v> ਜੇਐੱਨਐੱਨ, ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਨੂੰ ਇਕੱਠੇ ਫਾਂਸੀ ਦੇਣ ਦੀ ਇਜਾਜ਼ਤ ਮੰਗਣ ਵਾਲੀ ਦਿੱਲੀ ਤੇ ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਜਸਟਿਸ ਆਰ. ਭਾਨੂਮਤੀ ਬੇਹੋਸ਼ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ 'ਚ ਨਿਰਭਿਆ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਭਾਨੂਮਤੀ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਤੇ ਬਾਅਦ 'ਚ ਆਡਿਟ ਲਿਖਦੇ ਸਮੇਂ ਬੇਹੋਸ਼ ਹੋ ਗਈ। ਫਿਰ ਕੁਝ ਮਿੰਟ ਬਾਅਦ ਹੋਸ਼ ਆਉਣ 'ਤੇ ਸਹਾਰਾ ਦੇ ਕੇ ਅੰਦਰ ਚੈਂਬਰ 'ਚ ਲਿਜਾਇਆ ਗਿਆ। ਇਲਾਜ ਲਈ ਤੁਰੰਤ ਡਾਕਟਰਾਂ ਨੂੰ ਬੁਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਸਟਿਸ ਭਾਨੂਮਤੀ ਨੂੰ ਪਹਿਲਾਂ ਹੀ ਤੇਜ਼ ਬੁਖ਼ਾਰ ਸੀ ਤੇ ਦਵਾਈ ਲੈ ਕੇ ਉਹ ਕੋਰਟ 'ਚ ਬੈਠੀ ਸੀ।

Posted By: Seema Anand