ਜੇਐੱਨਐੱਨ, ਜੰਮੂ : ਬਾਬਾ ਅਮਰਨਾਥ ਦੀ ਸਾਲਾਨਾ ਯਾਤਰਾ ਇਸ ਵਾਰੀ 23 ਜੂਨ ਤੋਂ ਸ਼ੁਰੂ ਹੋਵੇਗੀ। ਯਾਤਰਾ 42 ਦਿਨ ਤਕ ਚੱਲੇਗੀ। ਰੱਖੜੀ ਵਾਲੇ ਦਿਨ 3 ਅਗਸਤ ਨੂੰ ਯਾਤਰਾ ਸਮਾਪਤ ਹੋਵੇਗੀ। ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਜੰਮੂ ਕਸ਼ਮੀਰ ਦੀ ਇਹ ਪਹਿਲੀ ਅਮਰਨਾਥ ਯਾਤਰਾ ਹੋਵੇਗੀ। ਯਾਤਰਾ ਲਈ ਐਡਵਾਂਸ ਰਜਿਸਟ੍ਰੇਸ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਅਮਰਨਾਥ ਯਾਤਰਾ ਦੇ ਸਬੰਧ 'ਚ ਫ਼ੈਸਲਾ ਸ਼ਰਾਈਨ ਬੋਰਡ ਦੀ 37ਵੀਂ ਬੈਠਕ 'ਚ ਕੀਤਾ ਗਿਆ।

Posted By: Seema Anand