ਨਵੀਂ ਦਿੱਲੀ, ਜੇਐੱਨਐੱਨ : ਸਾਬਰਾ ਰੱਖਿਆ ਮੰਤਰੀ ਤੇ ਭਾਜਪਾ ਆਗੂ ਜਸਵੰਤ ਸਿੰਘ ਦਾ ਅੱਜ ਸਵੇਰੇ 6:55 ਵਜੇ Cardiac arrest ਦੀ ਵਜ੍ਹਾ ਨਾਲ ਦੇਹਾਂਤ ਹੋ ਗਿਆ ਹੈ। 82 ਸਾਲ ਦੇ ਜਸਵੰਤ ਸਿੰਘ ਪਿਛਲੇ ਛੇ ਸਾਲ ਤੋਂ ਕੋਮਾ 'ਚ ਸਨ। ਉਨ੍ਹਾਂ ਨੂੰ 25 ਜੂਨ ਨੂੰ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

ਪੀਐੱਮ ਮੋਦੀ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਿਹਾ, 'ਜਸਵੰਤ ਸਿੰਘ ਜੀ ਨੇ ਪਹਿਲਾ ਇਕ ਫ਼ੌਜੀ ਦੇ ਰੂਪ 'ਚ ਦੇਸ਼ ਦੀ ਸੇਵਾ ਕੀਤੀ ਫਿਰ ਰਾਜਨੀਤੀ ਨਾਲ ਲੰਬੇ ਸਮੇਂ ਤਕ ਜੁੜੇ ਰਹਿ ਕੇ। ਅਟਲ ਜੀ ਦੀ ਸਰਕਾਰ 'ਚ ਉਨ੍ਹਾਂ ਨੇ ਮਹੱਤਵਪੂਰਨ ਵਿਭਾਗ ਸੰਭਾਲਿਆ ਤੇ ਵਿੱਤ, ਰੱਖਿਆ ਤੇ ਵਿਦੇਸ਼ੀ ਮਾਮਲਿਆਂ ਦੇ ਖੇਤਰ 'ਚ ਆਪਣੀ ਛਾਪ ਛੱਡੀ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਨੇ ਰਾਜਨੀਤੀ ਤੇ ਸਮਾਜ 'ਚ ਵਿਸ਼ਿਆਂ 'ਤੇ ਅਨੋਖੇ ਨਜ਼ਰੀਏ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਬੀਜੇਪੀ ਨੂੰ ਮਜਬੂਤ ਕਰਨ 'ਚ ਵੀ ਯੋਗਦਾਨ ਦਿੱਤੀ। ਮੈਂ ਹਮੇਸ਼ਾ ਸਾਡੇ ਦੋਵਾਂ 'ਚ ਹੋਈ ਗੱਲਬਾਤ ਨੂੰ ਯਾਦ ਰੱਖਾਂਗਾ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦੇ ਦੇਹਾਂਤ 'ਤੇ ਲਿਖਿਆ, 'ਭਾਜਪਾ ਆਗੂ ਤੇ ਸਾਬਕਾ ਮੰਤਰੀ ਜਸਵੰਤ ਸਿੰਘ ਜੀ ਦੇ ਦੇਹਾਂਤ ਨਾਲ ਕਾਫੀ ਡੂੰਘਾ ਦੁੱਖ ਹੋਇਆ ਹੈ। ਉਨ੍ਹਾਂ ਨੇ ਰੱਖਿਆ ਮੰਤਰਾਲੇ ਦੇ ਪ੍ਰਭਾਰੀ ਸਹਿਤ 'ਚ ਦੇਸ਼ ਦੀ ਸੇਵਾ ਕੀਤੀ। ਜਸਵੰਤ ਸਿੰਘ ਜੀ ਨੂੰ ਉਨ੍ਹਾਂ ਦੀਆਂ ਦੇਸ਼ ਸੇਵਾਵਾਂ 'ਚ ਯੋਗਦਾਨ ਲਈ ਯਾਦ ਕੀਤੀ ਜਾਵੇਗਾ। ਉਨ੍ਹਾਂ ਨੇ ਰਾਜਸਥਾਨ 'ਚ ਭਾਜਪਾ ਨੂੰ ਮਜਬੂਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਦੇ ਪ੍ਰਤੀ ਸੰਵੇਦਨਾ।

Posted By: Rajnish Kaur