ਸ਼੍ਰੀਨਗਰ : ਸੁਰੱਖਿਆ ਬਲਾਂ ਨੂੰ ਤ੍ਰਾਲ ਦੇ ਰੇਸ਼ੀ ਮੁਹੱਲੇ 'ਚ ਦੋ ਤਿੰਨ ਅੱਤਵਾਦੀਆਂ ਦੇ ਰੁਕੇ ਹੋਣ ਦੀ ਖਬਰ ਮਿਲੀ ਸੀ। ਸੋਮਵਾਰ ਸ਼ਾਮ ਤੋਂ ਤਰਾਲ 'ਚ ਸ਼ੁਰੂ ਹੋਏ ਮੁਕਾਬਲੇ 'ਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ। ਜੰਮੂ-ਕਸ਼ਮੀਰ ਦੇ ਤ੍ਰਾਲ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਸੋਮਵਾਰ ਸ਼ਾਮ ਤੋਂ ਹੀ ਮੁਕਾਬਲਾ ਜਾਰੀ ਹੈ।

ਸੁਰੱਖਿਆ ਬਲਾਂ ਨੇ ਸੋਮਵਾਰ ਸਵੇਰੇ ਹੀ ਇਸ ਇਲਾਕੇ 'ਚ ਅੱਤਵਾਦੀਆਂ ਦੇ ਰੁਕਣ ਦੀ ਸੂਚਨਾ ਤੋਂ ਬਾਅਦ ਹੀ ਸਰਚ ਆਪ੍ਰੇਸ਼ਨ ਚਲਾਈ ਰੱਖਿਆ। ਜਿਸ ਤੋਂ ਬਾਅਦ ਸ਼ਾਮ ਨੂੰ ਇਥੇ ਅੱਤਵਾਦੀਆਂ ਨੇ ਖੁਦ ਨੂੰ ਅਸੁਰੱਖਿਅਤ ਦੇਖ ਸੁਰੱਖਿਆ ਬਲਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਤੇ ਸੁਰੱਖਿਆਬਲਾਂ ਵਿਚਕਾਰ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਜਾਣ ਦੀ ਸੂਚਨਾ ਹੈ।

ਸੂਤਰਾਂ ਦੀ ਮੰਨੀਏ ਤਾਂ ਇਹ ਮੁਕਾਬਲਾ ਤ੍ਰਾਲ ਦੇ ਰੇਸ਼ੀ ਮੁਹੱਲੇ 'ਚ ਸ਼ੁਰੂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ। ਦੋਵਾਂ ਪਾਸਿਓਂ ਫਾਇਰਿੰਗ ਜਾਰੀ ਹੈ।

42 ਰਾਸ਼ਟਰੀ ਰਾਈਫਲਸ, 180 ਬਟਾਲੀਅਨ ਸਾਆਰਪੀਐੱਫ ਤੇ ਐੱਸਓਜੀ ਦੀ ਸੰਯੁਕਤ ਟੀਮ ਇਸ ਮੁਕਾਬਲੇ ਨੂੰ ਲੀਡ ਕਰ ਰਹੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤਾਂ ਜੋ ਅੱਤਵਾਦੀਆਂ ਨੂੰ ਭੱਜਣ ਦਾ ਮੌਕਾ ਨਾ ਮਿਲੇ। ਸੂਤਰਾਂ ਦਾ ਕਹਿਣਾ ਹੈ ਕਿ ਦੋ ਤੋਂ ਤਿੰਨ ਅੱਤਵਾਦੀ ਫਸੇ ਹੋਏ ਹਨ। ਮੁਕਾਬਲੇ ਦੀ ਸੂਚਨਾ ਮਿਲਦਿਆਂ ਹੀ ਕਾਫੀ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖਾਤਮੇ ਨੂੰ ਲੈ ਕੇ ਸੁਰੱਖਿਆ ਬਲਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਜਾਰੀ ਹੈ। ਸੋਮਵਾਰ ਸ਼ਾਮ ਨੂੰ ਤਰਾਲ 'ਚ ਸ਼ੁਰੂ ਹੋਏ ਮੁਕਾਬਲੇ 'ਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਜਿਸ ਘਰ 'ਚ ਅੱਤਵਾਦੀ ਲੁਕੇ ਹੋਏ ਸਨ ਉਸ ਘਰ ਨੂੰ ਵੀ ਉਡਾ ਦਿੱਤਾ। ਅਜੇ ਇਰ ਤੇ ਅੱਤਵਾਦੀਆਂ ਦੇ ਲੁਕੇ ਹੋਣ ਹੀ ਸੂਚਨਾ ਹੈ।

ਸੁਰੱਖਿਆ ਬਲਾਂ ਵੱਲੋਂ ਵੀ ਆਪ੍ਰੇਸ਼ਨ ਚਲਾਇਆ ਦਾ ਰਿਹਾ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਕਾਰ ਤਿੰਨ ਦਿਨ ਤਕ ਮੁਕਾਬਲਾ ਚੱਲਿਆ ਸੀ। ਇਸ ਮੁਕਾਬਲੇ ਦੌਰਾਨ ਦੋ ਅੱਤਵਾਦੀ ਢੇਰ ਕਰ ਦਿੱਤੇ ਸਨ। ਹਾਲਾਂਕਿ ਇਸ ਦੌਰਾਨ ਤਿੰਨ ਸੀਆਰਪੀਐੱਫ ਜਵਾਨ ਤੇ ਦੋ ਪੁਲਿਸ ਕਰਮੀ ਵੀ ਸ਼ਹੀਦ ਹੋ ਗਏ ਸਨ। ਮੁਕਾਬਲੇ ਦੌਰਾਨ ਇਕ ਆਮ ਨਾਗਰਿਕ ਦੇ ਮਾਰੇ ਜਾਣ ਦੀ ਵੀ ਖਬਰ ਹੈ।

Posted By: Jaskamal