ਨਈ ਦੁਨੀਆ, ਨਵੀੰ ਦਿੱਲੀ : ਅੱਜ ਵੀ ਪਿੰਡ, ਕਸਬਿਆਂ 'ਚ ਰਹਿਣ ਵਾਲੀਆਂ ਕਈ ਔਰਤਾਂ ਨੂੰ ਕਈ ਹੋਰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਸਿੱਧਾ ਫਾਇਦਾ ਹੁੰਦਾ ਹੈ। ਦੇਸ਼ 'ਚ ਲਾਕਡਾਊਨ ਲੱਗਣ ਦੇ ਬਾਅਦ ਕੇਂਦਰ ਸਰਕਾਰ ਨੇ ਜਨਤਾ ਨੂੰ ਰਾਹਤ ਦਿੰਦੇ ਹੋਏ ਸਿੱਧੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕਰਨੇ ਸ਼ੁਰੂ ਕੀਤੇ। ਇਨ੍ਹਾਂ 'ਚ ਜਨ ਧਨ ਯੋਜਨਾ ਤਹਿਤ ਜਨ ਧਨ ਖਾਤਿਆਂ 'ਚ 500 ਰੁਪਏ ਹਰ ਮਹੀਨੇ ਜਮ੍ਹਾ ਕੀਤਾ ਜਾ ਰਹੇ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵੀ ਖਾਤਿਆਂ 'ਚ ਪੈਸਾ ਭੇਜਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜਨ ਧਨ ਖਾਤਿਆਂ ਦੀ ਰਾਸ਼ੀ ਔਰਤਾਂ ਦੇ ਖਾਤਿਆਂ 'ਚ ਦਿੱਤੀ ਗਈ। ਉੱਜਵਲਾ ਯੋਜਨਾ ਤਹਿਤ ਫਰੀ ਐੱਲਪੀਜੀ ਕੁਨੈਕਸ਼ਨ ਵੀ ਵੰਡੇ ਜਾ ਰਹੇ ਹਨ। ਇਥੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਜਿਹੀਆਂ ਹੀ ਬੈਕਿੰਗ ਯੋਜਨਾਵਾਂ, ਹੋਮ ਲੋਨ ਸਕੀਮ, ਸਰਕਾਰੀ ਯੋਜਨਾਵਾਂ, ਨਿਯਮ ਤੇ ਹੱਲ, ਜਿਨ੍ਹਾਂ 'ਚ ਔਰਤਾਂ ਦਾ ਵੱਡਾ ਫਾਇਦਾ ਤੇ ਛੋਟ ਦਿੱਤੀ ਗਈ ਹੈ।


ਬੈਕਿੰਗ ਸੈਕਟਰ: ਘੱਟ ਵਿਆਜ ਦੇ ਆਫਰ, ਇਹ ਹਨ ਲਾਭ

ਬੈਕਿੰਗ ਸੈਕਟਰ ਨੇ ਔਰਤਾਂ ਨੂੰ ਵਧੀਆ ਛੋਟ ਦਿੱਤੀ ਹੈ। ਅਧਿਕਾਂਸ਼ ਬੈਂਕਿੰਗ, ਗ਼ੈਰ ਬੈਂਕਿੰਗ ਸੰਸਥਾਨਾਂ ਦੇ ਕੋਲ ਮਰਦਾਂ ਦੀ ਤੁਲਨਾ 'ਚ ਔਰਤਾਂ ਲਈ ਘੱਟ ਵਿਆਜ ਦਰਾਂ 'ਤੇ ਹੋਮ ਲੋਨ ਦੇ ਆਫਰਜ਼ ਹਨ। ਮਰਦਾਂ ਦੀ ਬਿਜਾਏ ਔਰਤਾਂ ਨੂੰ 0.05 ਘੱਟ ਵਿਆਜ ਦਰ 'ਤੇ ਹੋਮ ਲੋਨ ਮਿਲਦਾ ਹੈ। ਇਸ ਦੇ ਪਿੱਛੇ ਇਹ ਕਾਰਨ ਹੈ ਕਿ ਲੋਨ ਦੇਣ ਵਾਲੀ ਕੰਪਨੀਆਂ ਨੂੰ ਲੋਨ ਦੇਣਾ ਸੁਰੱਖਿਤ ਮੰਨਦੀ ਹੈ।


