ਜੇਕਰ ਅਜਿਹਾ ਮਿਲਿਆ ਤਾਂ ਠੇਕਾ ਚਲਾਉਣ ਵਾਲੇ ਅਤੇ ਉਸ ਖੇਤਰ ਦੇ ਪੁਲਿਸ ਸਟੇਸ਼ਨ ਦੇ ਇੰਚਾਰਜ 'ਤੇ ਕਾਰਵਾਈ ਕੀਤੀ ਜਾਵੇਗੀ। ਹੁਕਮ ਜਾਰੀ ਹੋਣ ਦੇ ਬਾਅਦ ਜਾਗਰਣ ਸੰਵਾਦਦਾਤਾ ਨੇ ਜਦੋਂ ਸ਼ਹਿਰ ਦੇ ਸ਼ਰਾਬ ਦੇ ਠੇਕਿਆਂ ਦਾ ਨਿਰੀਖਣ ਕੀਤਾ ਤਾਂ ਤਸਵੀਰਾਂ ਹੈਰਾਨ ਕਰਨ ਵਾਲੀਆਂ ਸਨ। ਲੋਕ ਘੇਰਾ ਬਣਾਕੇ ਸ਼ਰਾਬ ਪੀ ਰਹੇ ਸਨ। ਅਜਿਹਾ ਲੱਗ ਰਿਹਾ ਸੀ ਕਿ ਇੱਥੇ ਕੋਈ ਜਸ਼ਨ ਮਨਾਇਆ ਜਾ ਰਿਹਾ ਹੈ। ਇਹੀ ਨਜ਼ਾਰਾ ਸ਼ਹਿਰ ਦੇ ਹਰ ਸ਼ਰਾਬ ਦੇ ਠੇਕੇ ਦੇ ਬਾਹਰ ਦਾ ਹੈ।

ਜਾਗਰਣ ਸੰਵਾਦਦਾਤਾ, ਹਿਸਾਰ। ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਖ਼ਿਲਾਫ਼ ਸੂਬੇ ਭਰ ਵਿਚ ਵਿਸ਼ੇਸ਼ ਮੁਹਿੰਮ ਚਲਾਇਆ ਗਿਆ ਹੈ। ਇਸ ਦਾ ਮਕਸਦ ਲੋਕਾਂ ਨੂੰ ਨਸ਼ੇ ਤੋਂ ਬਚਾਉਣਾ ਹੈ। ਪਰ ਸ਼ਰਾਬ ਦੇ ਠੇਕਿਆਂ ਦੇ ਬਾਹਰ ਦੀਆਂ ਤਸਵੀਰਾਂ ਇਸ ਮੁਹਿੰਮ ਦਾ ਕੁਝ ਹੋਰ ਹੀ ਮਤਲਬ ਬਿਆਂ ਕਰ ਰਹੀਆਂ ਹਨ। ਇੱਥੇ ਲੋਕ ਸ਼ਰੇਆਮ ਠੇਕੇ ਦੇ ਸਾਹਮਣੇ ਬੈਠ ਕੇ ਸ਼ਰਾਬ ਪੀ ਰਹੇ ਹਨ। ਇਨ੍ਹਾਂ 'ਤੇ ਕਾਰਵਾਈ ਕਰਨ ਵਾਲਾ ਕੋਈ ਨਹੀਂ ਹੈ। ਜਦੋਂ ਕਿ ਸੂਬੇ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ, ਓ.ਪੀ. ਸਿੰਘ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਕੋਈ ਵੀ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਬੈਠ ਕੇ ਸ਼ਰਾਬ ਨਹੀਂ ਪੀਵੇਗਾ।
