ਜੇਐੱਨਐੱਨ, ਜੰਮੂ/ਰਾਜੌਰੀ : ਜੰਮੂ ਜ਼ਿਲ੍ਹੇ ਦੇ ਨਗਰੋਟਾ ਬਨ ਟੋਲ ਪਲਾਜ਼ਾ 'ਚ ਪਾਕਿਸਤਾਨ ਤੋਂ ਟਰੱਕ 'ਚ ਲੁੱਕ ਕੇ ਪਹੁੰਚੇ ਚਾਰੋਂ ਅੱਤਵਾਦੀਆਂ ਦੇ ਮਾਰੇ ਜਾਣ ਅਤੇ ਵੱਡੀ ਸਾਜਿਸ਼ ਨਾਕਾਮ ਹੋਣ ਕਾਰਨ ਪਾਕਿਸਤਾਨ ਪੂਰੀ ਤਰ੍ਹਾਂ ਘਬਰਾਇਆ ਹੋਇਆ ਹੈ। ਜੰਮੂ ਡਵੀਜ਼ਨ 'ਚ ਅੰਤਰਰਾਸ਼ਟਰੀ ਸਰਹੱਦ ਅਤੇ ਪੁਣਛ 'ਚ ਕੰਟਰੋਲ ਰੇਖਾ 'ਤੇ ਬੀਤੇ 36 ਘੰਟਿਆਂ ਦੌਰਾਨ ਚਾਰ ਵਾਰ ਪਾਕਿਸਤਾਨੀ ਡਰੋਨ ਦਾਖ਼ਲ ਹੋਏ ਅਤੇ ਵਾਪਸ ਚਲੇ ਗਏ।

ਜਾਣਕਾਰੀ ਅਨੁਸਾਰ, ਐਤਵਾਰ ਸਵੇਰੇ ਪੁਣਛ ਦੇ ਮੇਂਡਰ ਸੈਕਟਰ 'ਚ ਐੱਲਓਸੀ ਦੇ ਨਜ਼ਦੀਤਕ ਇਕ ਵਾਰ ਫਿਰ ਤੋਂ ਪਾਕਿਸਤਾਨੀ ਡਰੋਨ ਦੇਖਿਆ ਗਿਆ। ਇਸਦੇ ਤੁਰੰਤ ਬਾਅਦ ਸਤਰਕ ਜਵਾਨਾਂ ਨੇ ਡਰੋਨ ਨੂੰ ਮਾਰ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ। ਮੇਂਡਰ ਦੇ ਐੱਸਡੀਪੀਓ ਜ਼ੈੱਡਏ ਜਾਫਰੀ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਆਏ ਡਰੋਨ ਨੂੰ ਐਤਵਾਰ ਦੇਖਿਆ ਗਿਆ। ਫ਼ੌਜ ਅਤੇ ਪੁਲਿਸ ਨੇ ਸੰਯੁਕਤ ਤਲਾਸ਼ੀ ਮੁਹਿੰਮ ਛੇੜ ਦਿੱਤੀ। ਪੂਰੇ ਖੇਤਰ ਦੀ ਘੇਰਾਬੰਦੀ ਕਰ ਲਈ ਗਈ ਹੈ।

ਇਸਤੋਂ ਪਹਿਲਾਂ ਪੁਣਛ ਜ਼ਿਲ੍ਹੇ ਦੀ ਮੇਂਡਰ ਤਹਿਸੀਲ ਦੇ ਬਸੂਨੀ ਗੋਲਦ ਇਲਾਕੇ 'ਚ ਸ਼ਨੀਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਇਕ ਡਰੋਨ ਦੇਖਿਆ ਗਿਆ। ਇਹ ਭਾਰਤੀ ਖੇਤਰ 'ਚ ਕਾਫੀ ਅੰਦਰ ਤਕ ਆ ਚੁੱਕਾ ਸੀ। ਡਰੋਨ ਨਜ਼ਰ ਆਉਣ ਤੋਂ ਬਾਅਦ ਪੂਰੇ ਖੇਤਰ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਪੁਲਿਸ ਤੇ ਸੈਨਾ ਦੇ ਜਵਾਨ ਵੀ ਮੌਕੇ 'ਤੇ ਪਹੁੰਚ ਗਏ। ਐੱਸਐੱਸਪੀ ਪੁਣਛ ਰੋਮੇਸ਼ ਕੁਮਾਰ ਅੰਗਰਾਲ ਨੇ ਕਿਹਾ ਕਿ ਪੂਰੇ ਖੇਤਰ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿਤੇ ਡਰੋਨ ਦੇ ਮਾਧਿਅਮ ਨਾਲ ਖੇਤਰ 'ਚ ਹਥਿਆਰ ਤਾਂ ਨਹੀਂ ਸੁੱਟੇ ਗਏ। ਕੁਝ ਸਮਾਂ ਪਹਿਲਾਂ ਰਾਜੌਰੀ ਤੇ ਪੁਣਛ ਦੋਵਾਂ ਜ਼ਿਲ੍ਹਿਆਂ 'ਚ ਡਰੋਨ ਦੇ ਮਾਧਿਅਮ ਨਾਲ ਹਥਿਆਰ ਸੁੱਟੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਸੈਨਾ ਤੇ ਪੁਲਿਸ ਦੁਆਰਾ ਬਰਾਮਦ ਵੀ ਕੀਤਾ ਜਾ ਚੁੱਕਾ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡਰੇਨ ਰੈਕੀ ਕਰਨ ਆਇਆ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਨੇ ਜੰਮੂ ਦੇ ਆਰਐੱਸਪੁਰਾ ਦੇ ਅਰਨਿਯਾ ਸਬ ਸੈਕਟਰ 'ਚ ਡਰੋਨ ਨਾਲ ਹੈਰੋਇਨ ਅਤੇ ਦੋ ਪਿਸਤੌਲ ਦੀ ਖੇਪ ਸੁੱਟੀ ਸੀ।

Posted By: Ramanjit Kaur