ਇਨ੍ਹਾਂ ਯੋਜਨਾਵਾਂ 'ਚ ਮਿਲਦਾ ਹੈ ਘੱਟ ਵਿਆਜ ਦਰ 'ਤੇ ਲੋਨ

ਮਹਾਨਗਰਾਂ 'ਚ ਰੀਅਲ ਅਸਟੇਟ 'ਚ ਔਰਤਾਂ ਦਾ ਚੰਗਾ ਦਖਲ ਹੈ। ਇਥੇ 30 ਫੀਸਦੀ ਜਾਇਦਾਦ ਖਰੀਦਣ ਵਾਲੀਆਂ ਔਰਤਾਂ ਗਾਹਕ ਹਨ। ਕੰਮਕਾਜੀ ਔਰਤਾਂ ਲਈ ਕਈ ਹੋਮ ਲੋਨ ਯੋਜਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਯੋਜਨਾਵਾਂ 'ਚ ਰਿਵਾਇਤੀ ਵਿਆਜ ਦਰਾਂ 'ਤੇ ਹੋਮ ਲੋਨ ਦੇ ਆਪਸ਼ਨ ਮੌਜੂਦ ਹੁੰਦੇ ਹਨ। ਲੋਨ ਦੇਣ ਵਾਲੀਆਂ ਕਈ ਕੰਪਨੀਆਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਐੱਚਡੀਐੱਫਸੀ ਵੋਮੈਨ ਪਾਵਰ ਜਿਹੀਆਂ ਯੋਜਵਨਾਵਾਂ ਤਹਿਤ ਔਰਤਾਂ ਨੂੰ ਘੱਟ ਵਿਆਜ ਦਰਾਂ 'ਤੇ ਹੋਮ ਲੋਨ ਦੀ ਪੇਸ਼ਕਸ਼ ਕੀਤੀ ਹੈ।


ਪ੍ਰਧਾਨ ਮੰਤਰੀ ਆਵਾਸ ਯੋਜਨਾ

ਇਹ ਯੋਜਨਾ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ 31 ਮਾਰਚ 2022 ਤਕ ਚੱਲੇਗੀ। ਔਰਤਾਂ ਲਈ ਇਸ ਯੋਜਨਾ 'ਚ ਬਹੁਤ ਲਾਭ ਸ਼ਾਮਲ ਹਨ। ਇਸ 'ਚ ਵਿਧਵਾ, ਇਕੱਲੀ ਮਹਿਲਾ, ਐੱਸਸੀ-ਐੱਸਟੀ ਵਰਗ ਦੀਆਂ ਔਰਤਾਂ, ਦਿਵਿਆਂਗ, ਨੌਕਰੀਪੇਸ਼ਾ ਔਰਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਔਰਤਾਂ ਦੇ ਨਾਂ 'ਤੇ ਘਰ ਦੀ ਰਜਿਟਸਰੀ ਕਰਵਾਏ ਜਾਣ 'ਤੇ ਸਰਕਾਰ ਵੱਲੋਂ ਕਰੀਬ ਢਾਈ ਲੱਖ ਰੁਪਏ ਦੀ ਸਬਸਿਡੀ ਮਿਲਦੀ ਹੈ ਪਰ ਸ਼ਰਤ ਇਹ ਹੈ ਕਿ ਘਰ ਪਹਿਲਾਂ ਹੀ ਹੋਣਾ ਚਾਹੀਦਾ ਹੈ।


ਜਾਣੋ ਕੀ ਹਨ ਇਸ ਯੋਜਨਾ ਦਾ ਲਾਭ ਲੈਣ ਦੀਆਂ ਸ਼ਰਤਾਂ

- ਔਰਤ ਲਾਭਪਾਤਰੀ ਦੀ ਜ਼ਿਆਦਤਰ ਉਮਰ 70 ਸਾਲ ਹੋਣਾ ਚਾਹੀਦੀ।

- ਈਡਬਲਯੂਐੱਸ ਦੀ ਸਾਲਾਨਾ ਇਨਕਮ 3 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ।

