ਜੰਮੂ : ਜੰਮੂ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼੍ਰੀ ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਐਤਵਾਰ ਸਵੇਰੇ ਰਵਾਨਾ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਸਲਾਹਕਾਰ ਕੇਕੇ ਸ਼ਰਮਾ ਨੇ ਅਮਰਨਾਥ ਯਾਤਰਾ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਅਮਰਨਾਥ ਯਾਤਰਾ ਦੇ ਪਹਿਲੇ ਜੱਥੇ ਨਾਲ ਦਰਸ਼ਨਾਂ ਲਈ ਕੱਲ੍ਹ ਤੋਂ ਹੀ ਸ਼ਰਧਾਲੂ ਪਹੁੰਚਣ ਲੱਗ ਗਏ ਸਨ।

ਉਧਮਪੂਰ : ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਟੀਕਰੀ 'ਚ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜੱਥੇ ਦਾ ਸਵਾਗਤ ਕੀਤਾ।

ਸਖ਼ਤ ਸੁਰੱਖਿਆ ਵਿਚਕਾਰ 'ਬਮ ਬਮ ਬੋਲੇ', 'ਜੈ ਬਾਬਾ ਬਰਫਾਨੀ' ਦੇ ਜੈਕਾਰੇ ਲਗਾਉਂਦੇ ਹੋਏ ਬਾਬਾ ਅਮਰਨਾਥ ਯਾਤਰਾ ਲ਼ਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਐਤਵਾਰ ਸਵੇਰੇ ਪਹਿਲਗਾਮ ਤੇ ਬਾਲਟਾਲ ਲਈ ਰਵਾਨਾ ਹੋਇਆ। ਅਮਰਨਾਥ ਯਾਤਰਾ ਦੇ ਬੇਸ ਕੈਂਪ ਭਗਵਤੀ ਨਗਰ ਜੰਮੂ 'ਚ ਰਾਜਪਾਲ ਦੇ ਸਲਾਹਕਾਰ ਕੇਕੇ ਸ਼ਰਮਾ ਨੇ ਜੱਥੇ ਨੂੰ ਝੰਡੀ ਦਿਖਾ ਕੇ ਰਵਾਨਾ ਹੋਏ। ਬਾਬਾ ਅਮਰਨਾਥ ਦੀ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਜੋ 46 ਦਿਨ ਤਕ ਚਲਦਿਆਂ ਰੱਖੜੀ ਦੇ ਦਿਨ 15 ਅਗਸਤ ਨੂੰ ਖ਼ਤਮ ਹੋਵੇਗੀ। ਬਾਲਟਾਲ ਰੱਸਤੇ ਤੋਂ ਪਹੁੰਚਣ ਵਾਲੇ ਸ਼ਰਧਾਲੂ ਇਕ ਜੁਲਾਈ ਸੋਮਵਾਰ ਨੂੰ ਪਹਿਲਾਂ ਦਰਸ਼ਨ ਕਰਨਗੇ।

ਬਾਬਾ ਬਰਫਾਨੀ ਪੱਵਿਤਰ ਗੁਫਾ 'ਚ ਇਸ ਸਮੇਂ ਪੂਰੇ ਆਕਾਰ 'ਚ ਵਿਰਾਜਮਾਨ ਹਨ। ਜੱਥੇ ਨਾਲ ਸੀਆਰਪੀਐੱਫ ਤੇ ਪੁਲਿਸ ਦੀਆਂ ਟੀਮਾਂ ਵੀ ਰਵਾਨਾ ਹੋਈਆਂ ਹਨ। ਸਿਹਤ ਵਿਭਾਗ ਦੀ ਐਂਬੂਲੈਂਸ ਵੀ ਯਾਤਰਾ ਲਈ ਗਈ ਹੈ। ਬਾਬਾ ਅਮਰਨਾਥ ਯਾਤਰਾ ਲਈ ਰਵਾਨਾ ਹੋਏ ਸ਼ਰਧਾਲੂਆਂ 'ਚ ਭਾਰੀ ਜੋਸ਼ ਨਜ਼ਰ ਆਇਆ। ਗੱਡੀਆਂ ਤੇ ਸੂਬਾ ਸੜਕ ਆਵਾਜਾਈ ਨਿਗਮ ਦੀਆਂ ਬੱਸਾਂ 'ਚ ਸਵਾਰ ਹੋਏ ਸ਼ਰਧਾਲੂ 'ਬਮ ਬਮ ਬੋਲੇ' ਦੇ ਜੈਕਾਰੇ ਲਗਾ ਰਹੇ ਸਨ। ਸ਼ਰਧਾਲੂਆਂ 'ਚ ਅਮਰਨਾਥ ਯਾਤਰਾ ਨੂੰ ਲੈ ਕੇ ਗ਼ਜ਼ਬ ਦਾ ਜੋਸ਼ ਦਿਖਾਈ ਦਿੱਤਾ।

(ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜੰਮੂ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਰਵਾਨਾ ਹੁੰਦਾ ਹੋਇਆ।)

Posted By: Amita Verma