੀ ਬਣ ਸਕਦੇ ਸੀ ਪਰ ਭਾਜਪਾ 'ਚ ਉਹ ਬੈਕਬੇਂਚਰ ਬਣ ਕੇ ਰਹਿ ਗਏ ਹਨ। ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਹੁਣ ਖੁਦ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਨੇ ਜਵਾਬ ਦਿੱਤਾ ਹੈ। ਸਿੰਧੀਆ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਜਿਸ ਤਰ੍ਹਾਂ ਅੱਜ ਚਿੰਤਤ ਹਨ ਜੇਕਰ ਇਸੇ ਤਰ੍ਹਾਂ ਉਹ ਚਿੰਤਤ ਹੁੰਦੇ ਤਾਂ ਜਦੋਂ ਮੈਂ ਕਾਂਗਰਸ 'ਚ ਵੀ ਤਾਂ ਸਥਿਤੀ ਵੱਖ ਹੁੰਦੀ। ਸੂਤਰਾਂ ਮੁਤਾਬਕ ਕਾਂਗਰਸ ਸੰਗਠਨ ਦੇ ਮਹੱਤਵ ਬਾਰੇ ਪਾਰਟੀ ਦੇ ਯੂਥ ਵਿੰਗ ਨਾਲ ਕਰਦੇ ਹੋਏ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਕਿਹਾ ਕਿ ਜੋਤੀਰਾਦਿਤਿਆ ਸਿੰਧੀਆ ਜੇਕਰ ਕਾਂਗਰਸ 'ਚ ਹੁੰਦੇ ਤਾਂ ਉਹ ਮੁੱਖ ਮੰਤਰੀ ਬਣ ਗਏ ਹੁੰਦੇ ਪਰ ਭਾਜਪਾ 'ਚ ਬੈਕਬੇਂਚਰ ਬਣ ਗਏ ਹਨ। ਉਨ੍ਹਾਂ ਕੋਲ ਕਾਂਗਰਸ ਵਰਕਰਾਂ ਨਾਲ ਕੰਮ ਕਰ ਕੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਬਦਲ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਇਕ ਦਿਨ ਤੁਸੀਂ ਮੁੱਖ ਮੰਤਰੀ ਬਣੋਗੇ ਪਰ ਉਨ੍ਹਾਂ ਨੇ ਦੂਜਾ ਰਸਤਾ ਚੁਣਿਆ।

Posted By: Ravneet Kaur