- ਐੱਲਆਈਜੀ ਦੀ ਸਾਲਾ ਇਨਕਮ 3 ਲੱਖ ਰੁਪਏ ਤੋਂ 6 ਲੱਖ ਰੁਪਏ ਹੋਵੇ।

- ਐੱਮਆਈਜੀ ਦੀ ਸਾਲਾਨਾ ਇਨਕਮ 6 ਲੱਖ ਰੁਪਏ ਤੋਂ 18 ਲੱਖ ਰੁਪਏ ਹੋਵੇ।

- ਔਰਤ ਲਾਭਪਾਤਰੀ ਦੇ ਪਰਿਵਾਰਕ ਮੈਂਬਰਾਂ ਕੋਲ ਦੇਸ਼ 'ਚ ਕਿਤੇ ਵੀ, ਕੋਈ ਹੋਰ ਜਾਇਦਾਦ ਨਾ ਹੋਵੇ।


ਐੱਚਡੀਐੱਫਸੀ ਬੈਂਕ ਦੀ ਵੋਮੈਨ ਪਾਵਰ ਸਕੀਮ

ਐੱਚਡੀਐੱਫਸੀ ਬੈਂਕ ਨੇ ਪਿਛਲੇ ਸਾਲ ਵੋਮੈਨ ਪਾਵਰ ਨਾਂ ਤੋਂ ਸਪੈਸ਼ਲ ਸਕੀਮ ਯਾਨੀ ਵਿਸ਼ੇਸ਼ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਟੀਚਾ ਇਹ ਸੀ ਕਿ ਔਰਤਾਂ ਆਪਣੇ ਨਾਂ 'ਤੇ ਘਰ ਖਰੀਦ ਸਕਣ। ਯੋਜਨਾ ਤਹਿਤ ਐੱਚਡੀਐੱਫਸੀ ਬੈਂਕ ਮਹਿਲਾਵਾਂ ਨੂੰ 9.85 ਦੀ ਸਾਲਾਨਾ ਵਿਆਜ ਦਰ ਤੋਂ ਘਟ ਹੋਮ ਲੋਨ ਦੀ ਸੁਵਿਧਾ ਦਿੰਦਾ ਹੈ। ਐੱਚਡੀਐੱਫਸੀ ਬੈਂਕ ਵੀ ਹੋਰ ਬੈਂਕਾਂ ਦੀ ਤਰ੍ਹਾਂ ਉਨ੍ਹਾਂ ਸਾਰੀਆਂ ਔਰਤਾਂ ਇਹ ਪੇਸ਼ਕਸ਼ ਦਿੰਦਾ ਹੈ, ਜੋ ਜਾਇਦਾਦ ਇਕਮਾਤਰ ਸਵਾਮਿਨੀ ਹੈ ਜਾਂ ਜਾਇਦਾਦ ਵਿਚ ਸਹਿਭਾਗੀ ਹੈ। ਐੱਚਡੀਐੱਫਸੀ ਬੈਂਕ ਦੀ ਇਹ ਯੋਜਨਾ ਉਨ੍ਹਾਂ ਔਰਤਾਂ ਲਈ ਵੀ ਲਾਭਕਾਰੀ ਹੈ, ਜਿਨ੍ਹਾਂ ਲਈ ਸਵੈ ਇਨਕਮ ਦਾ ਕੋਈ ਜ਼ਰੀਆ ਨਹੀਂ ਹੈ।


ਵਿਆਜ ਦਰਾਂ 'ਤੇ 0.5 ਫ਼ੀਸਦੀ ਦੀ ਛੋਟ

ਐੱਚਡੀਐੱਫਸੀ ਬੈਂਕ ਦੀ ਇਸ ਯੋਜਨਾ 'ਚ ਔਰਤਾਂ ਨੂੰ ਹੋਮ ਲੋਨ 'ਤੇ 0.5 ਫ਼ੀਸਦੀ ਦੀ ਛੋਟ ਦਿੱਤੀ ਜਾਂਦੀ ਹੈ। ਅਜਿਹਾ ਕਰਦੇ ਹੋਏ ਔਰਤਾਂ ਨੂੰ ਸਮਾਜ 'ਚ ਆਤਮਨਿਰਭਰ ਬਣਾਉਣ 'ਚ ਬੈਂਕਿੰਗ ਸੈਕਟਰ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ।


