ਸ਼੍ਰੀਨਗਰ : ਦੱਖਣੀ ਕਸ਼ਮੀਰ ਦੇ ਰਤਨੀਪੋਰਾ ਪੁਲਵਾਮਾ 'ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਇਕ ਅੱਤਵਾਦੀ ਢੇਰ ਕਰ ਦਿੱਤਾ ਜਦਿਕ ਪੈਰਾ ਕਮਾਂਡੋ ਸਮੇਤ ਦੋ ਸੈਨਾ ਕਰਮੀ ਸ਼ਹੀਗ ਤੇ ਇਕ ਜਵਾਨ ਜ਼ਖਮੀ ਹੋ ਗਿਆ। ਫਿਲਹਾਲ, ਹੋਰ ਅੱਤਵਾਦੀਆਂ ਨੂੰ ਮਾਰਨ ਲਈ ਸੁਰੱਖਿਆ ਬਲਾਂ ਦਾ ਅਭਿਆਨ ਜਾਰੀ ਹੈ। ਇਸ ਦੌਰਾਨ ਮੁਕਾਬਲਾ ਵਾਲੀ ਜਗ੍ਹਾ ਤੇ ਉਸਤੋਂ ਨਜ਼ਦੀਕ ਇਲਾਕੇ 'ਚ ਅੱਤਵਾਦੀ ਸਮਰਥਕ ਤੱਤਾਂ ਤੇ ਸੁਰੱਖਿਆ ਬਲਾਂ ਵਿਚਕਾਰ ਹਿੰਸਕ ਝੜਪ 'ਚ ਤਿੰਨ ਜ਼ਖਮੀ ਹੋ ਗਏ। ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪੁਲਵਾਮਾ ਤੇ ਉਸਦੇ ਨਾਲ ਲਗਦੇ ਇਲਾਕਿਆਂ 'ਚ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਬਨਿਹਾਲ-ਬਾਰਾਮੁਲਾ ਰੇਲ ਸੇਵਾ ਨੂੰ ਵੀ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਹੈ। ਸਥਾਨਕ ਸੂਤਰਾਂ ਅਨੁਸਾਰ ਦੋ ਅੱਤਵਾਦੀਆਂ ਘੇਰਾ ਤੇੜ ਕੇ ਭੱਜਣ 'ਚ ਕਾਮਯਾਬ ਹੋ ਗਏ। ਪਰ ਪੁਲਿਸ ਨੇ ਇਸ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਜੇ ਅੱਤਵਾਦਰੋਕੂ ਅਭਿਆਨ ਜਾਰੀ ਹੈ ।

ਪੁਲਵਾਮਾ ਤੋਂ ਮਿਲੀ ਜਾਣਕਾਰੀ ਸੋਮਵਾਰ, ਸੋਮਵਾਰ ਨੂੰ ਅੱਧੀ ਰਾਤ ਤੋਂ ਬਾਅਦ ਤਿੰਨ ਵਜੇ ਸੈਨਾ ਦੀ 50

ਆਰਆਰ ਤੇ ਰਾਜ ਪੁਲਿਸ ਵਿਸ਼ੇਸ਼ ਅਭਿਆਨ ਦਲ ਐੱਸਓਜੀ ਦੇ ਜਵਾਨਾਂ ਵੇ ਸੀਆਰਪੀਐੱਫ ਦੇ ਜਵਾਨਾਂ ਦੇ ਨਾਲ ਮਿਲ ਕੇ ਰਤਨੀਪੋਰਾ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ 'ਤੇ ਤਲਾਸ਼ੀ ਅਭਿਆਨ ਚਲਾਇਆ। ਸੁਰੱਖਿਆ ਬਲਾਂ ਨੂੰ ਆਪਣੇ ਤੰਤਰ ਤੋਂ ਪਿੰਡ ਦੇ ਚਾਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਪਤਾ ਲੱਗਿਆ। ਜਵਾਨਾਂ ਨੇ ਜਿਵੇਂ ਹੀ ਘੇਰਾਬੰਦੀ ਕਰਦਿਆਂ ਅੱਤਵਾਦੀ ਠਿਕਾਣਾ ਬਣੇ ਮਕਾਨ ਵੱਲ ਵਧਣਾ ਸ਼ੁਰੂ ਕੀਤਾ, ਅੰਦਰ ਲੁਕੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਦੇਖਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਆਪਣੀ ਪੋਜ਼ੀਸ਼ਨ ਲੈ ਲਈ ਤੇ ਜਵਾਬੀ ਫਾਇਰਿੰਗ ਕੀਤੀ।ਸਬੰਧਿਤ ਅਧਿਕਾਰੀਆਂ ਨੇਦੱਸਿਆ ਕਿ ਅੱਤਵਾਦੀਆਂ ਨੂੰ ਉਨ੍ਹਾਂ ਦੇ ਠਿਕਾਣੇ 'ਚ ਜਾ ਤੇ ਮਾਰਨ ਦੀ ਕੋਸ਼ਿਸ਼ 'ਚ ਤਿੰਨ ਜਵਾਨ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਦੀ ਪਛਾਣ 50 ਆਰਆਰ ਦੇ ਹੌਲਦਾਰ ਬਲਜੀਤ ਸਿੰਘ ਤੇ ਚੰਦਰਪਾਲ ਤੇ 10 ਪੈਰਾ ਦਾ ਇਕ ਕਮਾਂਡਰ ਨਾਇਕ ਸਨਦੀਦ ਗੰਭੀਰ ਜ਼ਖਮੀ ਹੋ ਗਏ। ਤਿੰਨ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਲਪਤਾਲ ਦਾਖਲ ਕਰਵਾਇਆ ਗਿਆ, ਜਿਥੇ ਨਾਇਕ ਸਨਦੀਨ ਤੇ ਹੌਲਦਾਰ ਬਲਜੀਤ ਸਿੰਘ ਨੂੰ ਡਾਕਟਰਾਂ ਨੇ ਸ਼ਹੀਦ ਐਲਾਨ ਦਿੱਤਾ। ਜ਼ਖਮੀ ਜਵਾਨ ਦੀ ਪਛਾਣ ਚੰਦਰਪਾਲ ਦੇ ਰੂਪ 'ਚ ਹੋਈ ਹੈ।

