ਜੰਮੂ, ਜੇਐੱਨਐੱਨ : ਜੰਮੂ-ਕਸ਼ਮੀਰ 'ਚ ਕੁਲਗਾਮ ਸੈਕਟਰ ਦੇ ਮੰਜਗਾਮ ਇਲਾਕੇ 'ਚ ਸੁਰੱਖਿਆ ਦਸਤਿਆਂ ਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ ਹਨ। ਕਸ਼ਮੀਰ ਦੇ ਆਈਜੀ ਵਿਜੈ ਕੁਮਾਰ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਫਿਲਹਾਲ ਹੁਣ ਤਕ ਦੋ ਅੱਤਵਾਦੀ ਮਾਰੇ ਗਏ ਹਨ। ਜਿਸ ਥਾਂ 'ਤੇ ਅੱਤਵਾਦੀ ਲੁਕੇ ਹੋਏ ਸੀ ਉਥੇ ਫਾਇਰਿੰਗ ਅਜੇ ਨਹੀਂ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਘਟਨਾ ਦੇ ਤੁਰੰਤ ਮਗਰੋਂ ਕੁਲਗਾਮ ਤੇ ਸ਼ੋਪੀਆ ਜ਼ਿਲ੍ਹੇ 'ਚ ਮੋਬਾਈਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ।

ਜੰਮੂ-ਕਸ਼ਮੀਰ ਪੁਲਿਸ ਨੂੰ ਕੁਲਗਾਮ ਦੇ ਮੰਜਗਾਮ ਇਲਾਕੇ 'ਚ ਪੁਲਿਸ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਜਿਸ ਮਗਰੋਂ 34 ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲਿਸ ਬਲ ਤੇ ਕੁਲਗਾਮ ਪੁਲਿਸ ਨਾਲ ਮਿਲ ਕੇ ਇਲਾਕੇ 'ਚ ਸਰਚ ਆਪ੍ਰੇਸ਼ਨ ਚਲਾਇਆ। ਇਲਾਕੇ 'ਚ 2 ਤੋਂ ਤਿੰਨ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੰਭਾਵਨਾ ਤੇ ਹੁਣ ਤਕ ਦੋ ਅੱਤਵਾਦੀਆਂ ਨੂੰ ਮਾਰਨ 'ਚ ਸਫਲਤਾ ਮਿਲੀ ਹੈ।

ਜ਼ਿਕਰਯੋਗ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਵੀ ਅੱਤਵਾਦੀਆਂ ਖ਼ਿਲਾਫ਼ ਫੌਜ ਵੱਲੋਂ ਮੁਹਿੰਮ ਜਾਰੀ ਹੇੈ। ਪਿਛਲੇ ਦਿਨੀਂ ਫੌਜ ਨੇ ਜੈਸ਼ ਕਮਾਂਡਰ ਰਿਆਜ ਨਾਇਕੂ ਨੂੰ ਮਾਰ ਮੁਕਾਇਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੂੰ ਵੱਡੀ ਕਾਮਯਾਬੀ ਮਿਲੀ ਸੀ। ਇੰਡੀਅਨ ਆਰਮੀ ਦੀ 53-ਆਰਆਰ ਤੇ ਬਡਗਾਮ ਪੁਲਿਸ ਦੇ ਸਾਂਝੀ ਮੁਹਿੰਮ 'ਚ ਲਸ਼ਕਰ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ। ਸੁਰੱਖਿਆ ਦਸਤਿਆਂ ਨੇ ਲਸ਼ਕਰ ਮਿਲੀਟੈਂਟ ਐਸੋਸੀਏਟ ਵਸੀਮ ਗਨੀ ਨੂੰ ਤਿੰਨ ਹੋਰ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਆਪ੍ਰੇਸ਼ਨ ਦੌਰਾਨ ਸੁਰੱਖਿਆ ਦਸਤਿਆਂ ਨੇ ਤਿੰਨ ਹੋਰ ਅੱਤਵਾਦੀਆਂ ਨੂੰ ਵੀ ਫੜਿਆ ਸੀ।

ਪੁਲਿਸ- ਪ੍ਰਦਰਸ਼ਕਾਰੀਆਂ 'ਚ ਝੜਪ

ਜਾਣਕਾਰੀ ਮੁਤਾਬਕ ਸੁਰੱਖਿਆ ਦਸਤਿਆਂ ਨੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਇਸ ਦੌਰਾਨ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਪੁਲਿਸ-ਪ੍ਰਦਰਸ਼ਨਕਾਰੀਆਂ ਨਾਲ ਝੜਪ ਇਲਾਕੇ 'ਚ ਹੋਈ ਸੀ। ਜੰਮੂ-ਕਸ਼ਮੀਰ 'ਚ ਈਦ-ਉਲ-ਫਿਤਰ ਮਨਾਇਆ ਜਾ ਰਿਹਾ ਹੈ। ਰਮਜ਼ਾਨ ਦਾ ਪਵਿੱਤਰ ਮਹੀਨਾ ਖਤਮ ਹੋਣ 'ਤੇ ਮਨਾਏ ਜਾਣ ਵਾਲੇ ਭਾਈਚਾਰਕ ਸਾਂਝ ਦੇ ਪ੍ਰਤੀਕ ਤਿਉਹਾਰ ਈਦ ਵਾਲੇ ਦਿਨ ਵੀ ਘਾਟੀ 'ਚ ਸ਼ਾਂਤੀ ਨਹੀਂ ਰਹੀ। ਕਸ਼ਮੀਰ ਨੇ ਪੁਲਵਾਮਾ 'ਚ ਵੀ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋਈ ਸੀ ਜਿਸ 'ਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਸੀ।

ਝੜਪ ਦੀ ਇਹ ਘਟਨਾ ਪੁਲਵਾਮਾ ਦੇ ਮਿਤੀਗ੍ਰਾਮ ਇਲਾਕੇ 'ਚ ਹੋਈ। ਜਾਣਕਾਰੀ ਮੁਤਾਬਕ ਪੁਲਵਾਮਾ ਦੇ ਰੋਹਮੂ ਇਲਾਕੇ 'ਚ ਵੀ ਸੁਰੱਖਿਆ ਦਸਤਿਆਂ ਨੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਸਰਚ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨੇ ਰੇਹਮੂ ਦੇ ਫ੍ਰੇਸਟਪੁਰਾ 'ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲਿਸ 'ਚ ਝੜਪ ਹੋ ਗਈ। ਇਸ ਝੜਪ 'ਚ ਦੋ ਲੋਕ ਨਾਗਰਿਕ ਜ਼ਖ਼ਮੀ ਹੋ ਗਏ।

Posted By: Rajnish Kaur