ਸਟੇਟ ਬਿਊਰੋ, ਕੋਲਕਾਤਾ : ਕੋਲਕਾਤਾ ਪੁਲਿਸ ਦੇ ਖ਼ੁਫੀਆ ਵਿਭਾਗ ਦਾ ਮੰਨਣਾ ਹੈ ਕਿ ਜਮਾਤ-ਉਲ-ਮੁਜਾਹਦੀਨ ਬੰਗਲਾਦੇਸ਼ (ਜੇਐੱਮਬੀ) ਤੇ ਹੂਜੀ ਅੱਤਵਾਦੀ ਰਾਜ ਵਿਚ ਬੰਬ ਫੈਕਟਰੀ ਬਣਾਉਣ ਲਈ ਸਰਗਰਮ ਸਨ। ਬੀਤੇ ਦਿਨੀਂ ਕੋਲਕਾਤਾ ਤੋਂ ਗਿ੍ਫ਼ਤਾਰ ਜੇਐੱਮਬੀ ਅੱਤਵਾਦੀਆਂ ਕੋਲੋਂ ਮਿਲੇ ਕਾਗ਼ਜ਼ਾਤ ਤੇ ਸਮੱਗਰੀ ਤੋਂ ਇਸ ਦਾ ਪਤਾ ਲੱਗਾ ਹੈ। ਗ੍ਰਿਫ਼ਤਾਰ ਅੱਤਵਾਦੀਆਂ ਦੇ ਅਲਕਾਇਦਾ ਅਤੇ ਹੂਜੀ ਅੱਤਵਾਦੀਆਂ ਸਮੂਹਾਂ ਨਾਲ ਸਬੰਧ ਪਾਏ ਗਏ ਹਨ। ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਵੀ ਸ਼ੁਰੂੁ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੋਲਕਾਤਾ ਦੇ ਹਰੀਦੇਵਪੁਰ ਤੋਂ ਤਿੰਨ ਜੇਐੱਮਬੀ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲਗਪਗ ਸੱਤ ਸਾਲ ਪਹਿਲਾਂ ਬੰਗਾਲ ਦੇ ਬਰਧਮਾਨ ਦੇ ਖਗਰਾਗੜ੍ਹ 'ਚ ਹੋਏ ਧਮਾਕੇ ਤੋਂ ਬਾਅਦ ਜੇਐੱਮਬੀ ਅੱਤਵਾਦੀ ਸ਼ਿਮੂਲੀਆ ਮਦਰੱਸੇ ਦੇ ਨਾਲ ਲੱਗਦੇ ਇਕ ਘਰ ਵਿਚ ਬੰਬ ਫੈਕਟਰੀ ਲਗਾਉਣ ਦੀ ਫ਼ਿਰਾਕ ਵਿਚ ਸਨ। ਇਹ ਧਮਾਕਾ ਖਗਰਾਗੜ੍ਹ 'ਚ ਕਿਰਾਏ ਦੇ ਇਕ ਮਕਾਨ ਵਿਚ ਬੰਬ ਤੇ ਵਿਸਫੋਟਕ ਯੰਤਰ ਬਣਾਉਣ ਦੌਰਾਨ ਹੋਇਆ ਸੀ। ਇਨ੍ਹਾਂ ਵਿਚੋਂ ਦੋ ਸ਼ੱਕੀ ਜੇਐੱਮਬੀ ਅੱਤਵਾਦੀਆਂ ਦੀ ਮੌਤ ਹੋ ਗਈ ਸੀ ਅਤੇ ਤੀਸਰਾ ਜ਼ਖਮੀ ਹੋ ਗਿਆ ਸੀ। ਦੋ ਅਕਤੂਬਰ 2014 ਨੂੰ ਹੋਏ ਇਸ ਧਮਾਕੇ ਦਾ ਸਬੰਧ ਜੇਐੱਮਬੀ ਨਾਲ ਜੁੜਿਆ ਸੀ।