ਨਵੀਂ ਦਿੱਲੀ, ਏਐੱਨਆਈ : ਦਿੱਲੀ ਸਥਿਤ ਦੇਸ਼ ਦੇ ਨਾਮੀ ਸੰਸਥਾਵਾਂ 'ਚ ਸ਼ੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸੋਮਵਾਰ ਨੂੰ ਜਿੱਥੇ ਆਡੀਟੋਰੀਅਮ ਅੰਦਰ ਚੱਲ ਰਹੇ ਡਿਗਰੀ ਵੰਡ ਸਮਾਗਮ 'ਚ ਉਪਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਸੰਬੋਧਨ ਚੱਲ ਰਿਹਾ ਹੈ, ਉੱਥੇ ਬਾਹਰ ਵਿਦਿਆਰਥੀ-ਵਿਦਿਆਰਥਣਾਂ ਦਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨ ਜ਼ਬਰਦਸਤ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਵਾਰ ਵਿਦਿਆਰਥੀਆਂ ਤੇ ਪੁਲਿਸ ਵਿਚਕਾਰ ਖਿੱਚੋਤਾਨ ਵੀ ਹੋਈ ਹੈ। ਫਿਲਹਾਲ ਪ੍ਰਦਰਸ਼ਨ ਜਾਰੀ ਹੈ। ਵਿਦਿਆਰਥੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤਕ ਪ੍ਰਦਰਸ਼ਨ ਜਾਰੀ ਰਹੇਗਾ। ਦੁਪਹਿਰ ਇਕ ਵਜੇ ਤੋਂ ਬਾਅਦ ਵੀ ਹਾਲਾਤ ਕਾਬੂ 'ਚ ਨਹੀਂ ਆਏ ਹਨ। ਵਿਦਿਆਰਥੀ ਤੇ ਪੁਲਿਸ ਬਲ ਇਕ-ਦੂਜੇ ਦੇ ਸਾਹਮਣੇ ਹਨ। ਇਸ ਦੌਰਾਨ ਕਈ ਵਾਰ ਵਿਦਿਆਰਥੀਆਂ ਤੇ ਪੁਲਿਸ ਜਵਾਨਾਂ ਵਿਚਕਾਰ ਭਿੜਤ ਦੀ ਨੌਬਰ ਆਈ ਹੈ। ਬਵਾਲ ਅਜੇ ਵੀ ਜਾਰੀ ਹੈ।

ਸਥਾਨ ਦੇ ਮੁੱਖ ਗੇਟ 'ਤੇ ਜੁਟੇ ਵਿਦਿਆਰਥੀਆਂ ਨੂੰ ਪੁਲਿਸ ਨੇ ਥੋੜ੍ਹਾ ਜਿਹਾ ਪਿੱਛੇ ਕੀਤਾ ਹੈ ਤੇ ਪੁਲਿਸ ਜਵਾਨ ਵੀ ਇੱਥੇ ਪਹੁੰਚੇ ਹਨ, ਦੋਵਾਂ ਵਿਚਕਾਰ ਜਾਰੀ ਸੰਘਰਸ਼ ਨਾਲ ਦੋ ਬੈਰੀਕੇਡ ਟੁੱਟ ਗਏ ਹਨ। ਕੁਝ ਦੇਰ ਪਹਿਲਾਂ ਦੱਖਣੀ ਦਿੱਲੀ ਰੇਂਜ ਦੇ ਜੁਆਇੰਟ ਸੀਪੀ ਆਨੰਦ ਮੋਹਨ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਜੇਐੱਨਯੂ ਵਿਦਿਆਰਥੀ ਸੰਘ ਦੇ ਚਾਰੋਂ ਨੁਮਾਇੰਦੇ ਨੇ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨਾਲ ਮੁਲਾਕਾਤ ਕੀਤੀ।

