ਨਈ ਦੁਨੀਆ, ਨਵੀਂ ਦਿੱਲੀ : ਖਾਤਾਧਾਰਕ ਔਰਤਾਂ ਲਈ ਚੰਗੀ ਖ਼ਬਰ ਹੈ। ਸਰਕਾਰ ਨੇ 500 ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਹ ਰਾਸ਼ੀ ਸੋਮਵਾਰ ਤੋਂ ਬੈਂਕਾਂ ਵੱਲੋਂ ਖਾਤਿਆਂ ਵਿਚ ਜਮਾ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਖਾਤਿਆਂ ਵਿਚੋਂ ਪੈਸੇ ਕਢਵਾਉਣ ਦੀ ਜੋ ਵਿਵਸਥਾ ਬਣਾਈ ਹੈ, ਉਸ ਮੁਤਾਬਕ ਔਰਤਾਂ ਬੈਂਕ ਜਾ ਕੇ ਪੈਸੇ ਕਢਵਾ ਸਕਦੀਆਂ ਹਨ। ਭਾਰਤ ਸਰਕਾਰ ਡਿਪਾਰਟਮੈਂਟ ਆਫ ਫਾਇਨੈਂਸ਼ੀਅਲ ਸਰਵਿਸਜ਼ ਮੁਤਾਬਕ ਜਿਨ੍ਹਾਂ ਜਨਧਨ ਖਾਤਿਆਂ ਦੇ ਆਖਰ ਵਿਚ 0 ਜਾਂ 1 ਹੈ, ਉਹ ਸੋਮਵਾਰ ਨੂੰ ਹੀ ਰਕਮ ਕਢਵਾ ਸਕਦੇ ਹਨ। ਇਸ ਤਰ੍ਹਾਂ ਜਿਨ੍ਹਾਂ ਜਨਧਨ ਖਾਤਿਆਂ ਦੇ ਆਖਰ ਵਿਚ 2 ਅਤੇ 3 ਹੈ,ਉਹ 5 ਮਈ ਨੂੰ ਬੈਂਕ ਜਾ ਕੇ ਰਕਮ ਕਢਵਾ ਸਕਦੇ ਹਨ।

ਇਸ ਤਰ੍ਹਾਂ ਜਿਨ੍ਹਾਂ ਜਨਧਨ ਖਾਤਿਆਂ ਦੇ ਆਖਰ 'ਚ ਅੰਕ 4 ਅਤੇ 5 ਮਈ ਨੂੰ ਬੈਂਕ ਜਾਣ। ਜਿਨ੍ਹਾਂ ਖਾਤਿਆਂ ਦੇ ਆਖਰ ਵਿਚ 6 ਅਤੇ 7 ਹੈ,ਉਹ 8 ਮਈ ਨੂੰ ਅਤੇ ਇਸੇ ਤਰ੍ਹਾਂ ਜਿਨ੍ਹਾਂ ਖਾਤਿਆਂ ਦੇ ਆਖਰ ਵਿਚ 8 ਅਤੇ 9 ਹੋਣ 'ਤੇ 11 ਮਈ ਨੂੰ ਰਾਸ਼ੀ ਕਢਵਾ ਸਕਣਗੇ। ਇਹ ਵਿਵਸਥਾ ਇਸ ਲਈ ਕੀਤੀ ਗਈ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਮੁਕਤੀ ਲਈ ਸਰੀਰਕ ਦੁਰੀਆਂ ਦੇ ਨਿਯਮਾਂ ਦਾ ਪਾਲਣ ਕੀਤਾ ਜਾ ਸਕੇ ਅਤੇ ਬੈਂਕਾਂ ਵਿਚ ਭੀੜ ਨਾ ਲੱਗੇ।

ਕੀ ਹੋਵੇਗਾ ਜੇ ਇਸ ਸਮੇਂ ਦੌਰਾਨ ਰਕਮ ਨਾ ਕਢਵਾਈ

ਜੇ ਕਿਸੇ ਕਾਰਨ ਖਾਤਾਧਾਰਕ ਉਪਰੋਕਤ ਨਿਰਧਾਰਤ ਦਿਨ 'ਤੇ ਬੈਂਕ ਨਹੀਂ ਜਾ ਪਾਉਂਦੇ ਤਾਂ ਉਹ 11 ਮਈ ਤੋਂ ਬਾਅਦ ਆਪਣੀ ਸਹੁਲਤ ਮੁਤਾਬਕ ਕਿਸੇ ਵੀ ਦਿਨ ਬੈਂਕ ਜਾ ਕੇ ਰਕਮ ਕਢਵਾ ਸਕਦੇ ਹਨ। ਇਸ ਤਰ੍ਹਾਂ ਮਿਥੇ ਦਿਨ ਤੋਂ ਬੈਂਕ ਪਹੁੰਚ ਕੇ ਰਕਮ ਕਢਵਾਉਣ ਦੀ ਵਿਵਸਥਾ ਅਪ੍ਰੈਲ ਵਿਚ ਪਹਿਲੀ ਵਪਾਰ ਲਾਗੂ ਹੋਈ ਸੀ। ਉਦੋਂ ਸਰਕਾਰ ਨੇ ਕੋਰੋਨਾ ਸੰਕ੍ਰਮਣ ਦੀ ਮਾਰ ਝੱਲ ਰਹੇ ਗਰੀਬ ਔਰਤਾਂ ਨੇ 20 ਕਰੋੜ ਖਾਤਿਆਂ ਵਿਚ ਰਾਸ਼ੀ ਜਮ੍ਹਾਂ ਕੀਤੀ ਸੀ।

ਤਿੰਨ ਮਹੀਨੇ ਤਕ ਦਿੱਤੇ ਜਾਣਗੇ 500-500 ਰੁਪਏ

ਕੇਂਦਰ ਸਰਕਾਰ ਦੇ ਐਲਾਨ ਮੁਤਾਬਕ ਔਰਤਾਂ ਦੇ ਜਨਧਨ ਖਾਤਿਆਂ ਵਿਚ ਤਿੰਨ ਮਹੀਨਿਆਂ ਲਈ ਇਹ ਰਾਸ਼ੀ ਜਮ੍ਹਾਂ ਦੀ ਜਾਣਾ ਹੈ। ਪਹਿਲੀ ਕਿਸ਼ਤ ਅਪ੍ਰੈਲ ਵਿਚ ਜਮਾਂ ਹੋਈ ਸੀ। ਹੁਣ ਮਈ ਦੀ ਇਹ ਦੂਜੀ ਕਿਸ਼ਤ ਜਮ੍ਹਾ ਕੀਤੀ ਜਾ ਰਹੀ ਹੈ। ਸਰਕਾਰ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਧਿਆਨ ਨਾ ਦਿਓ। ਪਿਛਲੀ ਵਾਰ ਕਿਸੇ ਨੇ ਅਫ਼ਵਾਹ ਉਡਾ ਦਿੱਤੀ ਸੀ ਕਿ ਸਰਕਾਰ ਇਹ ਰਾਸ਼ੀ ਵਾਪਸ ਲੈ ਲਵੇ ਜਦਕਿ ਅਜਿਹਾ ਨਹੀਂ ਹੈ।

Posted By: Tejinder Thind