ਔਰਤਾਂ ਲਈ ਚੱਲ ਰਹੀ ਹੈ ਇੰਨੀਆਂ ਹੋਮ ਯੋਜਨਾਵਾਂ

ਬੈਂਕਿੰਗ ਸੈਕਟਰ ਦੀਆਂ ਕਈ ਸੰਸਥਾਵਾਂ ਹੋਮ ਲੋਨ ਦੀਆਂ ਯੋਜਨਾਵਾਂ ਪ੍ਰਦਾਨ ਕਰਦੀ ਹੈ, ਜਿਨ੍ਹਾਂ 'ਚ ਔਰਤਾਂ ਲਈ ਵਿਸ਼ੇਸ਼ ਸਕੀਮਾਂ ਹਨ। ਮਰਦਾਂ ਦੀ ਤੁਲਨਾ 'ਚ ਜੇਕਰ ਔਰਤਾਂ ਬਿਨੇਕਾਰ ਹਨ ਤਾਂ ਉਸ ਨੂੰ ਵਿਆਜ ਦਰ 'ਚ ਛੋਟ ਮਿਲਦੀ ਹੈ। ਇਨ੍ਹਾਂ 'ਚ SBI Home Loan, HDFC Home Loan, ICICI Home Loan, Axis Home Loan, DHFL, Bank of Baroda Home Loan, LIC Home Loan, UCO Bank Home Loan and Vijaya Bank Home Loan ਆਦਿ ਮੁੱਖ ਹਨ। ਇਨ੍ਹਾਂ ਯੋਜਨਾਵਾਂ 'ਚ ਔਰਤਾਂ ਦੇ ਕੋਲ ਆਪਸ਼ਨ ਦੀ ਕਮੀ ਨਹੀਂ ਹੈ ਤੇ ਉਹ ਆਪਣੀ ਸੁਵਿਧਾ ਦੇ ਅਨੁਸਾਰ ਬਿਹਤਰ ਢਿੱਲ ਦਾ ਚੋਣ ਕਰਦੀ ਹੈ।


ਸਟਾਂਪ ਡਿਊਟੀ 'ਚ ਵੀ ਛੋਟ

ਜੇਕਰ ਕੋਈ ਔਰਤ ਜਾਇਦਾਦ ਖਰੀਦ ਲੈਂਦੀ ਹੈ ਤਾਂ ਆਮ ਤੌਰ 'ਤੇ ਉਸ ਨੂੰ ਸਟਾਂਪ ਡਿਊਟੀ 'ਚ ਇਕ ਜਾਂ ਦੋ ਫ਼ੀਸਦੀ ਛੋਟ ਮਿਲਦੀ ਹੈ। ਔਰਤਾਂ ਇਸ ਬਚਤ ਦਾ ਫਾਇਦਾ ਮਿਲ ਜਾਂਦਾ ਹੈ।


ਟੈਕਸ 'ਚ ਇਹ ਹੈ ਰਿਬੇਟ

ਜੋ ਔਰਤਾਂ ਹੋਮ ਲੋਨ ਲੈ ਰਹੀਆਂ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਟੈਕਸ 'ਚ ਵੀ ਛੋਟ ਦਾ ਨਿਯਮ ਹੈ। ਔਰਤਾਂ ਨੂੰ ਮੂਲ ਧਨ ਤੇ ਵਿਆਜ 'ਤੇ ਲੱਗਣ ਵਾਲੇ ਕੁੱਲ ਟੈਕ 'ਚ ਦੋ ਲੱਖ ਰੁਪਏ ਤਕ ਦੀ ਛੋਟ ਦਾ ਲਾਭ ਮਿਲਦਾ ਹੈ।


ਔਰਤਾਂ ਦੇ ਬਿਨੇਕਾਰ ਹੋਣ ਨਾਲ ਮਿਲਦਾ ਹੈ ਇਹ ਲਾਭ

ਹੋਮ ਲੋਨ ਹੋਵੇ ਜਾਂ ਕੋਈ ਲੋਨ, ਅੱਜਕੱਲ ਇਹ ਦੇਖਣ 'ਚ ਆ ਰਿਹਾ ਹੈ ਕਿ ਬੈਂਕ ਜਾ ਵਿੱਤੀ ਸੰਸਥਾਨ ਹਰ ਕੇਸ 'ਚ ਇਕ ਸਹਿ-ਬਿਨੈਕਾਰ ਨੂੰ ਸ਼ਾਮਲ ਕੀਤੇ ਜਾਣ 'ਤੇ ਜ਼ੋਰ ਦੇ ਰਹੇ ਹਨ। ਇਹ ਸਹਿ ਬਿਨੇਕਾਰ ਔਰਤ ਹੋਣਾ ਚਾਹੀਦਾ। ਅਜਿਹਾ ਇਸ ਲਈ ਹੈ ਕਿ ਕਿਉਂਕਿ ਔਰਤਾਂ ਦੇ ਨਾਲ ਹੋਣ ਨਾਲ ਲੋਨ ਮਨਜ਼ੂਰ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਹੋਮ ਲੋਨ ਪ੍ਰਦਾਨ ਕਰਨ ਤੋਂ ਪਹਿਲਾਂ ਕਈ ਬੈਂਕ ਸੰਸਥਾਨ ਬਿਨੇਕਾਰ ਦੀ ਇਨਕਮ, ਦੇਣਦਾਰੀ, ਜਾਇਦਾਦ, ਉਮਰ, ਸਿੰਬਲ ਸਕੋਰ, ਕ੍ਰੈਡਿਟ ਸਮਰੱਥਾ, ਜਾਇਦਾਦ ਦਾ ਮੁੱਲ ਤੇ ਲੋਨ ਲੈਣ ਵੈਲੇ ਦੀ ਚੁਕਾਉਣ ਦੀ ਸਮਰੱਥਾ ਆਦਿ ਦੇਖਦੇ ਹ੍ਵ। ਪਰ ਜੇਕਰ ਨਾਲ ਔਰਤ ਹੈ ਜਾਂ ਬਿਨੇਕਾਰ ਸਵੈ ਔਰਤ ਹੈ ਤਾਂ ਉਨ੍ਹਾਂ ਨੂੰ ਵਧੀਆ ਵਿਆਜ ਦਰਾਂ 'ਚ ਹੋਮ ਲੋਨ ਮਿਲ ਜਾਂਦਾ ਹੈ। ਇਹ ਸੁਵਿਧਾ ਨੌਕਰੀਪੇਸ਼ਾ ਜਾਂ ਹਾਊਸ ਵਾਈਫ ਦੋਵੇਂ ਤਰਾਂ ਦੀਆਂ ਔਰਤਾਂ ਲਈ ਹੈ।