JNU Convocation Students Protest


-ਮਿਲੀ ਜਾਣਕਾਰੀ ਅਨੁਸਾਰ, ਜੇਐੱਨਯੂ ' ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਤਕਰੀਬਨ 6 ਘੰਟੇ ਤਕ ਕੇਂਦਰੀ ਮਨੁੱਖੀ ਵਿਕਾਸ ਵਸੀਲੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਆਡੀਟੋਰੀਅਮ 'ਚ ਫਸੇ ਰਹੇ।

-ਪ੍ਰਦਰਸ਼ਨ ਦੌਰਾਨ ਭੜਕੇ ਵਿਦਿਆਰਥੀਆਂ 'ਤੇ ਪੁਲਿਸ ਨੇ ਬਲ ਪ੍ਰਯੋਗ ਕੀਤਾ ਹੈ, ਇਸ ਦੌਰਾਨ ਕਈ ਵਿਦਿਆਰਥੀਆਂ ਨੂੰ ਸੱਟਾਂ ਵੀ ਲੱਗੀਆਂ ਹਨ।

-ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਦਿੱਲੀ ਪੁਲਿਸ ਦੇ ਨਾਲ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਵੀ ਮੋਰਚਾ ਸੰਭਾਲ ਲਿਆ ਹੈ।

- ਪ੍ਰਦਰਸ਼ਨ ਜ਼ਬਰਦਸਤ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਈ ਵਾਰ ਵਿਦਿਆਰਥੀਆਂ ਤੇ ਪੁਲਿਸ ਵਿਚਕਾਰ ਖਿੱਚੋਤਾਨ ਵੀ ਹੋਈ ਹੈ। ਫਿਲਹਾਲ ਪ੍ਰਦਰਸ਼ਨ ਜਾਰੀ ਹੈ। ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ।

- ਜੇਐੱਨਯੂ ਕੈਂਪਸ 'ਚ ਪਿਛਲੇ 15 ਦਿਨਾਂ ਤੋਂ ਫੀਸ 'ਚ ਵਾਧੇ ਨਾਲ ਹੋਰ ਮੰਗਾਂ ਨੂੰ ਲੈ ਕੇ ਵਿਦਿਆਰਥੀ-ਵਿਦਿਆਰਥਣਾਂ ਪ੍ਰਦਰਸ਼ਨ ਕਰ ਰਹੇ ਹਨ। ਫੀਸ 'ਚ ਇਜ਼ਾਫੇ ਤੋਂ ਬਾਅਦ ਵਿਦਿਆਰਥੀਆਂ ਦਾ ਕਹਿਣਾ ਹੈ ਕਿ 40 ਫੀਸਦ ਗਰੀਬ ਵਿਦਿਆਰਥੀ ਪੜ੍ਹਾਈ ਕਿਵੇਂ ਕਰਨਗੇ।

ਦੱਸ ਦੇਈਏ ਕਿ ਸੋਮਵਾਰ ਨੂੰ ਹੋ ਰਹੇ ਡਿਗਰੀ ਵੰਡ ਸਮਾਗਮ 'ਚ ਕੇਂਦਰੀ ਮਨੁੱਖੀ ਸਰੋਤ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨਾਲ ਉਪਰਾਸ਼ਟਰਪਤੀ ਵੈਂਕਈਆ ਨਾਇਡੂ ਵੀ ਸ਼ਾਮਲ ਹੋਏ ਹਨ।

ਜਾਣਕਾਰੀ ਮੁਤਾਬਿਕ ਇਸ ਵਾਰ ਜੇਐੱਨਯੂ ਪ੍ਰਸ਼ਾਸਨ ਨੇ ਡਿਗਰੀ ਵੰਡ ਸਮਾਗਮ ਵਸੰਤ ਕੁੰਜ ਸਥਿਤ ਆਲ ਇੰਡੀਆ ਕਾਂਊਸਿੰਲ ਆਫ ਟੈਕਨੀਕਲ ਏਜੂਕੇਸ਼ਨ ਆਡੀਟੋਰੀਅਮ 'ਚ ਰੱਖਿਆ ਗਿਆ ਹੈ।

Posted By: Amita Verma