ਇਸ ਦੌਰਾਨ ਇਕ ਅੱਤਵਾਦੀ ਵੀ ਢੇਰ ਹੋ ਗਿਆ। ਉਸਦੀ ਪਛਾਣ ਗੰਡਾਪੋਰਾ ਪੁਲਵਾਮਾ ਦੇ ਫਿਲਾਲ ਅਹਿਮਦ ਰਾਥਰ ਦੇ ਰੂਪ 'ਚ ਹੋਈ ਹੈ। ਉਹ 6 ਫਰਵਰੀ 2018 ਨੂੰ ਹਿਜ਼ਬੁਲ ਮੁਜ਼ਾਹਿਦੀ 'ਚ ਸ਼ਾਮਲ ਹੋਇਆ ਸੀ। ਅਧਿਕਾਰਤ ਤੌਰ 'ਤੇ ਉਸ ਦੀ ਪਛਾਣ ੁਨਹੀਂ ਹੋਈ। ਮੁਕਾਬਲੇ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ 'ਚ ਅੱਤਵਾਦੀ ਸਮਰਥਕ ਤੱਤਾਂ ਨੇ ਭੜਕਾਊ ਨਾਅਰੇਬਾਜ਼ੀ ਕਰਦਿਆਂ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਹ ਅੱਤਵਾਦੀਆਂ ਨੂੰ ਬੱਚ ਕੇ ਨਿਕਲਣ ਦਾ ਮੌਕਾ ਦੇਣ ਲਈ ਸੇਫ ਪੈਸੇਜ ਚਾਹੁੰਦੇ ਸਨ ਪਰ ਸੁਰੱਖਿਆ ਬਲਾਂ ਨੇ ਸਬਰ ਬਣਾਈ ਰੱਖਿਆ। ਉਨ੍ਹਾਂ ਪੱਥਰਬਾਜ਼ੀ 'ਚ ਅੱਤਵਾਦੀਆਂ ਦੀ ਗੋਲੀ ਦਾ ਜਵਾਬ ਗੋਲੀ ਨਾਲ ਦਿੱਤੀ ਪਰ ਜਦੋਂ ਪੱਥਰਬਾਜ਼ੀ ਦੀ ਕਾਰਵਾਈ ਵਧਣ ਲੱਗੀ ਤਾਂ ਉਨ੍ਹਾਂ ਨੇ ਅੱਤਵਾਦੀ ਸਮਰਥਕਾਂ 'ਤੇ ਲਾਠੀਚਾਰਜ ਤੇ ਅੱਥਰੂਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਹਿੰਸਰ ਮੁਕਬਾਲੇ 'ਚ ਤਿੰਨ ਜ਼ਖਮੀ ਹੋਣ ਦੀ ਸੂਚਨਾ ਹੈ। ਸੰਬੰਧਿਤ ਸੂਤਰਾਂ ਦੀ ਮੰਨੀਏ ਤਾਂ ਪੱਥਰਬਾਜ਼ੀ ਦੀ ਆੜ 'ਚ ਦੋ ਅੱਤਵਾਦੀ ਮੌਕੇ 'ਤੋਂ ਭੱਜਣ 'ਚ ਕਾਮਯਾਬ ਹੋ ਰਹੇ ਹਨ।

Posted By: Jaskamal