ਜੇਐੱਨਐੱਨ, ਨਵੀਂ ਦਿੱਲੀ : ਸੰਯੁਕਤ ਪ੍ਰਵੇਸ਼ ਪ੍ਰੀਖਿਆ ਤੇ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ 2020 ਦੀ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਮਹਤੱਵਪੂਰਨ ਖ਼ਬਰ ਹੈ। ਕੇਂਦਰੀ ਮਾਨਵ ਸੰਸਥਾਨ ਵਿਕਾਸ ਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਜਾਣਕਾਰੀ ਸਾਂਝਾ ਕੀਤੀ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਜੇਈਈ ਤੇ ਨੀਟ ਪ੍ਰੀਖਿਆ ਨੂੰ ਮੁਲੱਤਵੀ ਕਰਨ ਤੋਂ ਪਹਿਲਾਂ ਹੀ ਵਿਦਿਆਰਥੀਆਂ ਤੇ ਪਰਿਵਾਰਕ ਮੈਂਬਰਾਂ ਦੀਆਂ ਅਪੀਲ ਆ ਰਹੀਆਂ ਸਨ। ਵਰਤਮਾਨ ਸਥਿਤੀ ਨੂੰ ਦੇਖਦਿਆਂ ਪ੍ਰੀਖਿਆਵਾਂ ਦੀ ਤਾਰੀਕ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਅਸੀਂ ਪਹਿਲਾਂ ਹੀ ਐੱਨਟੀਏ ਦੇ ਮਹਾਨਿਦੇਸ਼ਕ ਤੋਂ ਅਪੀਲ ਕੀਤੀ ਹੈ ਕਿ ਉਹ ਟੀਮ ਗਠਿਤ ਕਰ ਪ੍ਰੀਖਿਆ ਦੇ ਆਯੋਜਨ ਦੇ ਸਬੰਧ 'ਚ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦਿਆਂ ਮੁਲਾਂਕਣ ਕਰਨ। ਇਸ ਸਬੰਧ 'ਚ ਕੱਲ੍ਹ, ਯਾਨੀ 3 ਜੁਲਾਈ 2020 ਤਕ ਆਪਣੀ ਸਿਫਾਰਸ਼ ਪੇਸ਼ ਕਰਨ। ਤਾਂ ਜੋ ਇਸ 'ਤੇ ਕੋਈ ਸਖ਼ਤ ਫ਼ੈਸਲਾ ਲਿਆ ਜਾ ਸਕੇ।

ਦੱਸ ਦੇਈਏ ਕਿ ਜੇਈਈ ਮੇਨ ਪ੍ਰੀਖਿਆ 18 ਤੋਂ 23 ਜੁਲਾਈ 2020 ਤਕ ਨਿਰਧਾਰਿਤ ਹੈ। ਜਦਕਿ ਨੀਟ ਪ੍ਰੀਖਿਆ 26 ਜੁਲਾਈ 2020 ਨੂੰ ਆਯੋਜਿਤ ਕੀਤੀ ਜਾਣੀ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਨੈਸ਼ਨਲ ਟੈਸਟਿੰਗ ਏਜੰਸੀ ਪ੍ਰੀਖਿਆ ਆਯੋਜਨ ਦੀ ਤਿਆਰੀ 'ਚ ਜੁਟਿਆ ਹੋਇਆ ਹੈ। ਹਾਲਾਂਕਿ, ਅੰਤਿਮ ਫ਼ੈਸਲਾ ਮਾਨਵ ਸੰਸਥਾਨ ਮੰਤਰਾਲਾ ਵੱਲੋਂ ਲਿਆ ਜਾਣਾ ਹੈ।

ਦੱਸ ਦੇਈਏ ਕਿ ਨੀਟ 2020 ਲਈ 15 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਜਦਕਿ ਲਗਪਗ 9 ਲੱਖ ਉਮੀਦਵਾਰ ਜੇਈਈ ਮੇਨ ਪ੍ਰੀਖਿਆ 'ਚ ਸ਼ਾਮਲ ਹੋਣਗੇ। ਐੱਮਐੱਚਆਰਡੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਈਈ ਮੇਨ ਤੇ ਨੀਟ ਦੇ ਆਧਾਰ 'ਤੇ ਹੀ ਇੰਜੀਨੀਅਰਿੰਗ ਤੇ ਮੈਡੀਕਲ ਕਾਲਜਾਂ 'ਚ ਦਾਖਲਾ ਹੋਵੇਗਾ। ਇਸ ਕਾਰਨ ਪ੍ਰੀਖਿਆ ਮੁਲਤਵੀ ਕਰਨਾ ਸੰਭਵ ਨਹੀਂ ਹੈ।

Posted By: Amita Verma