ਸੁਕੰਨਿਆ ਸਮਰਿੱਧੀ ਯੋਜਨਾ

ਸੁਕੰਨਿਆ ਸਮਰਿੱਧੀ ਯੋਜਨਾ ਦੀ ਸ਼ੁਰੂਆਤ ਕੇਂਦਰ ਸਰਕਾਰ ਨੇ ਦਸੰਬਰ 2014 'ਚ ਕੀਤੀ ਸੀ। ਇਸ ਤਹਿਤ ਜਨਮ ਤੋਂ ਲੈ ਕੇ 10 ਸਾਲ ਤਕ ਦੀ ਉਮਰ ਦੀਆਂ ਲੜਕੀਆਂ ਦਾ ਬੈਂਕ ਖਾਤਾ ਖੋਲ੍ਹ ਦਿੱਤਾ ਜਾਂਦਾ ਹੈ। ਇਸ 'ਚ ਕੋਈ ਨਾਗਰਿਕ ਨਜ਼ਦੀਕੀ ਬੈਂਕ ਜਾਂ ਪੋਸ ਆਫਿਸ 'ਚ ਖਾਤਾ ਖੋਲ੍ਹ ਸਕਦਾ ਹੈ। ਇਸ ਲਈ ਇਕ ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਹੁੰਦੇ ਹਨ। ਯੋਜਨਾ ਦਾ ਮੁੱਖ ਮਕਸਦ ਬੇਟੀਆਂ ਦੀ ਪੜ੍ਹਾਈ ਲਈ ਧਨ ਦੀ ਬਚਤ ਕਰਵਾਉਣਾ ਹੈ।


ਪ੍ਰਧਾਨ ਮੰਤਰੀ ਉੱਜਵਲਾ ਯੋਜਨਾ

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਇਖ ਅਜਿਹੀ ਯੋਜਨਾ ਹੈ ਜੋ ਪੂਰੀ ਤਰਾਂ ਤੋਂ ਔਰਤਾਂ ਨੂੰ ਸਮਰਪਿਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਦੀ ਸੁਵਿਧਾ ਦਾ ਧਿਆਨ ਰੱਖਣ ਲਈ ਹੀ ਵੱਡੇ ਪੱਧਰ 'ਤੇ ਇਸ ਨੂੰ 1 ਮਈ 2016 ਨੂੰ ਸ਼ੁਰੂ ਕੀਤਾ ਸੀ। ਇਸ 'ਚ ਔਰਤਾਂ ਨੂੰ ਗੈਸ ਕੁਨੈਕਸ਼ਨ ਪੂਰੀ ਤਰ੍ਹਾਂ ਫਰੀ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਲੈਣ ਦਾ ਦਾਇਰੇ 'ਚ ਆਉਂਦੇ ਹੋ ਤਾਂ ਕਿਸੇ ਅਜਿਹੇ ਪਰਿਵਾਰ ਨੂੰ ਜਾਣਦੇ ਹੋ, ਜੋ ਇਸ ਦੇ ਦਾਇਰੇ 'ਚ ਆਉਂਦਾਹੈ ਤਾਂ ਨਜ਼ਦੀਕੀ ਕਿਸੇ ਵੀ ਗੈਸ ਏਜੰਸੀ 'ਤੇ ਜਾ ਕੇ ਯੋਜਨਾ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ।

Posted By: Sunil Thapa