ਜੇਕਰ ਅਜਿਹਾ ਮਿਲਿਆ ਤਾਂ ਠੇਕਾ ਚਲਾਉਣ ਵਾਲੇ ਅਤੇ ਉਸ ਖੇਤਰ ਦੇ ਪੁਲਿਸ ਸਟੇਸ਼ਨ ਦੇ ਇੰਚਾਰਜ 'ਤੇ ਕਾਰਵਾਈ ਕੀਤੀ ਜਾਵੇਗੀ। ਹੁਕਮ ਜਾਰੀ ਹੋਣ ਦੇ ਬਾਅਦ ਜਾਗਰਣ ਸੰਵਾਦਦਾਤਾ ਨੇ ਜਦੋਂ ਸ਼ਹਿਰ ਦੇ ਸ਼ਰਾਬ ਦੇ ਠੇਕਿਆਂ ਦਾ ਨਿਰੀਖਣ ਕੀਤਾ ਤਾਂ ਤਸਵੀਰਾਂ ਹੈਰਾਨ ਕਰਨ ਵਾਲੀਆਂ ਸਨ। ਲੋਕ ਘੇਰਾ ਬਣਾਕੇ ਸ਼ਰਾਬ ਪੀ ਰਹੇ ਸਨ। ਅਜਿਹਾ ਲੱਗ ਰਿਹਾ ਸੀ ਕਿ ਇੱਥੇ ਕੋਈ ਜਸ਼ਨ ਮਨਾਇਆ ਜਾ ਰਿਹਾ ਹੈ। ਇਹੀ ਨਜ਼ਾਰਾ ਸ਼ਹਿਰ ਦੇ ਹਰ ਸ਼ਰਾਬ ਦੇ ਠੇਕੇ ਦੇ ਬਾਹਰ ਦਾ ਹੈ।
ਠੇਕਾ ਖੁਲ੍ਹਦੇ ਹੀ ਪਹੁੰਚ ਜਾਂਦੇ ਹਨ ਦਾਰੂ ਲੈਣ
ਸਵੇਰੇ ਛੇ ਵਜੇ ਦੇ ਕਰੀਬ ਸ਼ਰਾਬ ਦੇ ਠੇਕੇ ਖੁੱਲ੍ਹ ਜਾਂਦੇ ਹਨ। ਉਸ ਤੋਂ ਬਾਅਦ ਸ਼ਰਾਬ ਪੀਣ ਵਾਲੇ ਠੇਕਿਆਂ 'ਤੇ ਪਹੁੰਚ ਜਾਂਦੇ ਹਨ ਅਤੇ ਸ਼ਰਾਬ ਖਰੀਦ ਕੇ ਠੇਕੇ ਦੇ ਬਾਹਰ ਪੀਣਾ ਸ਼ੁਰੂ ਕਰ ਦਿੰਦੇ ਹਨ। ਠੇਕੇ 'ਤੇ ਕੰਮ ਕਰਨ ਵਾਲੇ ਲੋਕਾਂ ਵੱਲੋਂ ਸ਼ਰਾਬ ਪੀਣ ਵਾਲਿਆਂ ਨੂੰ ਪਲਾਸਟਿਕ ਦੇ ਗਿਲਾਸ ਵੀ ਦਿੱਤੇ ਜਾਂਦੇ ਹਨ। ਸਵੇਰੇ ਤੋਂ ਲੈ ਕੇ ਰਾਤ ਤੱਕ ਲੋਕ ਸ਼ਰਾਬ ਦੇ ਠੇਕਿਆਂ ਦੇ ਬਾਹਰ ਬੈਠ ਕੇ ਸ਼ਰਾਬ ਪੀਦੇ ਰਹਿੰਦੇ ਹਨ। ਇਨ੍ਹਾਂ ਨੂੰ ਉੱਥੋਂ ਹਟਾਉਣ ਵਾਲਾ ਕੋਈ ਨਹੀਂ ਹੈ।
ਸ਼ਰਾਬ ਦੇ ਠੇਕਿਆਂ ਦੇ ਬਾਹਰ ਰੇਹੜੀਆਂ ਲੱਗੀਆਂ ਹੁੰਦੀਆਂ ਹਨ ਜਿੱਥੇ ਲੋਕ ਖੜ੍ਹੇ ਹੋ ਕੇ ਸ਼ਰਾਬ ਪੀਂਦੇ ਦਿਖਾਈ ਦਿੰਦੇ ਹਨ। ਸ਼ਹਿਰ ਦੇ ਬਹੁਤ ਸਾਰੇ ਠੇਕੇ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਸਥਿਤ ਹਨ। ਇੱਥੋਂ ਗੁਜ਼ਰਦੇ ਲੋਕਾਂ ਦਾ ਧਿਆਨ ਠੇਕੇ ਵੱਲ ਜਾਂਦਾ ਹੈ ਜਿੱਥੇ ਸ਼ਰਾਬੀ ਸ਼ਰਾਬ ਪੀਂਦੇ ਦਿਖਾਈ ਦਿੰਦੇ ਹਨ। ਇਹ ਨਜ਼ਾਰੇ ਬੱਚਿਆਂ 'ਤੇ ਬੁਰਾ ਅਸਰ ਪਾਉਂਦੇ ਹਨ।
ਦੋ ਪੈਗ ਲੈਂਦੇ ਹੀ ਕਰਨ ਲੱਗਦੇ ਹਨ ਝਗੜਾ, ਨਹੀਂ ਰੋਕ-ਟੋਕ
ਅਕਸਰ ਦੇਖਣ ਵਿਚ ਆਇਆ ਹੈ ਕਿ ਰਾਤ ਦੇ ਸਮੇਂ ਸ਼ਰਾਬ ਦੇ ਠੇਕੇ ਦੇ ਬਾਹਰ ਬੈਠ ਕੇ ਪਹਿਲਾਂ ਲੋਕ ਦੋ-ਚਾਰ ਪੈਗ ਸ਼ਰਾਬ ਪੀਂਦੇ ਹਨ, ਫਿਰ ਆਪਸ ਵਿਚ ਝਗੜਾ ਕਰਨ ਲੱਗਦੇ ਹਨ। ਸ਼ਰਾਬ ਵੇਚਣ ਵਾਲਿਆਂ ਵੱਲੋਂ ਵੀ ਠੇਕੇ ਦੇ ਸਾਹਮਣੇ ਸ਼ਰਾਬ ਪੀਣ ਵਾਲਿਆਂ ਨੂੰ ਹਟਾਇਆ ਨਹੀਂ ਜਾਂਦਾ। ਸਗੋਂ ਸ਼ਰਾਬ ਪੀਣ ਲਈ ਗਿਲਾਸ ਅਤੇ ਪਾਣੀ ਉੱਥੇ ਹੀ ਮੁਹੱਈਆ ਕਰਵਾਇਆ ਜਾਂਦਾ ਹੈ। ਹਾਲਾਂਕਿ ਪੁਲਿਸ ਵੱਲੋਂ ਗਸ਼ਤ ਦੇ ਦੌਰਾਨ ਸ਼ਰਾਬ ਪੀਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਪਰ ਸ਼ਰਾਬ ਦੇ ਠੇਕੇ ਦੇ ਸਾਹਮਣੇ ਬੈਠ ਕੇ ਛਲਕਾਏ ਜਾ ਰਹੇ ਜਾਮ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ।
ਰੇਲਵੇ ਸਟੇਸ਼ਨ ਹੋਵੇ ਜਾਂ ਬੱਸ ਸਟੈਂਡ। ਉਸ ਦੇ ਬਾਹਰ ਖੁਲ੍ਹੇ ਸ਼ਰਾਬ ਦੇ ਠੇਕੇ ਦੇ ਬਾਹਰ ਜਾਂ ਉਸ ਤੋਂ ਥੋੜ੍ਹੀ ਦੂਰੀ 'ਤੇ ਸ਼ਰਾਬ ਪੀਂਦੇ ਲੋਕ ਦਿਖਾਈ ਦੇ ਜਾਂਦੇ ਹਨ। ਦਿੱਲੀ ਰੋਡ 'ਤੇ ਹਾਲਾਤ ਕਾਫੀ ਬੁਰੇ ਹਨ। ਇੱਥੇ ਕੈਮਰੀ ਰੋਡ ਅਤੇ ਤੋਸ਼ਾਮ ਰੋਡ 'ਤੇ ਹਸਪਤਾਲ ਦੇ ਸਾਹਮਣੇ ਹੀ ਸ਼ਰਾਬ ਲੈ ਕੇ ਬੈਠੇ ਰਹਿੰਦੇ ਹਨ।